ਚੀਨ ''ਚ ਬਿਜਲੀ ਪਲਾਂਟ ਦਾ ਪਲੇਟਫਾਰਮ ਡਿਗਣ ਨਾਲ 9 ਲੋਕਾਂ ਦੀ ਮੌਤ

03/25/2017 1:56:49 PM

ਬੀਜਿੰਗ— ਚੀਨ ਵਿਚ ਇਕ ਬਿਜਲੀ ਪਲਾਂਟ ਦੀ ਪਲੇਟਫਾਰਮ ਡਿਗਣ ਨਾਲ 9 ਲੋਕਾਂ ਦੀ ਮੌਤ ਹੋ ਗਈ ਅਤੇ ਦੋ ਹੋਰ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਇਹ ਹਾਦਸਾ ਚੀਨ ਦੇ ਦੱਖਣੀ ਸੂਬੇ ਗੁਆਂਗਡੋਂਗ ਵਿਖੇ ਸੱਤ ਨੰਬਰ ਤਾਪ ਬਿਜਲੀ ਪਲਾਂਟ ਵਿਚ ਵਾਪਰਿਆ। ਪਲਾਂਟ ਵਿਚ ਹੁਣ ਵੀ ਨਿਰਮਾਣ ਦਾ ਕੰਮ ਚੱਲ ਰਿਹਾ ਹੈ। ਸਰਕਾਰ ਨੇ ਇਸ ਮਾਮਲੇ ਵਿਚ ਜਾਂਚ ਦੇ ਹੁਕਮ ਦਿੱਤੇ ਹਨ। ਜ਼ਿਕਰਯੋਗ ਹੈ ਕਿ ਚੀਨ ਦੇ ਉਦਯੋਗਿਕ ਪਲਾਂਟਾਂ ਵਿਚ ਇਸ ਤਰ੍ਹਾਂ ਦਾ ਹਾਦਸਾ ਆਮ ਗੱਲ ਹੈ। ਆਏ ਦਿਨ ਇੱਥੇ ਇਸ ਤਰ੍ਹਾਂ ਦੇ ਹਾਦਸੇ ਵਾਪਰਨ ਨਾਲ ਵੱਡਾ ਜਾਨੀ ਨੁਕਸਾਨ ਹੁੰਦਾ ਹੈ। 

Kulvinder Mahi

News Editor

Related News