PM ਮੋਦੀ ਨੇ 8 ਭਾਰਤੀਆਂ ਦੀ ਰਿਹਾਈ ਲਈ ਕਤਰ ਦੇ ਅਮੀਰ ਨੂੰ ਕਿਹਾ- ‘ਧੰਨਵਾਦ’

Friday, Feb 16, 2024 - 10:18 AM (IST)

PM ਮੋਦੀ ਨੇ 8 ਭਾਰਤੀਆਂ ਦੀ ਰਿਹਾਈ ਲਈ ਕਤਰ ਦੇ ਅਮੀਰ ਨੂੰ ਕਿਹਾ- ‘ਧੰਨਵਾਦ’

ਦੋਹਾ (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 8 ਭਾਰਤੀ ਨਾਗਰਿਕਾਂ ਦੀ ਰਿਹਾਈ ਲਈ ਵੀਰਵਾਰ ਨੂੰ ਕਤਰ ਦੇ ਅਮੀਰ ਸ਼ੇਖ ਤਮੀਮ ਬਿਨ ਹਮਦ ਅਲ-ਥਾਨੀ ਦਾ ਧੰਨਵਾਦ ਕੀਤਾ। ਭਾਰਤੀ ਸਮੁੰਦਰੀ ਫੌਜ ਦੇ 8 ਸਾਬਕਾ ਮੁਲਾਜ਼ਮਾਂ ਨੂੰ ਅਗਸਤ 2022 ਵਿਚ ਇਥੇ ਗ੍ਰਿਫਤਾਰ ਕੀਤੇ ਜਾਣ ਤੋਂ ਬਾਅਦ ਮੌਤ ਦੀ ਸਜ਼ਾ ਸੁਣਾਈ ਗਈ ਸੀ। ਨਿੱਜੀ ਕੰਪਨੀ ਅਲ ਦਾਹਰਾ ਨਾਲ ਕੰਮ ਕਰਨ ਵਾਲੇ ਭਾਰਤੀ ਨਾਗਰਿਕਾਂ ਨੂੰ ਜਾਸੂਸੀ ਦੇ ਇੱਕ ਕਥਿਤ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਤੋਂ ਇਲਾਵਾ ਮੋਦੀ ਨੇ ਕਤਰ ਦੇ ਅਮੀਰ ਨਾਲ ਵੀ ਵਿਆਪਕ ਗੱਲਬਾਤ ਕੀਤੀ। ਗੱਲਬਾਤ ਮੁੱਖ ਤੌਰ ’ਤੇ ਵਪਾਰ, ਊਰਜਾ, ਨਿਵੇਸ਼ ਅਤੇ ਨਵੀਂ ਤਕਨਾਲੋਜੀ ਦੇ ਖੇਤਰਾਂ ਵਿਚ ਭਾਰਤ-ਕਤਰ ਸਬੰਧਾਂ ਨੂੰ ਅੱਗੇ ਵਧਾਉਣ ’ਤੇ ਕੇਂਦਰਿਤ ਸੀ।

ਇਹ ਵੀ ਪੜ੍ਹੋ: ਭਾਰਤੀ ਵਿਦਿਆਰਥੀਆਂ 'ਤੇ ਹੋ ਰਹੇ ਹਮਲਿਆਂ 'ਤੇ ਅਮਰੀਕਾ ਦਾ ਆਇਆ ਅਹਿਮ ਬਿਆਨ

ਵਿਦੇਸ਼ ਸਕੱਤਰ ਵਿਨੈ ਕਵਾਤਰਾ ਨੇ ਪ੍ਰੈੱਸ ਕਾਨਫਰੰਸ ’ਚ ਕਿਹਾ ਕਿ ਮੋਦੀ ਨੇ ਖਾੜੀ ਦੇਸ਼ ’ਚ ਭਾਰਤੀ ਭਾਈਚਾਰੇ ਦੀ ਭਲਾਈ ਲਈ ਦਿੱਤੇ ਸਮਰਥਨ ਲਈ ਅਮੀਰ ਦਾ ਧੰਨਵਾਦ ਕੀਤਾ। ਕਵਾਤਰਾ ਨੇ ਕਿਹਾ ਕਿ ਮੋਦੀ ਅਤੇ ਅਮੀਰ ਵਿਚਾਲੇ ਗੱਲਬਾਤ ਵਪਾਰਕ ਭਾਈਵਾਲੀ, ਨਿਵੇਸ਼ ਸਹਿਯੋਗ ਅਤੇ ਊਰਜਾ ਸਬੰਧਾਂ ਸਮੇਤ ਦੁਵੱਲੇ ਸਹਿਯੋਗ ਦੇ ਵਿਆਪਕ ਖੇਤਰਾਂ ’ਤੇ ਕੇਂਦਰਿਤ ਰਹੀ। ਉਨ੍ਹਾਂ ਕਿਹਾ ਕਿ ਮੋਦੀ ਦੀ ਦੋਹਾ ਫੇਰੀ ਨੇ ਵੱਖ-ਵੱਖ ਖੇਤਰਾਂ ਵਿਚ ਭਾਰਤ-ਕਤਰ ਸਬੰਧਾਂ ਨੂੰ ਬਹੁਤ ਉੱਚੇ ਪੱਧਰ ’ਤੇ ਲਿਜਾਣ ਦੀ ਨੀਂਹ ਰੱਖੀ ਹੈ ਅਤੇ ਦੋਵੇਂ ਧਿਰਾਂ ਇਕ ਲੰਬੇ ਸਮੇਂ ਦੀ ਰਣਨੀਤਕ ਭਾਈਵਾਲੀ ਬਣਾਉਣ ਲਈ ਨਿਵੇਸ਼ ਨੂੰ ਇਕ ਮਾਧਿਅਮ ਵਜੋਂ ਵਰਤਣ ’ਤੇ ਵਿਚਾਰ ਕਰ ਰਹੇ ਹਨ।

ਇਹ ਵੀ ਪੜ੍ਹੋ: ਡੌਂਕੀ ਲਗਾ ਅਮਰੀਕਾ ਜਾਣ ਦੀ ਕੋਸ਼ਿਸ਼ ਕਰ ਰਹੇ ਪ੍ਰਵਾਸੀਆਂ ਨਾਲ ਵਾਪਰਿਆ ਭਾਣਾ, 4 ਹਲਾਕ, 7 ਲਾਪਤਾ

ਕਵਾਤਰਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਅਮੀਰ ਹਮਦ ਅਲ-ਥਾਨੀ ਨੂੰ ਭਾਰਤ ਆਉਣ ਦਾ ਸੱਦਾ ਦਿੱਤਾ। ਕਤਰ ਦੇ ਚੋਟੀ ਦੇ ਨੇਤਾਵਾਂ ਨਾਲ ਬੈਠਕ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਦਾ ਖਾੜੀ ਦੇਸ਼ ਦਾ ਦੌਰਾ ਸਮਾਪਤ ਹੋਇਆ। ਮੋਦੀ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਦੇ 2 ਦਿਨਾਂ ਦੌਰੇ ਤੋਂ ਬਾਅਦ ਬੁੱਧਵਾਰ ਰਾਤ ਦੋਹਾ ਪਹੁੰਚੇ ਸਨ। ਇਹ ਪ੍ਰਧਾਨ ਮੰਤਰੀ ਦੀ ਦੂਜੀ ਕਤਰ ਯਾਤਰਾ ਹੈ। ਇਸ ਤੋਂ ਪਹਿਲਾਂ ਉਹ ਜੂਨ 2016 ਵਿਚ ਕਤਰ ਗਏ ਸਨ। ਪਿਛਲੇ ਸਾਲ ਦਸੰਬਰ ’ਚ ਪ੍ਰਧਾਨ ਮੰਤਰੀ ਮੋਦੀ ਨੇ ਦੁਬਈ ’ਚ ‘ਕਾਪ 28’ ਸੰਮੇਲਨ ਦੌਰਾਨ ਕਤਰ ਦੇ ਅਮੀਰ ਨਾਲ ਮੁਲਾਕਾਤ ਕੀਤੀ ਸੀ।

ਇਹ ਵੀ ਪੜ੍ਹੋ: '70 ਸਾਲਾਂ ਦੇ ਪਿਆਰ ਦਾ ਅੰਤ', ਜੋੜੇ ਨੇ ਅਪਣਾਇਆ ਇੱਛਾ ਮੌਤ ਦਾ ਰਾਹ, ਹੱਥਾਂ 'ਚ ਹੱਥ ਫੜ ਤੋੜਿਆ ਦਮ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।


author

cherry

Content Editor

Related News