ਪ੍ਰਧਾਨ ਮੰਤਰੀ ਮੋਦੀ ਦਾ ਆਗਾਮੀ ਅਮਰੀਕਾ ਦੌਰਾ ਹੋਵੇਗਾ 'ਇਤਿਹਾਸਕ', ਦੁਨੀਆ ਲਈ ਚੰਗਾ : ਤਰਨਜੀਤ ਸੰਧੂ

Thursday, May 11, 2023 - 10:55 AM (IST)

ਵਾਸ਼ਿੰਗਟਨ (ਭਾਸ਼ਾ)- ਅਮਰੀਕਾ ਵਿੱਚ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਲੇ ਮਹੀਨੇ ਹੋਣ ਵਾਲੀ ਅਮਰੀਕਾ ਫੇਰੀ ਨੂੰ ਇਤਿਹਾਸਕ ਦੱਸਦਿਆਂ ਕਿਹਾ ਹੈ ਕਿ ਇਸ ਤੋਂ ਪਤਾ ਲੱਗੇਗਾ ਕਿ ਦੋਵਾਂ ਦੇਸ਼ਾਂ ਵਿਚਾਲੇ ਭਾਈਵਾਲੀ ਲੋਕ ਕੇਂਦਰਿਤ ਅਤੇ ਵੱਡੇ ਪੈਮਾਨੇ 'ਤੇ ਦੁਨੀਆ ਲਈ ਚੰਗੀ ਹੈ। ਸੰਧੂ ਨੇ ਕਿਹਾ, 'ਰਾਸ਼ਟਰਪਤੀ ਜੋਅ ਬਾਈਡੇਨ ਦੇ ਸੱਦੇ 'ਤੇ ਪ੍ਰਧਾਨ ਮੰਤਰੀ ਮੋਦੀ ਦਾ ਅਮਰੀਕਾ ਦਾ ਆਗਾਮੀ ਸਰਕਾਰੀ ਦੌਰਾ ਇਤਿਹਾਸਕ ਹੈ। ਪ੍ਰਧਾਨ ਮੰਤਰੀ ਅਤੇ ਰਾਸ਼ਟਰਪਤੀ ਬਾਈਡੇਨ ਨੇ ਮਿਲ ਕੇ ਸਾਡੇ ਦੁਵੱਲੇ ਸਬੰਧਾਂ ਨੂੰ ਨਵੀਂ ਊਰਜਾ ਅਤੇ ਗਤੀ ਦਿੱਤੀ ਹੈ।'

ਇਹ ਵੀ ਪੜ੍ਹੋ: ਪਾਕਿ ਅਦਾਕਾਰਾ ਕਰਾਉਣਾ ਚਾਹੁੰਦੀ ਸੀ PM ਮੋਦੀ ਖ਼ਿਲਾਫ਼ ਸ਼ਿਕਾਇਤ ਦਰਜ, ਦਿੱਲੀ ਪੁਲਸ ਨੇ ਦਿੱਤਾ ਕਰਾਰਾ ਜਵਾਬ

ਭਾਰਤੀ ਰਾਜਦੂਤ ਨੇ ਕਿਹਾ, “ਇਹ ਦੌਰਾ ਦੋਵਾਂ ਨੇਤਾਵਾਂ ਲਈ ਇਕੱਠੇ ਸਮਾਂ ਬਿਤਾਉਣ, ਪ੍ਰਗਤੀ ਦੀ ਸਮੀਖਿਆ ਕਰਨ ਅਤੇ ਭਵਿੱਖ ਦੀਆਂ ਅਣਗਿਣਤ ਸੰਭਾਵਨਾਵਾਂ ਬਾਰੇ ਮਾਰਗਦਰਸ਼ਨ ਕਰਨ ਦਾ ਮੌਕਾ ਹੋਵੇਗਾ। ਇਹ ਦੌਰਾ ਇਹ ਦਰਸਾਏਗਾ ਕਿ ਭਾਰਤ-ਅਮਰੀਕਾ ਭਾਈਵਾਲੀ ਲੋਕ-ਕੇਂਦਰਿਤ ਹੈ ਅਤੇ ਨਾ ਸਿਰਫ ਦੋਵਾਂ ਦੇਸ਼ਾਂ ਲਈ, ਸਗੋਂ ਪੂਰੀ ਦੁਨੀਆ ਲਈ ਵੀ ਚੰਗਾ ਹੈ।' ਭਾਰਤ ਦੇ ਵਿਦੇਸ਼ ਮੰਤਰਾਲਾ ਨੇ ਬੁੱਧਵਾਰ ਨੂੰ ਨਵੀਂ ਦਿੱਲੀ ਵਿੱਚ ਇੱਕ ਬਿਆਨ ਵਿੱਚ ਕਿਹਾ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰਾਸ਼ਟਰਪਤੀ ਜੋਅ ਬਾਈਡੇਨ ਅਤੇ ਪਹਿਲੀ ਮਹਿਲਾ ਜਿਲ ਬਾਈਡੇਨ ਦੇ ਸੱਦੇ 'ਤੇ ਅਗਲੇ ਮਹੀਨੇ ਅਮਰੀਕਾ ਦੇ ਅਧਿਕਾਰਤ ਦੌਰੇ 'ਤੇ ਜਾਣਗੇ।

ਇਹ ਵੀ ਪੜ੍ਹੋ: ਪਹਿਲਵਾਨਾਂ ਦੀ ਬ੍ਰਿਜ ਭੂਸ਼ਣ ਨੂੰ ਚੁਣੌਤੀ, ਜੇਕਰ ਬੇਕਸੂਰ ਹੋ ਤਾਂ ਨਾਰਕੋ ਟੈਸਟ ਕਰਵਾਓ

ਹਾਲਾਂਕਿ ਪ੍ਰਧਾਨ ਮੰਤਰੀ ਦੇ ਦੌਰੇ ਦੀ ਮਿਆਦ ਦਾ ਵੇਰਵਾ ਨਹੀਂ ਦਿੱਤਾ ਗਿਆ ਹੈ। ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਕੈਰੀਨ ਜੀਨ-ਪੀਅਰ ਨੇ ਦੱਸਿਆ ਸੀ ਕਿ ਮੋਦੀ ਆਪਣੀ ਯਾਤਰਾ ਦੌਰਾਨ 22 ਜੂਨ ਨੂੰ ਸਟੇਟ ਡਿਨਰ 'ਚ ਵੀ ਸ਼ਾਮਲ ਹੋਣਗੇ। ਜੀਨ-ਪੀਅਰ ਨੇ ਕਿਹਾ, "ਪ੍ਰਧਾਨ ਮੰਤਰੀ ਮੋਦੀ ਦੀ ਯਾਤਰਾ ਇੱਕ ਆਜ਼ਾਦ, ਖੁੱਲ੍ਹੇ, ਖੁਸ਼ਹਾਲ ਅਤੇ ਸੁਰੱਖਿਅਤ ਇੰਡੋ-ਪੈਸੀਫਿਕ ਖੇਤਰ ਲਈ ਦੋਵਾਂ ਦੇਸ਼ਾਂ ਦੀ ਸਾਂਝੀ ਵਚਨਬੱਧਤਾ ਨੂੰ ਹੋਰ ਡੂੰਘਾ ਕਰੇਗੀ ਅਤੇ ਰੱਖਿਆ, ਸਵੱਛ ਊਰਜਾ ਅਤੇ ਪੁਲਾੜ ਆਦਿ ਵਿੱਚ ਰਣਨੀਤਕ ਤਕਨਾਲੋਜੀ ਭਾਈਵਾਲੀ ਨੂੰ ਵਧਾਉਣ ਦੇ ਸੰਕਲਪ ਨੂੰ ਹੋਰ ਮਜ਼ਬੂਤ ਕਰੇਗੀ।"

ਇਹ ਵੀ ਪੜ੍ਹੋ: ਪਾਕਿਸਤਾਨ 'ਚ ਹਿੰਸਾ ਦੇ ਮੱਦੇਨਜ਼ਰ ਫੇਸਬੁੱਕ, ਟਵਿਟਰ ਅਤੇ ਯੂਟਿਊਬ 'ਤੇ ਲਗਾਈ ਪਾਬੰਦੀ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News