ਦੀਵਾਲੀਆ ਹੋਣ ਦੀ ਕਗਾਰ ''ਤੇ ਪਾਕਿਸਤਾਨ, ਸਰਕਾਰ ਨੇ ਆਮ ਜਨਤਾ ''ਤੇ ਪਾਇਆ ਟੈਕਸ ਦਾ ਬੋਝ

Tuesday, Aug 02, 2022 - 12:57 PM (IST)

ਇਸਲਾਮਾਬਾਦ- ਪਾਕਿਸਤਾਨ ਦੀਵਾਲੀਆ ਹੋਣ ਦੀ ਕਗਾਰ 'ਤੇ ਹੈ ਅਤੇ ਇਸ ਦੇ ਆਰਥਿਕ ਹਾਲਤ ਸ਼੍ਰੀਲੰਕਾ ਵਰਗੇ ਹੋਣ ਵਾਲੇ ਹਨ। ਦੀਵਾਲੀਆ ਹੋਣ ਦੀ ਕਗਾਰ 'ਤੇ ਖੜ੍ਹੇ ਪਾਕਿਸਤਾਨ ਨੇ 30 ਅਰਬ ਰੁਪਏ ਦਾ ਹੋਰ ਟੈਕਸ ਲਗਾਉਣ ਦਾ ਫ਼ੈਸਲਾ ਲਿਆ ਹੈ। ਤੇਲ ਅਤੇ ਗੈਸ ਭੁਗਤਾਨ 'ਚ ਚੂਕ ਤੋਂ ਬਚਣ ਲਈ ਸਰਕਾਰ 100 ਅਰਬ ਪਾਕਿਸਤਾਨੀ ਰੁਪਏ ਜੁਟਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਸਬੰਧ 'ਚ ਉਸ ਨੇ ਆਈ.ਐੱਮ.ਐੱਫ. ਤੋਂ ਸਟਾਫ ਲੈਵਲ ਸਮਝੌਤਾ ਵੀ ਕੀਤਾ ਹੈ। 
ਪਾਕਿਸਤਾਨ ਦੇ ਡਾਨ ਅਖਬਾਰ ਦੀ ਇਕ ਰਿਪੋਰਟ ਮੁਤਾਬਕ ਪਾਕਿਸਤਾਨ ਦੀ ਆਰਥਿਤ ਸਥਿਤੀ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਵਿੱਤੀ ਮੰਤਰੀ ਮਿਫਤਾਹ ਇਸਮਾਇਲ ਨੇ ਸੂਬੇ ਦੀਆਂ ਸਰਕਾਰੀ ਕੰਪਨੀਆਂ ਦੇ ਸ਼ੇਅਰਾਂ ਨੂੰ ਵੇਚਣ ਲਈ ਕਾਨੂੰਨੀ ਸੰਸ਼ੋਧਨ ਕਰਵਾਉਣ ਦਾ ਫ਼ੈਸਲਾ ਲਿਆ ਹੈ। ਹਾਲ ਹੀ 'ਚ ਪਾਕਿਸਤਾਨੀ ਸਰਕਾਰ ਵਿੱਤੀ ਸੰਕਟ ਤੋਂ ਉਭਰਨ ਲਈ ਦੋ ਸਰਕਾਰੀ ਕੰਪਨੀਆਂ ਐੱਲ.ਐੱਨ.ਜੀ. ਆਧਾਰਿਤ ਬਿਜਲੀ ਪ੍ਰਾਜੈਕਟ-ਬੱਲੋਕੀ ਤੇ ਹਵੇਲੀ ਬਹਾਦੁਰ ਸ਼ਾਹ ਨੂੰ ਮਿੱਤਰ ਦੇਸ਼ਾਂ ਨੂੰ ਵੇਚਣ ਦੀ ਵੀ ਯੋਜਨਾ ਬਣਾ ਰਹੀ ਹੈ। ਜਾਣਕਾਰਾਂ ਦਾ ਕਹਿਣਾ ਹੈ ਕਿ ਪਾਕਿਸਤਾਨ 'ਚ ਵੀ ਹੌਲੀ-ਹੌਲੀ ਸ਼੍ਰੀਲੰਕਾ ਵਰਗੀ ਹਾਲਤ ਬਣ ਰਹੀ ਹੈ।
ਡਾਨ ਅਖਬਾਰ ਦੀ ਰਿਪੋਰਟ ਅਨੁਸਾਰ ਵਿੱਤ ਮੰਤਰੀ ਮਿਫਤਾਹ ਇਸਮਾਈਲ ਦੀ ਪ੍ਰਧਾਨਤਾ 'ਚ ਐਤਵਾਰ ਨੂੰ ਕੈਬਨਿਟ ਦੀ ਆਰਥਿਕ ਤਾਲਮੇਲ ਕਮੇਟੀ (ਈ.ਸੀ.ਸੀ.) ਦੀ ਬੈਠਕ 'ਚ ਉਕਤ ਫ਼ੈਸਲਾ ਲਿਆ ਗਿਆ। ਬੈਠਕ 'ਚ ਦੱਸਿਆ ਗਿਆ ਕਿ 153 ਅਰਬ ਰੁਪਏ ਦਾ ਪ੍ਰਾਇਮਰੀ ਬਜਟ ਸਰਪਲੱਸ ਦੇ ਲਈ ਆਈ.ਐੱਮ.ਐੱਫ ਦੇ ਨਾਲ ਬਜਟੀ ਪ੍ਰਤੀਬੱਧਤਾ ਨਿਭਾਉਣ ਲਈ ਹੋਰ ਟੈਕਸ ਲਗਾਉਣਾ ਜ਼ਰੂਰੀ ਹੈ। ਈ.ਸੀ.ਸੀ. ਨੇ ਵਿੱਤੀ ਵਿਭਾਗ ਅਤੇ ਸੰਘੀ ਰਾਜਸਵ ਬੋਰਡ ਨੂੰ ਇਕ ਹਫਤੇ ਦੇ ਅੰਦਰ ਟੈਕਸ ਲਗਾਉਣ ਦੇ ਸਬੰਧ 'ਚ ਪ੍ਰਸਤਾਵ ਲਿਆਉਣ ਦਾ ਨਿਰਦੇਸ਼ ਦਿੱਤਾ ਹੈ। 
ਪਾਕਿਸਤਾਨ ਸਰਕਾਰ ਨੇ ਡੀਜ਼ਲ ਦੇ ਭਾਅ 8.95 ਰੁਪਏ ਪ੍ਰਤੀ ਲੀਟਰ ਵਧਾ ਦਿੱਤੇ ਹਨ,ਜਦੋਂਕਿ ਪੈਟਰੋਲ ਦੀ ਕੀਮਤ 'ਚ 3.05 ਰੁਪਏ ਪ੍ਰਤੀ ਲੀਟਰ ਕਮੀ ਕਰ ਦਿੱਤੀ ਹੈ। ਹੁਣ ਡੀਜ਼ਲ 244.95 ਅਤੇ ਪੈਟਰੋਲ 227.19 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ। ਉਧਰ ਬਿਜਲੀ ਬਿੱਲਾਂ ਦੇ ਮਧਿਅਮ ਨਾਲ ਟੈਕਸਾਂ ਦੇ ਸੰਗ੍ਰਹਿ 'ਤੇ ਛੋਟੇ ਖੁਦਰਾ ਵਿਕਰੇਤਾਵਾਂ ਦੇ ਸਖ਼ਤ ਵਿਰੋਧ ਵਿਚਾਲੇ ਵਿੱਤ ਮੰਤਰੀ ਨੇ 150 ਯੂਨਿਟ ਤੋਂ ਘੱਟ ਦੇ ਛੋਟੇ ਵਪਾਰੀਆਂ ਨੂੰ ਟੈਕਸ ਤੋਂ ਛੂਟ ਦੇਣ ਦਾ ਫ਼ੈਸਲਾ ਕੀਤਾ ਹੈ।


Aarti dhillon

Content Editor

Related News