ਯੂ. ਐੱਨ. ਅੱਗੇ ਪ੍ਰਦਰਸ਼ਿਤ ਕੀਤੀਆਂ ਚੀਨੀ ਨਸਲਕੁਸ਼ੀ ਦਾ ਸ਼ਿਕਾਰ ਉਈਗਰਾਂ ਦੀਆਂ ਤਸਵੀਰਾਂ

Thursday, Sep 24, 2020 - 02:23 PM (IST)

ਯੂ. ਐੱਨ. ਅੱਗੇ ਪ੍ਰਦਰਸ਼ਿਤ ਕੀਤੀਆਂ ਚੀਨੀ ਨਸਲਕੁਸ਼ੀ ਦਾ ਸ਼ਿਕਾਰ ਉਈਗਰਾਂ ਦੀਆਂ ਤਸਵੀਰਾਂ

ਜੈਨੇਵਾ- ਉਈਗਰ ਮੁਸਲਮਾਨਾਂ 'ਤੇ ਚੀਨ ਜੋ ਤਸ਼ੱਦਦ ਕਰ ਰਿਹਾ ਹੈ, ਉਸ ਤੋਂ ਸਾਰੀ ਦੁਨੀਆ ਜਾਣੂ ਹੈ। 45ਵੇਂ ਮਨੁੱਖੀ ਅਧਿਕਾਰ ਪ੍ਰੀਸ਼ਦ ਦੇ ਸੈਸ਼ਨ ਦੌਰਾਨ ਯੂ. ਐੱਨ. ਦੇ ਸਾਹਮਣੇ ਚੀਨ ਵਲੋਂ ਲਾਪਤਾ ਕੀਤੇ ਗਏ ਤੇ ਤਸ਼ੱਦਦ ਦੇ ਸ਼ਿਕਾਰ ਹੋਏ ਲੋਕਾਂ ਦੀਆਂ ਤਸਵੀਰਾਂ ਦੀ ਪ੍ਰਦਰਸ਼ਨੀ ਲਗਾ ਕੇ ਉਨ੍ਹਾਂ ਲਈ ਨਿਆਂ ਮੰਗਿਆ ਗਿਆ ਹੈ। 

PunjabKesari

ਵਿਸ਼ਵ ਉਈਗਰ ਕਾਂਗਰਸ (ਡਬਲਿਊ. ਯੂ. ਸੀ.) ਵਲੋਂ ਤਿੰਨ ਦਿਨਾਂ ਲਈ ਤਸਵੀਰਾਂ ਰਾਹੀਂ ਵਿਰੋਧ ਪ੍ਰਦਰਸ਼ਨ ਕਰਨ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਚੀਨ ਦੇ ਸੂਬੇ ਸ਼ਿੰਜੀਆਂਗ ਵਿਚ ਹੋ ਰਹੇ ਤਸ਼ੱਦਦ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਗਈਆਂ। ਇਸ ਸਭ ਦਾ ਮਕਸਦ ਕੌਮਾਂਤਰੀ ਭਾਈਚਾਰੇ ਅੱਗੇ ਉਈਗਰ ਪੀੜਤਾਂ ਦੀਆਂ ਅਸਲੀ ਤਸਵੀਰਾਂ ਲਿਆਉਣਾ ਸੀ ਤਾਂ ਕਿ ਉਨ੍ਹਾਂ ਨੂੰ ਪਤਾ ਲੱਗ ਸਕੇ ਕਿ ਉਹ ਕਿਹੜੇ ਸੰਕਟ ਵਿਚੋਂ ਲੰਘ ਰਹੇ ਹਨ। 

ਡਬਲਿਊ. ਯੂ. ਸੀ .ਦੇ ਮੁਖੀ ਡੋਲਕਨ ਇਸਾ ਨੇ ਕਿਹਾ ਕਿ ਅਸੀਂ ਇਸ ਪ੍ਰਦਰਸ਼ਨੀ ਦਾ ਪ੍ਰਬੰਧ ਕਰਕੇ ਲੋਕਾਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਉਈਗਰ ਲਗਤਾਰ ਚੀਨ ਵਲੋਂ ਨਸਲਕੁਸ਼ੀ ਦੇ ਸ਼ਿਕਾਰ ਹੋ ਰਹੇ ਹਨ। ਅੱਜ ਚੀਨ ਦੀ ਸਰਕਾਰ ਕਾਰਨ 3 ਮਿਲੀਅਨ ਤੋਂ ਵੱਧ ਉਈਗਰ ਮੁਸਲਮਾਨ ਦੁਖੀ ਹਨ ਤੇ ਕੈਂਪਾਂ ਵਿਚ ਤਸ਼ੱਦਦ ਸਹਿਣ ਕਰ ਰਹੇ ਹਨ।

ਚੀਨੀ ਸਰਕਾਰ ਉਈਗਰ ਮੁਸਲਮਾਨਾਂ ਨੂੰ ਜਬਰੀ ਮਜ਼ਦੂਰੀ ਵਜੋਂ ਵਰਤ ਰਹੀ ਹੈ। ਇਸ ਲਈ ਅਸੀਂ ਵਿਸ਼ਵ ਨੂੰ ਚੀਨ ਨਾਲ ਕਾਰੋਬਾਰ ਬੰਦ ਕਰਨ ਲਈ ਕਹਿ ਰਹੇ ਹਾਂ। ਅਸੀਂ ਚੀਨੀ ਸਰਕਾਰ ਨੂੰ ਬੇਨਤੀ ਕਰ ਰਹੇ ਹਾਂ ਕਿ ਉਈਗਰ ਨਸਲਕੁਸ਼ੀ ਨੂੰ ਰੋਕਿਆ ਜਾਵੇ। ਉਨ੍ਹਾਂ ਵਿਸ਼ਵ ਤੋਂ ਮਦਦ ਮੰਗੀ ਹੈ ਤਾਂ ਕਿ ਉਈਗਰਾਂ ਨੂੰ ਚੀਨ ਦੀ ਗ੍ਰਿਫਤ ਤੋਂ ਛੁਡਾਇਆ ਜਾ ਸਕੇ। 


author

Lalita Mam

Content Editor

Related News