ਹਿਊਸਟਨ ''ਚ ਪੀ. ਐੱਮ. ਮੋਦੀ ਦਾ ਸੰਬੋਧਨ ਯਾਦਗਾਰ ਹੋਵੇਗਾ: ਭਾਰਤੀ ਰਾਜਦੂਤ

Wednesday, Sep 11, 2019 - 12:00 PM (IST)

ਵਾਸ਼ਿੰਗਟਨ— ਅਮਰੀਕਾ 'ਚ ਭਾਰਤ ਦੇ ਰਾਜਦੂਤ ਹਰਸ਼ਵਰਧਨ ਸ਼੍ਰਿੰਗਲਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਦੇ ਅਖੀਰ 'ਚ ਹਿਊਸਟਨ 'ਚ 50,000 ਤੋਂ ਵਧੇਰੇ ਭਾਰਤੀ ਅਮਰੀਕੀ ਭਾਈਚਾਰੇ ਨੂੰ ਸੰਬੋਧਤ ਕਰਨਗੇ ਜੋ ਇਕ ਹੋਰ ਯਾਦਗਾਰੀ ਪ੍ਰੋਗਰਾਮ ਹੋਵੇਗਾ। ਉਨ੍ਹਾਂ ਕਿਹਾ,''ਮੇਰਾ ਮੰਨਣਾ ਹੈ ਕਿ ਹਿਊਸਟਨ ਇਸ ਪ੍ਰਕਾਰ ਦੇ ਸਾਰੇ ਪ੍ਰੋਗਰਾਮਾਂ 'ਚੋਂ ਵੱਡਾ ਤੇ ਵਧੇਰੇ ਯਾਦਗਾਰ ਰਹੇਗਾ।'' ਇਨ੍ਹਾਂ ਦਾ ਇਸ਼ਾਰਾ ਪੀ. ਐੱਮ. ਮੋਦੀ ਵਲੋਂ 2014 'ਚ ਨਿਊਯਾਰਕ ਦੇ ਮੈਡੀਸਨ ਸਕਵਾਇਰ ਗਾਰਡਨ 'ਚ 2016 'ਚ ਸਿਲੀਕਾਨ ਵੈਲੀ ਦੇ ਸਾਨ ਜੋਸ 'ਚ ਭਾਰਤੀ ਅਮਰੀਕੀ ਭਾਈਚਾਰੇ ਨੂੰ ਸੰਬੋਧਤ ਕਰਨ ਵਾਲੇ ਪ੍ਰੋਗਰਾਮਾਂ ਵੱਲ ਸੀ। ਇੱਥੇ ਪ੍ਰਧਾਨ ਮੰਤਰੀ ਨੇ 20 ਹਜ਼ਾਰ ਤੋਂ ਵਧੇਰੇ ਲੋਕਾਂ ਨੂੰ ਸੰਬੋਧਤ ਕੀਤਾ ਸੀ। ਭਾਰਤੀ ਰਾਜਦੂਤ 22 ਸਤੰਬਰ ਨੂੰ ਐੱਨ. ਆਰ. ਜੀ. ਸਟੇਡੀਅਮ 'ਚ ਹੋਣ ਵਾਲੇ ਇਸ ਵਿਸ਼ਾਲ ਪ੍ਰੋਗਰਾਮ ਦੀਆਂ ਤਿਆਰੀਆਂ 'ਚ ਨਿੱਜੀ ਤੌਰ 'ਤੇ ਸ਼ਾਮਲ ਹਨ।

ਉਨ੍ਹਾਂ ਨੇ ਕਿਹਾ ਕਿ ਇਹ ਇਤਿਹਾਸਕ ਪ੍ਰੋਗਰਾਮ ਹੋਵੇਗਾ। ਦੇਸ਼ 'ਚ ਮੋਦੀ ਦੇ ਤੀਜੇ ਵੱਡੇ ਪ੍ਰੋਗਰਾਮ 'ਚ ਸ਼ਿਰਕਤ ਕਰਨ ਲਈ 50 ਹਜ਼ਾਰ ਤੋਂ ਵਧੇਰੇ ਭਾਰਤੀ ਅਮਰੀਕੀਆਂ ਨੇ ਰਜਿਸਟ੍ਰੇਸ਼ਨ ਕਰਾਇਆ ਹੈ ਪਰ ਇਨ੍ਹਾਂ 'ਚੋਂ ਵਧੇਰੇ ਲੋਕ ਹਿਊਸਟਨ ਅਤੇ ਡਲਾਸ ਤੋਂ ਹਨ। ਉਨ੍ਹਾਂ ਕਿਹਾ,''ਮੇਰਾ ਮੰਨਣਾ ਹੈ ਕਿ ਇਹ ਹਿਊਸਟਨ ਸ਼ਹਿਰ ਦੇ ਸਭ ਤੋਂ ਵੱਡੇ ਸਟੇਡੀਅਮ 'ਚ ਬਹੁਤ ਵੱਡਾ ਪ੍ਰੋਗਰਾਮ ਹੋਵੇਗਾ। ਇਸ 'ਚ ਸਾਜੋ-ਸਮਾਨ ਸਬੰਧੀ ਅਤੇ ਵੱਡੀ ਸੰਗਠਨਾਤਮਕ ਚੁਣੌਤੀਆਂ ਆਉਣਗੀਆਂ ਪਰ ਭਾਈਚਾਰਾ ਇਸ ਲਈ ਮਿਲ ਕੇ ਕੰਮ ਕਰ ਰਿਹਾ ਹੈ। ਅਸੀਂ ਸਾਰੇ ਮਾਨਕਾਂ 'ਤੇ ਇਕ ਜ਼ਿਕਰਯੋਗ ਪ੍ਰੋਗਰਾਮ ਦੇ ਗਵਾਹ ਬਣਾਂਗੇਸ ਜੋ ਯਾਦਗਾਰ ਹੋਵੇਗਾ।


Related News