ਉਪ ਰਾਸ਼ਟਰਪਤੀ ਨੂੰ ਲੈ ਕੇ ਜਾ ਰਿਹਾ ਜਹਾਜ਼ ਅਚਾਨਕ ਹੋਇਆ ਲਾਪਤਾ, ਭਾਲ 'ਚ ਲੱਗੇ ਜਵਾਨ

Tuesday, Jun 11, 2024 - 01:29 PM (IST)

ਉਪ ਰਾਸ਼ਟਰਪਤੀ ਨੂੰ ਲੈ ਕੇ ਜਾ ਰਿਹਾ ਜਹਾਜ਼ ਅਚਾਨਕ ਹੋਇਆ ਲਾਪਤਾ, ਭਾਲ 'ਚ ਲੱਗੇ ਜਵਾਨ

ਇੰਟਰਨੈਸ਼ਨਲ ਡੈਸਕ : ਮਲਾਵੀ ਦੇ ਉਪ ਰਾਸ਼ਟਰਪਤੀ ਅਤੇ ਦੇਸ਼ ਦੀ ਸਾਬਕਾ ਪਹਿਲੀ ਮਹਿਲਾ ਨਾਗਰਿਕ ਨੂੰ ਲੈ ਕੇ ਜਾ ਰਿਹਾ ਇਕ ਫੌਜੀ ਜਹਾਜ਼ ਸੋਮਵਾਰ ਨੂੰ ਬਲੈਨਟਾਇਰ ਨੇੜੇ ਲਾਪਤਾ ਹੋ ਗਿਆ ਸੀ ਅਤੇ ਫੌਜੀ ਪਹਾੜੀ ਜੰਗਲਾਂ ਵਿੱਚ ਇਸਦੀ ਭਾਲ ਕਰ ਰਹੇ ਹਨ। ਰਾਸ਼ਟਰਪਤੀ ਲਾਜ਼ਰਸ ਚੱਕਵੇਰਾ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ। ਉਪ ਰਾਸ਼ਟਰਪਤੀ ਸੋਲੋਸ ਚਿਲਿਮਾ (51) ਸਾਬਕਾ ਪ੍ਰਥਮ ਮਹਿਲਾ ਨਾਗਰਿਕ ਸ਼ਨੀਲੇ ਜ਼ਿੰਬੀਰੀ ਅਤੇ ਅੱਠ ਹੋਰਾਂ ਨੂੰ ਲੈ ਕੇ ਜਹਾਜ਼ ਦੱਖਣੀ ਅਫਰੀਕੀ ਦੇਸ਼ ਦੀ ਰਾਜਧਾਨੀ ਲਿਲੋਂਗਵੇ ਤੋਂ ਸੋਮਵਾਰ ਸਵੇਰੇ 9.17 ਵਜੇ ਰਵਾਨਾ ਹੋਇਆ ਸੀ।

ਇਹ ਵੀ ਪੜ੍ਹੋ - ਇਸ ਦੇਸ਼ 'ਚ ਪਾਣੀ ਤੋਂ ਵੀ ਸਸਤਾ ਮਿਲਦੈ 'ਪੈਟਰੋਲ', ਸਿਰਫ 73 ਰੁਪਏ 'ਚ ਫੁੱਲ ਹੋ ਜਾਵੇਗੀ ਟੈਂਕੀ

ਇਸ ਨੂੰ ਕਰੀਬ 45 ਮਿੰਟ ਬਾਅਦ ਰਾਜਧਾਨੀ ਤੋਂ 370 ਕਿਲੋਮੀਟਰ ਦੂਰ ਮਜ਼ੂਜ਼ੂ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਉਤਰਨਾ ਸੀ। ਚਕਵੇਰਾ ਨੇ ਸਰਕਾਰੀ ਟੈਲੀਵਿਜ਼ਨ ਚੈਨਲ ਐੱਮਬੀਸੀ 'ਤੇ ਪ੍ਰਸਾਰਿਤ ਆਪਣੇ ਸੰਬੋਧਨ 'ਚ ਕਿਹਾ ਕਿ ਏਅਰ ਟ੍ਰੈਫਿਕ ਕੰਟਰੋਲਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਹਾਜ਼ ਖ਼ਰਾਬ ਮੌਸਮ ਦੇ ਕਾਰਨ ਲੈਂਡ ਨਹੀਂ ਕਰ ਸਕਿਆ ਅਤੇ ਵਾਪਸ ਪਰਤ ਗਿਆ। ਉਹਨਾਂ ਨੇ ਕਿਹਾ ਕਿ ਹਵਾਈ ਆਵਾਜਾਈ ਕੰਟਰੋਲਰਾਂ ਦਾ ਜਹਾਜ਼ ਨਾਲ ਸੰਪਰਕ ਟੁੱਟ ਗਿਆ ਅਤੇ ਕੁਝ ਹੀ ਦੇਰ ਬਾਅਦ ਇਹ ਰਾਡਾਰ ਦੀ ਪਹੁੰਚ ਤੋਂ ਬਾਹਰ ਹੋ ਗਿਆ।

ਇਹ ਵੀ ਪੜ੍ਹੋ - ਸਹੁੰ ਚੁੱਕਣ ਤੋਂ ਬਾਅਦ PM ਮੋਦੀ ਨੇ ਟਰੂਡੋ ਨੂੰ ਦਿੱਤਾ ਕਰਾਰਾ ਜਵਾਬ, ਹਰ ਪਾਸੇ ਹੋ ਰਹੀ ਚਰਚਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News