ਮੋਦੀ ਨੇ ਯੂਏਈ ''ਚ ਮਹਾਤਮਾ ਗਾਂਧੀ ''ਤੇ ਡਾਕ ਟਿਕਟਾਂ ਕੀਤੀਆਂ ਜਾਰੀ

Saturday, Aug 24, 2019 - 07:08 PM (IST)

ਮੋਦੀ ਨੇ ਯੂਏਈ ''ਚ ਮਹਾਤਮਾ ਗਾਂਧੀ ''ਤੇ ਡਾਕ ਟਿਕਟਾਂ ਕੀਤੀਆਂ ਜਾਰੀ

ਆਬੂਧਾਬੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਆਬੂਧਾਬੀ ਦੇ ਕ੍ਰਾਊਨ ਪ੍ਰਿੰਸ ਸ਼ੇਖ ਮੁਹੰਮਦ ਬਿਨ ਜਾਯਦ ਅਲ ਨਾਹਯਾਨ ਨੇ ਮਹਾਤਮਾ ਗਾਂਧੀ ਦੀ 150ਵੀਂ ਜੈਅੰਤੀ ਦੇ ਮੌਕੇ ਸ਼ਨੀਵਾਰ ਨੂੰ ਉਨ੍ਹਾਂ 'ਤੇ ਡਾਕ ਟਿਕਟਾਂ ਜਾਰੀ ਕੀਤੀਆਂ। ਇਹ ਡਾਕ ਟਿਕਟਾਂ ਪ੍ਰਧਾਨ ਮੰਤਰੀ ਦੇ ਦੌਰੇ ਦੌਰਾਨ ਆਬੂਧਾਬੀ 'ਚ ਰਾਸ਼ਟਰਪਤੀ ਭਵਨ 'ਚ ਜਾਰੀ ਕੀਤੀਆਂ ਗਈਆਂ।

ਪ੍ਰਧਾਨ ਮੰਤਰੀ ਦਫਤਰ ਨੇ ਇਸ ਮੌਕੇ ਟਵੀਟ ਵੀ ਕੀਤਾ। ਗਾਂਧੀ ਜੀ ਦੀ 150ਵੀਂ ਜੈਅੰਤੀ ਮਨਾਉਣ ਲਈ ਪ੍ਰਧਾਨ ਮੰਤਰੀ ਮੋਦੀ ਤੇ ਸੰਯੁਕਤ ਅਰਬ ਅਮੀਰਾਤ ਸ਼ਾਂਤੀ, ਅਹਿੰਸਾ ਤੇ ਅਨੇਕਤਾ ਦੇ ਮੁੱਲਾਂ ਨੂੰ ਸਾਂਝਾ ਕੀਤਾ ਹੈ। ਭਾਰਤ ਮਹਾਤਮਾ ਗਾਂਧੀ ਦੀ 150ਵੀਂ ਜੈਅੰਤੀ ਮਨਾ ਰਿਹਾ ਹੈ, ਜਿਨ੍ਹਾਂ ਦੇ ਸ਼ਾਂਤੀ, ਸਹਿਣਸ਼ੀਲਤਾ ਤੇ ਨਿਰੰਤਰਤਾ ਦੇ ਮੁੱਲ ਪ੍ਰਾਸੰਗਿਕ ਬਣੇ ਹੋਏ ਹਨ ਤੇ ਵਿਸ਼ਵ ਨੂੰ ਦਿਸ਼ਾ ਦੇ ਰਹੇ ਹਨ।


author

Baljit Singh

Content Editor

Related News