PM ਜੈਸਿੰਡਾ ਕੋਰੋਨਾ ਕਾਲ ''ਚ ਜਿਨਸੀ ਸੰਬੰਧਾਂ ''ਤੇ ਪੁੱਛੇ ਇਕ ਸਵਾਲ ''ਤੇ ਹੋਈ ''ਹੈਰਾਨ'' (ਵੀਡੀਓ)

Friday, Sep 10, 2021 - 02:59 PM (IST)

PM ਜੈਸਿੰਡਾ ਕੋਰੋਨਾ ਕਾਲ ''ਚ ਜਿਨਸੀ ਸੰਬੰਧਾਂ ''ਤੇ ਪੁੱਛੇ ਇਕ ਸਵਾਲ ''ਤੇ ਹੋਈ ''ਹੈਰਾਨ'' (ਵੀਡੀਓ)

ਵੈਲਿੰਗਟਨ (ਬਿਊਰੋ): ਦੁਨੀਆ ਦੇ ਜ਼ਿਆਦਾਤਰ ਦੇਸ਼ ਕੋਰੋਨਾ ਮਹਾਮਾਰੀ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹਨ। ਅਜਿਹੇ ਵਿਚ ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਅਰਡਰਨ ਨੇ ਇਸ ਗਲੋਬਲ ਮਹਾਮਾਰੀ ਨਾਲ ਜਿਸ ਤਰ੍ਹਾਂ ਨਜਿੱਠਿਆ, ਉਸ ਨਾਲ ਉਸ ਦੇ ਪ੍ਰਸ਼ਾਸਨ ਦੀ ਕਾਫੀ ਤਾਰੀਫ਼ ਹੋਈ ਹੈ। ਹਾਲ ਹੀ ਵਿਚ ਉਹਨਾਂ ਨੇ ਕੋਰੋਨਾ ਸੰਬੰਧੀ ਇਕ ਪ੍ਰੈੱਸ ਕਾਨਫਰੰਸ ਕੀਤੀ। ਇੱਥੇ ਪੁੱਛੇ ਗਏ ਇਕ ਸਵਾਲ ਦੌਰਾਨ ਉਹਨਾਂ ਦੇ ਚਿਹਰੇ ਦੇ ਹਾਵ-ਭਾਵ ਅਜਿਹੇ ਬਦਲੇ ਕਿ ਉਹ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਲੱਗੀ। 

ਰਿਪੋਟਰ ਨੇ ਪੁੱਛਿਆ ਇਹ ਸਵਾਲ
ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਅਰਡਰਨ ਅਤੇ ਡਾਇਰੈਕਟਰ ਜਨਰਲ ਆਫ ਹੈਲਥ ਡਾਕਟਟਰ ਏਸ਼ਲੇ ਬਲੂਮਫੀਲਡ ਕੋਵਿਡ-19 ਨੂੰ ਲੈ ਕੇ ਪ੍ਰੈੱਸ ਕਾਨਫਰੰਸ ਨੂੰ ਬ੍ਰੀਫ ਕਰ ਰਹੇ ਸਨ। ਇਸ ਦੌਰਾਨ ਇਕ ਰਿਪੋਟਰ ਨੇ ਉਹਨਾਂ ਕੋਲੋਂ ਪੁੱਛਿਆ ਕਿ ਆਕਲੈਂਡ ਹਸਪਤਾਲ ਵਿਚ ਇਕ ਮਰੀਜ਼ ਅਤੇ ਉਸ ਨੂੰ ਮਿਲਣ ਆਏ ਸ਼ਖਸ 'ਤੇ ਯੌਨ ਸੰਬੰਧ ਰੱਖਣ ਦੇ ਦੋਸ਼ ਲੱਗੇ ਹਨ। ਮੌਜੂਦਾ ਹਾਲਾਤ ਵਿਚ ਕੀ ਇਸ ਨੂੰ ਹਾਈ-ਰਿਸਕ ਗਤੀਵਿਧੀ ਮੰਨਿਆ ਜਾ ਸਕਦਾ ਹੈ?

 

ਪੜ੍ਹੋ ਇਹ ਅਹਿਮ ਖਬਰ - ਆਸਟ੍ਰੇਲੀਆ 'ਚ ਕੋਰੋਨਾ ਦੀ ਤੀਜੀ ਲਹਿਰ ਦਾ ਕਹਿਰ, ਰਿਕਾਰਡ ਮਾਮਲੇ ਆਏ ਸਾਹਮਣੇ

ਜੈਸਿੰਡਾ ਦੇ ਹਾਵ-ਭਾਵ ਹੋ ਰਹੇ ਵਾਇਰਲ
ਇਸ ਸਵਾਲ ਨੂੰ ਸੁਣਨ ਮਗਰੋਂ ਜੈਸਿੰਡਾ ਦੇ ਐਕਸਪ੍ਰੈਸ਼ਨ ਮਤਲਬ ਹਾਵ-ਭਾਵ ਵਿਚ ਕਾਫੀ ਤਬਦੀਲੀ ਦੇਖਣ ਨੂੰ ਮਿਲੀ ਅਤੇ ਉਹ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਲੱਗੀ। ਉੱਥੇ ਡਾਕਟਰ ਬਲੂਮਫੀਲਡ ਨੇ ਇਸ ਸਵਾਲ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਇਹ ਬਹੁਤ ਹਾਈ-ਰਿਸਕ ਗਤੀਵਿਧੀ ਹੋ ਸਕਦੀ ਹੈ। ਭਾਵੇਂਕਿ ਮੈਨੂੰ ਇਸ ਘਟਨਾ ਬਾਰੇ ਅੰਦਾਜ਼ਾ ਨਹੀਂ ਹੈ। ਇਸ ਮਗਰੋਂ ਜੈਸਿੰਡਾ ਨੇ ਜਵਾਬ ਦਿੰਦੇ ਹੋਏ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਕੋਰੋਨਾ ਦੇ ਹਾਲਾਤ ਨੂੰ ਜੇਕਰ ਇਕ ਪਾਸੇ ਕਰ ਦਿੱਤਾ ਜਾਵੇ ਤਾਂ ਵੀ ਅਜਿਹੀ ਕੋਈ ਵੀ ਗਤੀਵਿਧੀ ਹਸਪਤਾਲ ਦੇ ਮੁਲਾਕਾਤ ਦੇ ਘੰਟੇ (visiting hours) ਵਿਚ ਨਹੀਂ ਕੀਤੀ ਜਾਣੀ ਚਾਹੀਦੀ।

ਇੱਥੇ ਦੱਸ ਦਈਏ ਕਿ ਆਕਲੈਂਡ ਜ਼ਿਲ੍ਹਾ ਸਿਹਤ ਬੋਰਡ ਨੂੰ ਕਾਫੀ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਹੈ ਕਿਉਂਕਿ ਬੋਰਡ ਨੇ ਸੈਂਕੜੇ ਲੋਕਾਂ ਨੂੰ ਹਸਪਤਾਲ ਆ ਕੇ ਮਰੀਜ਼ਾਂ ਨੂੰ ਦੇਖਣ ਦੀ ਇਜਾਜ਼ਤ ਦਿੱਤੀ ਸੀ ਜਦਕਿ ਸ਼ਹਿਰ ਵਿਚ ਸਖ਼਼ਤ ਤਾਲਾਬੰਦੀ ਲਗਾਈ ਗਈ ਹੈ। ਇਸ ਤੋਂ ਪਹਿਲਾਂ ਨਿਊਜ਼ੀਲੈਂਡ ਸਰਕਾਰ ਅਗਸਤ ਸਮਹੀਨੇ ਵਿਚ ਕਾਫੀ ਸੁਰਖੀਆਂ ਵਿਚ ਆਈ ਸੀ ਜਦੋਂ ਇਸ ਦੇਸ਼ ਨੇ ਸਿਰਫ ਇਕ ਕੇਸ ਸਾਹਮਣੇ ਆਉਣ 'ਤੇ ਤਾਲਾਬੰਦੀ ਲਗਾ ਦਿੱਤੀ ਸੀ।


author

Vandana

Content Editor

Related News