ਕੈਲੀਫੋਰਨੀਆ ''ਚ ਜਹਾਜ਼ ਹੋਇਆ ਹਾਦਸਾਗ੍ਰਸਤ, ਪਾਇਲਟ ਦੀ ਮੌਤ

Friday, Nov 08, 2019 - 01:48 PM (IST)

ਕੈਲੀਫੋਰਨੀਆ ''ਚ ਜਹਾਜ਼ ਹੋਇਆ ਹਾਦਸਾਗ੍ਰਸਤ, ਪਾਇਲਟ ਦੀ ਮੌਤ

ਲਾਸ ਏਂਜਲਸ— ਕੈਲੀਫੋਰਨੀਆ ਦੇ ਅਪਲੈਂਡ 'ਚ ਇਕ ਛੋਟਾ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਕੇ ਇਕ ਮਕਾਨ 'ਤੇ ਡਿੱਗ ਗਿਆ, ਜਿਸ 'ਚ ਇਕ ਪਾਇਲਟ ਦੀ ਮੌਤ ਹੋ ਗਈ। ਸਾਨ ਬਰਨਾਡਿਨੋ ਕਾਊਂਟੀ ਫਾਇਰ ਬ੍ਰਿਗੇਡ ਵਿਭਾਗ ਨੇ ਦੱਸਿਆ ਕਿ ਵੀਰਵਾਰ ਨੂੰ ਜਹਾਜ਼ ਦੇ ਹਾਦਸਾਗ੍ਰਸਤ ਹੋਣ ਤੋਂ ਤੁਰੰਤ ਬਾਅਦ ਕਰਮਚਾਰੀ ਘਟਨਾ ਵਾਲੀ ਥਾਂ 'ਤੇ ਪਹੁੰਚ ਗਏ ਤੇ ਜਹਾਜ਼ 'ਚ ਇਕੱਲੇ ਸਵਾਰ ਪਾਇਲਟ ਨੂੰ ਲੱਗੀਆਂ ਗੰਭੀਰ ਸੱਟਾਂ ਦੀ ਪੁਸ਼ਟੀ ਕੀਤੀ।

ਇਹ ਜਹਾਜ਼ ਅਪਲੈਂਡ ਦੇ ਕੇਬਲ ਹਵਾਈ ਅੱਡੇ ਚੋਂ ਰਵਾਨਾ ਹੋਇਆ ਸੀ ਤੇ ਵੀਰਵਾਰ ਸਵੇਰੇ ਇਹ ਹਾਦਸੇ ਦਾ ਸ਼ਿਕਾਰ ਹੋ ਗਿਆ। ਕੁਝ ਚਸ਼ਮਦੀਦਾਂ ਨੇ ਦੱਸਿਆ ਕਿ ਜਹਾਜ਼ ਬਹੁਤ ਹੀ ਘੱਟ ਉਚਾਈ 'ਤੇ ਉਡ ਰਿਹਾ ਸੀ। ਜਹਾਜ਼ ਜਿਸ ਮਕਾਨ 'ਤੇ ਡਿੱਗਿਆ ਉਸ 'ਚ ਮਕਾਨ ਮਾਲਕ ਤੇ ਉਸ ਦਾ ਬੇਟਾ ਮੌਜੂਦ ਸੀ। ਘਟਨਾ ਦੇ ਵੇਲੇ ਉਹ ਦੋਵੇਂ ਸੁਰੱਖਿਅਤ ਮਕਾਨ ਤੋਂ ਬਾਹਰ ਨਿਕਲਣ 'ਚ ਸਫਲ ਰਹੇ। ਗੁਆਂਢ 'ਚ ਰਹਿਣ ਵਾਲੇ ਐੱਨ. ਬਰਡੇਟ ਨੇ ਦੱਸਿਆ ਕਿ ਹਾਦਸੇ ਵੇਲੇ ਅਚਾਨਕ ਧਮਾਕਾ ਹੋਣ ਜਿਹੀ ਆਵਾਜ਼ ਸੁਣੀ ਗਈ ਸੀ। ਜਹਾਜ਼ ਦੇ ਹਾਦਸਾਗ੍ਰਸਤ ਹੋਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ ਤੇ ਜਾਂਚ ਜਾਰੀ ਹੈ।


author

Baljit Singh

Content Editor

Related News