ਭਗਵਾਨ ਬੁੱਧ ਦੇ ਜਨਮ ਸਥਾਨ ਲੁੰਬਿਨੀ ਪੁੱਜੇ PM ਮੋਦੀ, ਮਾਇਆ ਦੇਵੀ ਮੰਦਰ ’ਚ ਕੀਤੀ ਪੂਜਾ

Monday, May 16, 2022 - 11:14 AM (IST)

ਭਗਵਾਨ ਬੁੱਧ ਦੇ ਜਨਮ ਸਥਾਨ ਲੁੰਬਿਨੀ ਪੁੱਜੇ PM ਮੋਦੀ, ਮਾਇਆ ਦੇਵੀ ਮੰਦਰ ’ਚ ਕੀਤੀ ਪੂਜਾ

ਲੁੰਬਿਨੀ (ਵਾਰਤਾ)– ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੁੱਧ ਪੂਰਨਿਮਾ ਮੌਕੇ ਭਗਵਾਨ ਬੁੱਧ ਦੇ ਜਨਮ ਅਸਥਾਨ ਲੁੰਬਿਨੀ ਪਹੁੰਚੇ, ਜਿੱਥੇ ਨੇਪਾਲ ਦੇ ਪ੍ਰਧਾਨ ਮੰਤਰੀ ਸ਼ੇਰ ਬਹਾਦੁਰ ਦੇਊਬਾ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ। ਮੋਦੀ ਲੁੰਬਿਨੀ ’ਚ ਬਣਾਏ ਗਏ ਵਿਸ਼ੇਸ਼ ਹੈਲੀਪੈਡ ’ਤੇ ਭਾਰਤੀ ਹਵਾਈ ਫ਼ੌਜ ਦੇ ਹੈਲੀਕਾਪਟਰ ਤੋਂ ਪਹੁੰਚੇ। ਹੈਲੀਪੈਡ ’ਤੇ ਨੇਪਾਲੀ ਪ੍ਰਧਾਨ ਮੰਤਰੀ ਦੇਊਬਾ ਅਤੇ ਉਨ੍ਹਾਂ ਦੀ ਪਤਨੀ ਮੌਜੂਦ ਸੀ। 

#WATCH PM Narendra Modi received by Nepal PM Sher Bahadur Deuba on his arrival at Lumbini

PM will visit Mahamayadevi Temple on #BuddhaPurnima today

(Video source: DD) pic.twitter.com/4TSOCIBu8T

— ANI (@ANI) May 16, 2022

 

ਵੈਸਾਖ ਬੁੱਧ ਪੂਰਨਿਮਾ ਮੌਕੇ ਪੀਲੇ ਰੰਗ ਦੀ ਪੋਸ਼ਾਕ ਪਹਿਨੇ ਪ੍ਰਧਾਨ ਮੰਤਰੀ ਮੋਦੀ ਹੈਲੀਪੈਡ ਤੋਂ ਨੇਪਾਲੀ ਪ੍ਰਧਾਨ ਮੰਤਰੀ ਨਾਲ ਸਿੱਧੇ ਮਾਇਆਦੇਵੀ ਦੇ ਮੰਦਰ ਦਰਸ਼ਨ ਲਈ ਰਵਾਨਾ ਹੋ ਗਏ। ਇਹ ਮੰਦਰ ਭਗਵਾਨ ਬੁੱਧ ਦਾ ਜਨਮ ਅਸਥਾਨ ਹੈ। ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਸ਼ੇਸ਼ ਪੂਜਾ ਕੀਤੀ। ਪ੍ਰਧਾਨ ਮੰਤਰੀ ਮੋਦੀ ਨੇ ਟਵੀਟ ਕੀਤਾ, ‘‘ਨੇਪਾਲ ਪਹੁੰਚਿਆ। ਬੁੱਧ ਪੂਰਨਿਮਾ ਦੇ ਵਿਸ਼ੇਸ਼ ਮੌਕੇ ’ਤੇ ਨੇਪਾਲ ਦੇ ਲੋਕਾਂ ਵਿਚਾਲੇ ਆ ਕੇ ਖੁਸ਼ੀ ਹੋਈ। ਲੁੰਬਿਨੀ ’ਚ ਪ੍ਰੋਗਰਾਮਾਂ ਦੀ ਉਡੀਕ ’ਚ।’’ ਦੱਸ ਦੇਈਏ ਕਿ ਪ੍ਰਧਾਨ ਮੰਤਰੀ ਲੁੰਬਿਨੀ ’ਚ ਆਯੋਜਿਤ ਵੱਖ-ਵੱਖ ਪ੍ਰੋਗਰਾਮਾਂ ’ਚ ਸ਼ਰੀਕ ਹੋਣਗੇ।

PunjabKesari

ਦੱਸ ਦੇਈਏ ਕਿ ਮੋਦੀ ਆਪਣੇ ਵਿਸ਼ੇਸ਼ ਜਹਾਜ਼ ਤੋਂ ਭਗਵਾਨ ਬੁੱਧ ਦੇ ਪਰਿਨਿਰਵਾਣ ਸਥਲ ਕੁਸ਼ੀਨਗਰ ਦੇ ਕੌਮਾਂਤਰੀ ਹਵਾਈ ਅੱਡੇ ’ਤੇ ਪਹੁੰਚੇ, ਜਿੱਥੋਂ ਉੱਤਰ ਪ੍ਰਦੇਸ਼ ਦੇ ਮੁੱਖ ਸਕੱਤਰ ਨੇ ਪ੍ਰਧਾਨ ਮੰਤਰੀ ਦਾ ਸਵਾਗਤ ਕੀਤਾ। ਹਵਾਈ ਅੱਡੇ ਤੋਂ ਉਹ ਭਗਵਾਨ ਬੁੱਧ ਦੇ ਜਨਮ ਅਸਥਾਨ ਨੇਪਾਲ ਸਥਿਤ ਲੁੰਬਿਨੀ ਲਈ ਭਾਰਤੀ ਹਵਾਈ ਫ਼ੌਜ ਦੇ ਹੈਲੀਕਾਪਟਰ ਤੋਂ ਰਵਾਨਾ ਹੋਏ। 

PunjabKesari

 


author

Tanu

Content Editor

Related News