ਪਲੇਨ ਕ੍ਰੈਸ਼ ਤੋਂ ਬਾਅਦ ਖਤਰਨਾਕ ਜੰਗਲ ''ਚ ਫਸਿਆ ਪਾਇਲਟ, ਚਿੜੀਆਂ ਦੇ ਅੰਡੇ ਖਾ ਕੇ 5 ਹਫਤੇ ਰਿਹਾ ਜ਼ਿਉਂਦਾ

03/11/2021 2:20:01 AM

ਇੰਟਰਨੈਸ਼ਨਲ ਡੈਸਕ-ਮਜ਼ਬੂਰੀ ਕੀ-ਕੀ ਨਹੀਂ ਕਰਵਾਉਂਦੀ ਅਤੇ ਜਦ ਗੱਲ ਜ਼ਿੰਦਾ ਰਹਿਣ ਦੀ ਹੋਵੇ ਤਾਂ ਇਨਸਾਨ ਕੁਝ ਵੀ ਕਰਨ ਲਈ ਤਿਆਰ ਹੋ ਜਾਂਦਾ ਹੈ। ਇਸ ਦੌਰਾਨ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜੋ ਸੋਸ਼ਲ ਮੀਡੀਆ 'ਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਦਰਅਸਲ, ਪਲੇਨ ਕ੍ਰੈਸ਼ਨ ਹੋਣ ਤੋਂ ਬਾਅਦ ਇਕ ਪਾਇਲਟ ਐਮਾਜ਼ੋਨ ਦੇ ਖਤਰਨਾਕ ਜੰਗਲਾਂ 'ਚ ਡਿੱਗ ਗਿਆ ਅਤੇ ਪੰਜ ਹਫਤਿਆਂ ਤੱਕ ਚਿੜੀਆਂ ਦੇ ਅੰਡੇ ਅਤੇ ਜੰਗਲੀ ਫਲਾਂ ਨੂੰ ਖਾ ਕੇ ਜ਼ਿਉਂਦਾ ਰਿਹਾ।

PunjabKesari

ਇਹ ਵੀ ਪੜ੍ਹੋ -'ਕੋਰੋਨਾ ਦੀ ਸ਼ੁਰੂਆਤ ਦਾ ਪਤਾ ਲਾਉਣ ਚੀਨ ਗਈ ਟੀਮ ਜਲਦ ਹੀ ਪੇਸ਼ ਕਰ ਸਕਦੀ ਹੈ ਰਿਪੋਰਟ'

ਇਕ ਖਬਰ ਮੁਤਾਬਕ 36 ਸਾਲਾਂ ਪਾਇਲਟ ਐਂਟੋਨੀਓ 28 ਜਨਵਰੀ ਤੋਂ ਹੀ ਲਾਪਤਾ ਸੀ। ਉਨ੍ਹਾਂ ਨੇ ਪੁਰਤਗਾਲ ਦੇ ਐਲੇਂਕੇਰ ਸ਼ਹਿਰ ਤੋਂ ਉਡਾਣ ਭਰੀ ਸੀ ਅਤੇ ਉਹ ਐਲਮੇਰੀਅਮ ਸ਼ਹਿਰ ਜਾ ਰਹੇ ਸਨ। ਇਸ ਦੌਰਾਨ ਜਹਾਜ਼ 'ਚ ਕੋਈ ਤਕਨੀਕੀ ਖਰਾਬੀ ਆਉਣ ਕਾਰਣ ਉਨ੍ਹਾਂ ਨੇ ਉਸ ਨੂੰ ਐਮਾਜ਼ੋਨ ਦੇ ਜੰਗਲਾਂ 'ਤੇ ਉਤਾਰਨ ਦਾ ਫੈਸਲਾ ਕੀਤਾ ਪਰ ਜਹਾਜ਼ ਕ੍ਰੈਸ਼ ਹੋ ਗਿਆ ਅਤੇ ਉਹ ਜੰਗਲਾਂ 'ਚ ਫੱਸ ਗਏ।

ਕ੍ਰੈਸ਼ ਤੋਂ ਪਹਿਲਾਂ ਖਾਣ-ਪੀਣ ਦਾ ਸਾਮਾਨ ਜਿਹੜਾ ਵੀ ਉਨ੍ਹਾਂ ਕੋਲ ਸੀ ਤਾਂ ਉਹ ਦੋ-ਤਿੰਨ ਦਿਨਾਂ 'ਚ ਹੀ ਖਤਮ ਹੋ ਗਿਆ। ਜ਼ਿੰਉਂਦਾ ਰਹਿਣ ਲਈ ਉਨ੍ਹਾਂ ਕੋਲ ਖਾਣ ਲਈ ਕੁਝ ਵੀ ਨਹੀਂ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਆਪਣਾ ਢਿੱਡ ਭਰਨ ਲਈ ਚਿੜੀਆਂ ਦੇ ਆਲ੍ਹਣੇ 'ਚੋਂ ਆਂਡੇ ਖਾਣੇ ਸ਼ੁਰੂ ਕਰ ਦਿੱਤੇ। ਐਂਟੀਨੀਓ ਨੇ ਜੰਗਲੀ ਫਲਾਂ ਦਾ ਵੀ ਪਰਹੇਜ਼ ਨਹੀਂ ਕੀਤਾ। ਅਜਿਹਾ ਉਸ ਵੇਲੇ ਤੱਖ ਚੱਲਦਾ ਰਿਹਾ, ਜਦ ਤੱਕ ਉਨ੍ਹਾਂ ਨੂੰ ਰੈਸਕਿਊ ਟੀਮ ਨੇ ਨਹੀਂ ਲੱਭ ਲਿਆ।

PunjabKesari

ਇਹ ਵੀ ਪੜ੍ਹੋ -ਪਾਕਿ 'ਚ ਮਹਿੰਗਾਈ ਆਪਣੇ ਸਿਖਰ 'ਤੇ, 1 ਕਿਲੋ ਅਦਰਕ ਦੀ ਕੀਮਤ 1000 ਰੁਪਏ

ਮਹੀਨੇ ਭਰ ਜੰਗਲਾਂ 'ਚ ਘੁੰਮਦਾ ਰਿਹਾ ਪਾਇਲਟ
ਪਾਇਲਟ ਦੇ ਲਾਪਤਾ ਹੋਣ ਤੋਂ ਬਾਅਦ ਰੈਸਕਿਊ ਟੀਮ ਉਸ ਨੂੰ ਲੱਭਣ ਲਈ ਮੁਹਿੰਮ 'ਚ ਜੁੱਟੀ ਗਈ ਸੀ। ਐਂਟੀਨੀਓ ਆਪਣੇ ਜਹਾਜ਼ ਕੋਲ ਕਈ ਦਿਨ ਰਹਿਣ ਤੋਂ ਬਾਅਦ ਮਦਦ ਦੀ ਭਾਲ 'ਚ ਲਗਾਤਾਰ ਜੰਗਲਾਂ 'ਚ ਘੁੰਮ ਰਹੇ ਸਨ। ਇਕ ਮਹੀਨੇ ਤੋਂ ਵੀ ਵਧੇਰੇ ਸਮੇਂ ਤੱਕ ਕਈ ਖੂੰਖਾਰ ਜਾਨਵਰਾਂ ਦੀ ਮੌਜੂਦਗੀ ਵਾਲੇ ਜੰਗਲ 'ਚ ਵੀ ਉਹ ਮਜ਼ਬੂਤੀ ਨਾਲ ਡਟੇ ਰਹੇ। ਜੰਗਲਾਂ 'ਚ ਮਦਦ ਦੌਰਾਨ ਹੀ ਉਨ੍ਹਾਂ ਦੀ ਰੈਸਕਿਊ ਟੀਮ ਨਾਲ ਮੁਲਾਕਾਤ ਹੋ ਗਈ। ਇਸ ਤੋਂ ਬਾਅਦ ਟੀਮ ਐਂਟੀਨੀਓ ਨੂੰ ਹਸਪਤਾਲ ਲੈ ਗਈ, ਜਿਥੇ ਡਾਕਟਰਸ ਨੇ ਕੁਝ ਮਾਮੂਲੀ ਸੱਟਾਂ ਅਤੇ ਡੀਹਾਈਡ੍ਰੇਸ਼ਨ ਦਾ ਇਲਾਜ ਕਰਨ ਤੋਂ ਬਾਅਦ ਉਸ ਨੂੰ ਛੁੱਟੀ ਦੇ ਦਿੱਤੀ।

PunjabKesari

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।


Karan Kumar

Content Editor

Related News