ਟੋਰਾਂਟੋ ਏਅਰਪੋਰਟ 'ਤੇ ਲੈਂਡਿੰਗ ਦੌਰਾਨ ਜਹਾਜ਼ ਪਲਟਿਆ, 18 ਯਾਤਰੀ ਜ਼ਖਮੀ

Tuesday, Feb 18, 2025 - 10:20 AM (IST)

ਟੋਰਾਂਟੋ ਏਅਰਪੋਰਟ 'ਤੇ ਲੈਂਡਿੰਗ ਦੌਰਾਨ ਜਹਾਜ਼ ਪਲਟਿਆ, 18 ਯਾਤਰੀ ਜ਼ਖਮੀ

ਟੋਰਾਂਟੋ : ਟੋਰਾਂਟੋ ਦੇ ਪੀਅਰਸਨ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਸੋਮਵਾਰ ਨੂੰ ਡੈਲਟਾ ਏਅਰਲਾਈਨਜ਼ ਦਾ ਇੱਕ ਜਹਾਜ਼ ਹਾਦਸਾਗ੍ਰਸਤ ਹੋ ਗਿਆ, ਜਿਸ ਕਾਰਨ 18 ਯਾਤਰੀ ਜ਼ਖਮੀ ਹੋ ਗਏ। ਸੀਬੀਸੀ ਟੀਵੀ ਨੇ ਦੱਸਿਆ ਕਿ ਜਹਾਜ਼ ਮਿਨੀਆਪੋਲਿਸ ਤੋਂ ਟੋਰਾਂਟੋ ਆ ਰਿਹਾ ਸੀ ਅਤੇ ਲੈਂਡਿੰਗ ਦੌਰਾਨ ਰਨਵੇ 'ਤੇ ਪਲਟ ਗਿਆ। ਰਾਇਟਰਜ਼ ਦੀ ਰਿਪੋਰਟ ਮੁਤਾਬਕ ਘਟਨਾ ਵਾਲੀ ਥਾਂ 'ਤੇ ਮੌਜੂਦ ਪੈਰਾ-ਮੈਡੀਕਲ ਸਟਾਫ ਨੇ ਪੁਸ਼ਟੀ ਕੀਤੀ ਕਿ ਹਾਦਸੇ 'ਚ ਦੋ ਯਾਤਰੀ ਗੰਭੀਰ ਰੂਪ ਨਾਲ ਜ਼ਖਮੀ ਹੋਏ ਹਨ, ਜਦਕਿ ਬਾਕੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ।

ਟੋਰਾਂਟੋ ਦੇ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ 'ਤੇ ਇਕ ਪੋਸਟ ਵਿਚ ਲਿਖਿਆ ਸਾਰੇ ਯਾਤਰੀਆਂ ਅਤੇ ਚਾਲਕ ਦਲ ਦਾ ਧਿਆਨ ਰੱਖਿਆ ਜਾ ਰਿਹਾ ਹੈ। ਪੀਲ ਰੀਜਨਲ ਪੁਲਸ ਦੀ ਕਾਂਸਟੇਬਲ ਸਾਰਾਹ ਪੈਟਨ ਨੇ ਹਾਦਸੇ ਬਾਰੇ ਵਧੇਰੇ ਜਾਣਕਾਰੀ ਦਿੰਦੇ ਹੋਏ ਕਿਹਾ, ''ਇੱਕ ਜਹਾਜ਼ ਹਾਦਸਾ ਹੋਇਆ ਹੈ। ਮੇਰੀ ਜਾਣਕਾਰੀ ਮੁਤਾਬਕ ਜ਼ਿਆਦਾਤਰ ਯਾਤਰੀ ਸੁਰੱਖਿਅਤ ਹਨ ਅਤੇ ਉਨ੍ਹਾਂ ਨੂੰ ਜਹਾਜ਼ ਤੋਂ ਬਾਹਰ ਕੱਢ ਲਿਆ ਗਿਆ ਹੈ।

PunjabKesari

ਇਹ ਵੀ ਪੜ੍ਹੋ : ਡੰਕੀ ਰੂਟ ਦੇ ਉਹ 'ਗੰਦੇ ਰਾਹ', ਜਿਨ੍ਹਾਂ ਨੂੰ ਪਾਰ ਕਰਕੇ ਗ਼ੈਰ-ਕਾਨੂੰਨੀ ਪ੍ਰਵਾਸੀ ਅਮਰੀਕੀ ਧਰਤੀ 'ਤੇ ਪੁੱਜੇ ਸਨ

ਕਰੈਸ਼ ਹੋਏ ਜਹਾਜ਼ ਦੀਆਂ ਕਈ ਵੀਡੀਓਜ਼ ਸੋਸ਼ਲ ਮੀਡੀਆ 'ਤੇ ਸਾਹਮਣੇ ਆਈਆਂ ਹਨ, ਜਿਨ੍ਹਾਂ 'ਚ ਜਹਾਜ਼ ਪਲਟਿਆ ਹੋਇਆ ਦਿਖਾਈ ਦੇ ਰਿਹਾ ਹੈ ਅਤੇ ਐਮਰਜੈਂਸੀ ਸੇਵਾਵਾਂ ਦੀਆਂ ਟੀਮਾਂ ਬਚਾਅ ਕਰ ਰਹੀਆਂ ਹਨ। ਰਨਵੇ ਦੇ ਚਾਰੇ ਪਾਸੇ ਬਰਫ਼ ਨਜ਼ਰ ਆ ਰਹੀ ਹੈ। ਇਸ ਘਟਨਾ ਕਾਰਨ ਟੋਰਾਂਟੋ ਪੀਅਰਸਨ ਏਅਰਪੋਰਟ ਤੋਂ ਆਉਣ ਅਤੇ ਜਾਣ ਵਾਲੀਆਂ 40 ਤੋਂ ਵੱਧ ਉਡਾਣਾਂ ਨੂੰ ਦੇਰੀ ਦਾ ਸਾਹਮਣਾ ਕਰਨਾ ਪਿਆ। ਜਾਣਕਾਰੀ ਮੁਤਾਬਕ ਫਲੈਪ ਐਕਟੁਏਟਰ 'ਚ ਖਰਾਬੀ ਕਾਰਨ ਜਹਾਜ਼ ਅਚਾਨਕ ਪਲਟ ਗਿਆ।

ਪੀਅਰਸਨ ਇੰਟਰਨੈਸ਼ਨਲ ਏਅਰਪੋਰਟ 'ਤੇ ਜਹਾਜ਼ ਦੇ ਹਾਦਸਾਗ੍ਰਸਤ ਹੋਣ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਹੈ, ਜਿਸ 'ਚ ਕਾਲਾ ਧੂੰਆਂ ਉੱਠਦਾ ਦਿਖਾਈ ਦੇ ਰਿਹਾ ਹੈ। ਇਹ ਜਹਾਜ਼ ਮਿਤਸੁਬੀਸ਼ੀ ਸੀਆਰਜੇ900 ਸੀ, ਜਿਸਦਾ ਰਜਿਸਟ੍ਰੇਸ਼ਨ ਨੰਬਰ N932XJ ਹੈ। ਇਹ 15 ਸਾਲ ਪੁਰਾਣਾ ਜਹਾਜ਼ ਸੀ ਅਤੇ 2013 ਤੋਂ ਡੈਲਟਾ ਏਅਰਲਾਈਨਜ਼ ਦੇ ਫਲੀਟ ਵਿੱਚ ਸੀ। ਡੈਲਟਾ ਏਅਰਲਾਈਨਜ਼ ਦੇ ਇੱਕ ਬਿਆਨ 'ਚ ਕਿਹਾ ਗਿਆ ਹੈ ਕਿ ਜਹਾਜ਼ ਦੀ ਕਰੈਸ਼ ਲੈਂਡਿੰਗ ਕਿਸ ਹਾਲਾਤ 'ਚ ਹੋਈ, ਇਸ ਦੀ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਪਹਿਲਾਂ ਬਰਖਾਸਤ, ਫਿਰ ਬਹਾਲ: ਟਰੰਪ ਨੇ 24 ਘੰਟਿਆਂ ਦੇ ਅੰਦਰ ਪਲਟਿਆ ਐਲੋਨ ਮਸਕ ਦਾ ਵੱਡਾ ਫੈਸਲਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News