ਓਮੀਕਰੋਨ ਦੀ ਦਹਿਸ਼ਤ ਦੌਰਾਨ PM ਜੈਸਿੰਡਾ ਦਾ ਐਲਾਨ, ਨਿਊਜ਼ੀਲੈਂਡ ਵਾਸੀਆਂ ਨੂੰ ਪਾਬੰਦੀਆਂ ਤੋਂ ਮਿਲੇਗੀ ਢਿੱਲ

Monday, Nov 29, 2021 - 06:47 PM (IST)

ਵੈਲਿੰਗਟਨ (ਭਾਸ਼ਾ): ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਅਰਡਰਨ ਨੇ ਸੋਮਵਾਰ ਨੂੰ ਇਕ ਵੱਡਾ ਐਲਾਨ ਕੀਤਾ। ਇਸ ਐਲਾਨ ਮੁਤਾਬਕ ਆਕਲੈਂਡ ਵਿੱਚ ਬਾਰ, ਰੈਸਟੋਰੈਂਟ ਅਤੇ ਜਿਮ ਵੀਰਵਾਰ ਤੋਂ ਦੁਬਾਰਾ ਖੁੱਲ੍ਹ ਸਕਦੇ ਹਨ ਅਤੇ ਇਸ ਦੇ ਨਾਲ ਹੀ ਅਗਸਤ ਵਿੱਚ ਸ਼ੁਰੂ ਹੋਈ ਕੋਰੋਨਾ ਵਾਇਰਸ ਤਾਲਾਬੰਦੀ ਖ਼ਤਮ ਹੋ ਜਾਵੇਗੀ। ਕੋਰੋਨਾ ਵਾਇਰਸ ਦੇ ਨਵੇਂ ਵੈਰੀਐਂਟ ਓਮੀਕਰੋਨ ਨਾਲ ਆਕਲੈਂਡ ਵਿਚ ਪਾਬੰਦੀਆਂ ਵਿਚ ਢਿੱਲ ਦੇਣ ਅਤੇ ਵਿਸ਼ਵਵਿਆਪੀ ਮਹਾਮਾਰੀ ਪ੍ਰਤੀਕ੍ਰਿਆ ਦੇ ਇੱਕ ਨਵੇਂ, ਵਧੇਰੇ ਖੁੱਲੇ ਪੜਾਅ ਵੱਲ ਵਧਣ ਦੀ ਯੋਜਨਾ ਪ੍ਰਭਾਵਿਤ ਨਹੀਂ ਹੋਵੇਗੀ। ਦੇਸ਼ ਭਰ ਵਿੱਚ, ਇੱਕ ਨਵੀਂ "ਟ੍ਰੈਫਿਕ ਲਾਈਟ" ਪ੍ਰਣਾਲੀ ਤਾਲਾਬੰਦੀ  ਨੂੰ ਖ਼ਤਮ ਕਰ ਦੇਵੇਗੀ ਪਰ ਲੋਕਾਂ ਨੂੰ ਵਾਲ ਕਟਵਾਉਣ ਤੋਂ ਲੈ ਕੇ ਸੰਗੀਤ ਸਮਾਰੋਹ ਵਿਚ ਸ਼ਾਮਲ ਹੋਣ ਸਮੇਤ ਕਿਸੇ ਵੀ ਚੀਜ਼ ਵਿੱਚ ਭਾਗੀਦਾਰੀ ਲਈ ਪੂਰੀ ਤਰ੍ਹਾਂ ਟੀਕਾਕਰਨ ਦੀ ਲੋੜ ਹੋਵੇਦੀ। 

ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ 'ਚ ਓਮੀਕਰੋਨ ਦੇ 3 ਮਾਮਲਿਆਂ ਦੀ ਪੁਸ਼ਟੀ, PM ਮੌਰੀਸਨ ਨੇ ਬੁਲਾਈ ਕੈਬਨਿਟ ਦੀ ਮੀਟਿੰਗ

ਨਿਊਜ਼ੀਲੈਂਡ ਨੇ ਐਤਵਾਰ ਨੂੰ ਓਮੀਕਰੋਨ ਦੇ ਖਤਰੇ ਦੇ ਮੱਦੇਨਜ਼ਰ ਨੌਂ ਦੱਖਣੀ ਅਫਰੀਕੀ ਦੇਸ਼ਾਂ ਦੀ ਯਾਤਰਾ 'ਤੇ ਪਾਬੰਦੀ ਲਗਾ ਦਿੱਤੀ। ਅਰਡਰਨ ਨੇ ਕਿਹਾ ਕਿ ਉਹ ਕਿਸੇ ਹੋਰ ਪਾਬੰਦੀਆਂ ਦੀ ਉਮੀਦ ਨਹੀਂ ਕਰ ਰਹੀ ਸੀ। ਉਹਨਾਂ ਨੇ ਕਿਹਾ ਕਿ ਜਿਵੇਂ ਕਿ ਨਵੇਂ ਪੈਟਰਨ ਦਾ ਵਧੇਰੇ ਅਧਿਐਨ ਕੀਤਾ ਜਾਵੇਗਾ, ਨਿਊਜ਼ੀਲੈਂਡ ਸੰਪਰਕ ਟਰੇਸਿੰਗ ਦਾ ਪਤਾ ਲਗਾਉਣ, ਉਹਨਾਂ ਲੋਕਾਂ ਨੂੰ ਅਲੱਗ-ਥਲੱਗ ਕਰਨ, ਜਿਹਨਾਂ ਤੋਂ ਲਾਗ ਫੈਲਣ ਦਾ ਡਰ ਹੈ ਅਤੇ ਕੁਝ ਥਾਵਾਂ 'ਤੇ ਮਾਸਕ ਦੀ ਵਰਤੋਂ ਦੀ ਲੋੜ ਜਿਹੇ ਬੁਨਿਆਦੀ ਕੰਮ ਕਰਨਾ ਜਾਰੀ ਰੱਖੇਗਾ।

ਨੋਟ- ਨਿਊਜ਼ੀਲੈਂਡ ਵਿਚ ਤਾਲਾਬੰਦੀ ਪਾਬੰਦੀਆਂ ਵਿਚ ਢਿੱਲ ਦੇਣ ਦਾ ਐਲਾਨ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News