ਅਸਮਾਨ ਤੋਂ ਸੜਕ ''ਤੇ ਜਾ ਰਹੀ ਕਾਰ ''ਤੇ ਡਿੱਗਿਆ ਜਹਾਜ਼, ਕੈਮਰੇ ਵਿਚ ਕੈਦ ਹੋਈ ਘਟਨਾ

Tuesday, Mar 16, 2021 - 08:08 PM (IST)

ਅਸਮਾਨ ਤੋਂ ਸੜਕ ''ਤੇ ਜਾ ਰਹੀ ਕਾਰ ''ਤੇ ਡਿੱਗਿਆ ਜਹਾਜ਼, ਕੈਮਰੇ ਵਿਚ ਕੈਦ ਹੋਈ ਘਟਨਾ

ਫਲੋਰੀਡਾ- ਅਮਰੀਕਾ ਵਿਚ ਇਕ ਜਹਾਜ਼ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਗਿਆ ਅਤੇ ਹਾਦਸੇ ਦੀ ਸਾਰੀ ਘਟਨਾ ਸੀ.ਸੀ.ਟੀ.ਵੀ. ਕੈਮਰੇ ਵਿਚ ਕੈਦ ਹੋ ਗਈ। ਦੱਖਣੀ ਫਲੋਰੀਡਾ ਵਿਚ ਸੜਕ 'ਤੇ ਜਾ ਰਹੀ ਇਕ ਕਾਰ 'ਤੇ ਅਸਮਾਨ ਤੋਂ ਇਕ ਛੋਟਾ ਜਹਾਜ਼ ਆ ਡਿੱਗਿਆ। ਇਸ ਭਿਆਨਕ ਹਾਦਸੇ ਵਿਚ ਪਾਇਲਟ ਸਣੇ 3 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮਰਨ ਵਾਲਿਆਂ ਵਿਚ ਕਾਰ ਵਿਚ ਬੈਠਾ ਇਕ ਅਲ੍ਹੱੜ ਵੀ ਹੈ। ਹਾਦਸੇ ਸਮੇਂ ਕਾਰ ਚਲਾ ਰਹੀ ਲੜਕੇ ਦੀ ਮਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਇਹ ਦਰਦਨਾਕ ਹਾਦਸਾ ਨੇੜੇ ਹੀ ਇਕ ਘਰ ਵਿਚ ਲੱਗੇ ਸੀ.ਸੀ.ਟੀ.ਵੀ. ਕੈਮਰੇ ਵਿਚ ਕੈਦ ਹੋ ਗਿਆ।

ਪੜ੍ਹੋ ਇਹ ਅਹਿਮ ਖਬਰ - ਟਰੂਡੋ ਨੇ ਐਸਟ੍ਰਾਜ਼ੈਨੇਕਾ ਵੈਕਸੀਨ ਦੇ ਸੁਰੱਖਿਅਤ ਹੋਣ ਸੰਬੰਧੀ ਦਿਵਾਇਆ ਭਰੋਸਾ

ਇਹ ਜਹਾਜ਼ ਫਲੋਰੀਡਾ ਦੇ ਪੇਮਬ੍ਰੋਕ ਸਥਿਤ ਨਾਰਥ ਪੇਰੀ ਏਅਰਪੋਰਟ ਤੋਂ ਉੱਡਿਆ ਸੀ ਪਰ ਉਡਾਣ ਭਰਨ ਤੋਂ ਕੁਝ ਹੀ ਮਿੰਟਾਂ ਬਾਅਦ ਇਹ ਰਿਹਾਇਸ਼ੀ ਇਲਾਕੇ ਵਿਚ ਇਕ ਸੜਕ 'ਤੇ ਆ ਡਿੱਗਾ। ਬਦਕਿਸਮਤੀ ਨਾਲ ਉਸ ਵੇਲੇ ਇਕ ਮਹਿਲਾ ਆਪਣੀ ਕਾਰ ਵਿਚ ਆਪਣੇ ਬੇਟੇ ਨਾਲ ਜਾ ਰਹੀ ਸੀ ਅਤੇ ਜਹਾਜ਼ ਠੀਕ ਉਸ ਦੀ ਕਾਰ 'ਤੇ ਆ ਡਿੱਗਾ। ਜ਼ਮੀਨ ਨਾਲ ਟਕਰਾਉਣ ਪਿੱਛੋਂ ਜਹਾਜ਼ ਸੜਕ 'ਤੇ ਦੂਰ ਤੱਕ ਘਿਸੜਦਾ ਗਿਆ ਅਤੇ ਕੁਝ ਹੀ ਸੈਕਿੰਡ ਵਿਚ ਅੱਗ ਦਾ ਗੋਲਾ ਬਣ ਗਿਆ।

ਪਾਇਲਟ ਤੋਂ ਇਲਾਵਾ ਜਹਾਜ਼ ਵਿਚ ਸਵਾਰ ਇਕ ਯਾਤਰੀ ਦੀ ਮੌਕੇ 'ਤੇ ਹੀ ਮੌਤ ਹੋ ਗਈ। ਸੜਕ 'ਤੇ ਜਹਾਜ਼ ਡਿੱਗਣ ਤੋਂ ਬਾਅਦ ਭਿਆਨਕ ਤਰੀਕੇ ਨਾਲ ਅੱਗ ਲੱਗ ਗਈ। ਮਹਿਲਾ ਦੀ ਪਛਾਣ ਅਜੇ ਨਹੀਂ ਹੋ ਸਕੀ ਹੈ ਪਰ ਇੰਨੇ ਭਿਆਨਕ ਹਾਦਸੇ ਵਿਚ ਵੀ ਮਹਿਲਾ ਹੈਰਾਨੀਜਨਕ ਤਰੀਕੇ ਨਾਲ ਐੱਸ.ਯੂ.ਵੀ. ਵਿਚੋਂ ਬਾਹਰ ਨਿਕਲਣ ਵਿਚ ਕਾਮਯਾਬ ਹੋ ਗਈ। ਮਹਿਲਾ ਦੇ ਬੇਟੇ ਨੂੰ ਫਾਇਰ ਬ੍ਰਿਗੇਡ ਵਿਭਾਗ ਅਤੇ ਪੁਲਸ ਨੇ ਕੱਢਿਆ ਪਰ ਹਸਪਤਾਲ ਵਿਚ ਉਸ ਦੀ ਮੌਤ ਹੋ ਗਈ। ਨੈਸ਼ਨਲ ਟਰਾਂਸਪੋਰਟੇਸ਼ਨ ਸੇਫਟੀ ਬੋਰਡ ਪੂਰੀ ਘਟਨਾ ਦੀ ਜਾਂਚ ਵਿਚ ਲੱਗੀ ਹੋਈ ਹੈ। ਮੰਨਿਆ ਜਾ ਰਿਹਾ ਹੈ ਕਿ ਜਹਾਜ਼ ਬਿਜਲੀ ਦੀਆਂ ਤਾਰਾਂ ਵਿਚ ਉਲਝ ਗਿਆ ਅਤੇ ਹਾਦਸੇ ਦਾ ਸ਼ਿਕਾਰ ਹੋ ਗਿਆ।

 


author

Sunny Mehra

Content Editor

Related News