ਪ੍ਰਧਾਨ ਮੰਤਰੀ ਮੋਦੀ ਨੂੰ ਲੱਗਦਾ ਹੈ ਕਿ ਉਹ ਪ੍ਰਮਾਤਮਾ ਤੋਂ ਵੱਧ ਜਾਣਦੇ ਹਨ: ਰਾਹੁਲ ਗਾਂਧੀ

05/31/2023 3:31:37 PM

ਸਾਂਤਾ ਕਲਾਰਾ (ਭਾਸ਼ਾ)- ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਕਿਹਾ ਕਿ ਭਾਰਤ ਵਿਚ ਅਜਿਹੇ ਲੋਕ ਹਨ ਜੋ ਸੋਚਦੇ ਹਨ ਕਿ ਉਹ ਪ੍ਰਮਾਤਮਾ ਤੋਂ ਵੱਧ ਜਾਣਦੇ ਹਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਦੀ ਇਕ 'ਬਾਨਗੀ' ਹਨ। ਅਮਰੀਕਾ ਦੇ ਕੈਲੀਫੋਰਨੀਆ ਦੇ ਸਾਂਤਾ ਕਲਾਰਾ ਵਿੱਚ 'ਇੰਡੀਅਨ ਓਵਰਸੀਜ਼ ਕਾਂਗਰਸ ਯੂ.ਐੱਸ.ਏ.' ਵੱਲੋਂ ਆਯੋਜਿਤ 'ਮੁਹੱਬਤ ਦੀ ਦੁਕਾਨ' ਪ੍ਰੋਗਰਾਮ ਵਿਚ ਗਾਂਧੀ ਨੇ ਕਿਹਾ ਕਿ ਇਨ੍ਹਾਂ ਲੋਕਾਂ "ਪੂਰੀ ਤਰ੍ਹਾਂ ਨਾਲ ਇਸ ਗੱਲ ਨੂੰ ਲੈ ਕੇ ਯਕੀਨ" ਹੈ ਕਿ ਉਹ ਸਭ ਕੁਝ ਜਾਣਦੇ ਹਨ। ਇਹ ਲੋਕ ਇਤਿਹਾਸਕਾਰਾਂ ਨੂੰ ਇਤਿਹਾਸ, ਵਿਗਿਆਨੀਆਂ ਨੂੰ ਵਿਗਿਆਨ ਅਤੇ ਫੌਜ ਨੂੰ ਯੁੱਧ ਕਿਵੇਂ ਲੜਨਾ ਹੈ, ਬਾਰੇ ਦੱਸ ਸਕਦੇ ਹਨ।

ਉਨ੍ਹਾਂ ਕਿਹਾ, “ਦੁਨੀਆ ਇੰਨੀ ਵੱਡੀ ਅਤੇ ਗੁੰਝਲਦਾਰ ਹੈ ਕਿ ਕੋਈ ਵੀ ਵਿਅਕਤੀ ਸਭ ਕੁਝ ਨਹੀਂ ਜਾਣ ਸਕਦਾ। ਇਹ ਇੱਕ ਬਿਮਾਰੀ ਹੈ... ਭਾਰਤ ਵਿੱਚ ਲੋਕਾਂ ਦਾ ਇੱਕ ਸਮੂਹ ਹੈ ਜਿਸਨੂੰ ਪੂਰਾ ਯਕੀਨ ਹੈ ਕਿ ਉਹ ਸਭ ਕੁਝ ਜਾਣਦੇ ਹਨ। ਉਹ ਸੋਚਦੇ ਹਨ ਕਿ ਉਹ ਪ੍ਰਮਾਤਮਾ ਤੋਂ ਵੀ ਵੱਧ ਜਾਣਦੇ ਹਨ। ਉਹ ਪ੍ਰਮਾਤਮਾ ਨਾਲ ਬੈਠ ਕੇ ਉਨ੍ਹਾਂ ਨੂੰ ਸਮਝਾ ਸਕਦੇ ਹਨ ਕਿ ਕੀ ਹੋ ਰਿਹਾ ਹੈ ਅਤੇ ਜ਼ਾਹਰ ਹੈ ਕਿ ਸਾਡੇ ਪ੍ਰਧਾਨ ਮੰਤਰੀ ਇਸ ਦੀ 'ਬਾਨਗੀ' ਹਨ। ਜੇ ਤੁਸੀਂ ਮੋਦੀ ਜੀ ਨੂੰ ਭਗਵਾਨ ਨਾਲ ਬਿਠਾਓਗੇ ਤਾਂ ਉਹ ਪ੍ਰਮਾਤਮਾ ਨੂੰ ਸਮਝਾਉਣਗੇ ਕਿ ਬ੍ਰਹਿਮੰਡ ਕਿਵੇਂ ਕੰਮ ਕਰਦਾ ਹੈ ਅਤੇ ਪ੍ਰਮਾਤਮਾ ਵੀ ਹੈਰਾਨ ਹੋ ਜਾਵੇਗਾ ਕਿ ਇਹ ਮੈਂ ਕੀ ਬਣਾਇਆ ਹੈ।' ਰਾਹੁਲ ਗਾਂਧੀ ਦੀ ਇਸ ਗੱਲ 'ਤੇ ਉੱਥੇ ਮੌਜੂਦ ਭਾਰਤੀ-ਅਮਰੀਕੀ ਖ਼ੂਬ ਹੱਸੇ। ਉਨ੍ਹਾਂ ਕਿਹਾ, "ਉਹ ਸੋਚਦੇ ਹਨ ਕਿ ਉਹ ਇਤਿਹਾਸਕਾਰਾਂ ਨੂੰ ਇਤਿਹਾਸ, ਵਿਗਿਆਨੀਆਂ ਨੂੰ ਵਿਗਿਆਨ ਅਤੇ ਫੌਜ ਨੂੰ ਯੁੱਧ ਸਮਝਾ ਸਕਦੇ ਹਨ... ਮੁੱਦੇ ਗੱਲ ਇਹ ਹੈ ਕਿ ਉਹ ਸੁਣਨ ਲਈ ਤਿਆਰ ਨਹੀਂ ਹਨ।" ਗਾਂਧੀ ਦੇ ਸਮਾਗਮ ਵਿੱਚ ਨਾ ਸਿਰਫ਼ ਸਿਲੀਕਾਨ ਵੈਲੀ ਤੋਂ ਸਗੋਂ ਲਾਸ ਏਂਜਲਸ ਅਤੇ ਕੈਨੇਡਾ ਤੋਂ ਵੀ ਭਾਈਚਾਰੇ ਦੇ ਮੈਂਬਰਾਂ ਨੇ ਸ਼ਿਰਕਤ ਕੀਤੀ। 


cherry

Content Editor

Related News