'ਅਸੀਂ ਖ਼ੁਦ ਹਾਂ ਆਪਣੇ ਘਰ ਦੇ ਮਾਲਕ..!' ਗੱਲਬਾਤ ਟੁੱਟਣ ਮਗਰੋਂ PM ਕਾਰਨੀ ਨੇ ਅਮਰੀਕਾ ਨੂੰ ਦਿੱਤਾ ਠੋਕਵਾਂ ਜਵਾਬ

Sunday, Aug 23, 2026 - 01:20 PM (IST)

'ਅਸੀਂ ਖ਼ੁਦ ਹਾਂ ਆਪਣੇ ਘਰ ਦੇ ਮਾਲਕ..!' ਗੱਲਬਾਤ ਟੁੱਟਣ ਮਗਰੋਂ PM ਕਾਰਨੀ ਨੇ ਅਮਰੀਕਾ ਨੂੰ ਦਿੱਤਾ ਠੋਕਵਾਂ ਜਵਾਬ

ਇੰਟਰਨੈਸ਼ਨਲ ਡੈਸਕ- ਅਮਰੀਕਾ ਅਤੇ ਕੈਨੇਡਾ ਵਿਚਾਲੇ ਵਪਾਰਕ ਗੱਲਬਾਤ ਟੁੱਟਣ ਤੋਂ ਬਾਅਦ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਅਮਰੀਕਾ ਦੇ ਨਵੇਂ ਪ੍ਰਸਤਾਵਾਂ ਅਤੇ ਸ਼ਰਤਾਂ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਵੱਲੋਂ ਰੱਖੀਆਂ ਗਈਆਂ ਨਵੀਆਂ ਸ਼ਰਤਾਂ ਕੈਨੇਡਾ ਲਈ ਅਨਿਆਂਪੂਰਨ ਅਤੇ ਨੁਕਸਾਨਦੇਹ, ਜਿਸ ਕਾਰਨ ਉਨ੍ਹਾਂ ਨੇ ਕੈਨੇਡੀਅਨ ਵਫ਼ਦ ਨੂੰ ਵਾਪਸ ਓਟਾਵਾ ਬੁਲਾ ਲਿਆ ਹੈ।

ਜ਼ਿਕਰਯੋਗ ਹੈ ਕਿ ਗੱਲਬਾਤ ਨਾਕਾਮ ਹੋਣ ਤੋਂ ਬਾਅਦ ਅਮਰੀਕਾ ਨੇ ਲਗਭਗ 20-28 ਅਰਬ ਡਾਲਰ ਦੇ ਕੈਨੇਡੀਅਨ ਆਯਾਤ 'ਤੇ 50 ਫ਼ੀਸਦੀ ਟੈਰਿਫ ਲਗਾ ਦਿੱਤਾ ਹੈ। ਇਹ ਟੈਰਿਫ ਖੇਡਾਂ ਦੇ ਸਮਾਨ, ਸੀਮੈਂਟ, ਕੱਪੜੇ, ਫਰਨੀਚਰ ਅਤੇ ਡੇਅਰੀ ਉਤਪਾਦਾਂ 'ਤੇ ਲਾਗੂ ਹੋਵੇਗਾ, ਜਿਸ ਮਗਰੋਂ ਕੈਨੇਡੀਅਨ ਪ੍ਰਧਾਨ ਮੰਤਰੀ ਕਾਰਨੀ ਨੇ ਐਲਾਨ ਕੀਤਾ ਕਿ ਕੈਨੇਡਾ ਅਮਰੀਕੀ ਟੈਰਿਫਾਂ ਦਾ ਬਰਾਬਰ ਜਵਾਬ ਦੇਵੇਗਾ। ਕੈਨੇਡਾ ਦਾ 'ਡਾਲਰ ਦੇ ਬਦਲੇ ਡਾਲਰ' ਟੈਰਿਫ 8 ਸਤੰਬਰ ਤੋਂ ਲਾਗੂ ਹੋਵੇਗਾ, ਜੋ ਮੁੱਖ ਤੌਰ 'ਤੇ ਅਮਰੀਕੀ ਡੇਅਰੀ, ਸਟੀਲ, ਇਲੈਕਟ੍ਰਾਨਿਕਸ ਅਤੇ ਖੇਤੀਬਾੜੀ ਉਪਕਰਣਾਂ ਨੂੰ ਨਿਸ਼ਾਨਾ ਬਣਾਏਗਾ।

ਇਹ ਵੀ ਪੜ੍ਹੋ- ਹੁਣ ਛਿੜੇਗੀ Dollar vs Dollar ਦੀ ਜੰਗ ! US ਨੇ ਠੋਕਿਆ 50% ਟੈਰਿਫ਼, PM ਕਾਰਨੀ ਨੇ ਵੀ ਕਰ'ਤਾ ਵੱਡਾ ਐਲਾਨ

ਕਾਰਨੀ ਅਨੁਸਾਰ ਅਮਰੀਕਾ ਚਾਹੁੰਦਾ ਸੀ ਕਿ ਕੈਨੇਡਾ ਦੁਨੀਆ ਦੇ ਹੋਰਨਾਂ ਦੇਸ਼ਾਂ ਨਾਲ ਵਪਾਰਕ ਸਮਝੌਤੇ ਕਰਨ ਦੀ ਆਪਣੀ ਆਜ਼ਾਦੀ 'ਤੇ ਅਮਰੀਕੀ ਪਾਬੰਦੀਆਂ ਸਵੀਕਾਰ ਕਰੇ। ਇਸ ਤੋਂ ਇਲਾਵਾ, ਅਮਰੀਕਾ ਨੇ ਕੈਨੇਡਾ ਦੇ ਆਟੋ ਸੈਕਟਰ, ਸੱਭਿਆਚਾਰਕ ਨਿਯਮਾਂ (ਫ੍ਰੈਂਚ ਭਾਸ਼ਾ ਦੇ ਅਧਿਕਾਰਾਂ) 'ਤੇ ਵੀ ਅਜਿਹੀਆਂ ਸ਼ਰਤਾਂ ਰੱਖੀਆਂ ਜੋ ਕੈਨੇਡਾ ਦੀ ਪ੍ਰਭੂਸੱਤਾ ਦੇ ਖਿਲਾਫ ਸਨ।

ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਸਪੱਸ਼ਟ ਕੀਤਾ ਕਿ ਕੈਨੇਡਾ ਇੱਕ ਆਜ਼ਾਦ ਅਤੇ ਸੁਤੰਤਰ ਦੇਸ਼ ਹੈ। ਉਹ ਕਿਸੇ ਹੋਰ ਦੇਸ਼ ਦੇ ਦਬਾਅ ਹੇਠ ਆ ਕੇ ਆਪਣੇ ਆਰਥਿਕ ਅਤੇ ਵਪਾਰਕ ਫੈਸਲੇ ਨਹੀਂ ਲੈਣਗੇ। ਕੈਨੇਡਾ ਆਪਣੇ ਘਰ ਦਾ ਮਾਲਕ ਹੈ ਤੇ ਉਹ ਅਜਿਹਾ ਕੋਈ ਵੀ ਫੈਸਲਾ ਜਾਂ ਸਮਝੌਤਾ ਨਹੀਂ ਕਰਨਗੇ, ਜੋ ਦੇਸ਼ ਦੇ ਹਿੱਤਾਂ ਦੇ ਖ਼ਿਲਾਫ਼ ਹੋਵੇ।

ਇਹ ਵੀ ਪੜ੍ਹੋ- ਪੰਜਾਬ-ਰਾਜਸਥਾਨ ਸਣੇ ਦੇਸ਼ ਦੇ 6 ਸੂਬਿਆਂ ਲਈ ਹੋ ਗਿਆ ਵੱਡਾ ਐਲਾਨ ! ਕੇਂਦਰ ਨੇ DCs ਨੂੰ ਦਿੱਤੀ 'ਸੁਪਰਪਾਵਰ'

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News