ਫਿਲੀਪੀਨਜ਼ ਨੇ ਭਾਰਤ ਸਮੇਤ 9 ਹੋਰ ਦੇਸ਼ਾਂ ਲਈ ਵਧਾਈ ਯਾਤਰਾ ਪਾਬੰਦੀ

Friday, Jul 30, 2021 - 06:14 PM (IST)

ਫਿਲੀਪੀਨਜ਼ ਨੇ ਭਾਰਤ ਸਮੇਤ 9 ਹੋਰ ਦੇਸ਼ਾਂ ਲਈ ਵਧਾਈ ਯਾਤਰਾ ਪਾਬੰਦੀ

ਮਨੀਲਾ (ਭਾਸ਼ਾ): ਫਿਲੀਪੀਨਜ਼ ਨੇ ਜ਼ਿਆਦਾ ਛੂਤਕਾਰੀ ਕੋਵਿਡ-19 ਡੈਲਟਾ ਵੈਰੀਐਂਟ ਦੇ ਪ੍ਰਸਾਰ ਨੂੰ ਰੋਕਣ ਲਈ ਭਾਰਤ ਅਤੇ 9 ਹੋਰ ਦੇਸ਼ਾਂ ਤੋਂ ਆਉਣ ਵਾਲੇ ਸਾਰੇ ਯਾਤਰੀਆਂ ਲਈ ਚੱਲ ਰਹੀ ਯਾਤਰਾ ਪਾਬੰਦੀ ਨੂੰ 1 ਅਗਸਤ ਤੋਂ 15 ਅਗਸਤ ਤੱਕ ਵਧਾ ਦਿੱਤਾ ਹੈ। ਰਾਸ਼ਟਰਪਤੀ ਦੇ ਬੁਲਾਰੇ ਹੈਰੀ ਰੋਕ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਸਮਾਚਾਰ ਏਜੰਸੀ ਸ਼ਿਨਹੂਆ ਦੀ ਰਿਪੋਰਟ ਮੁਤਾਬਕ ਹੈਰੀ ਨੇ ਇਕ ਬਿਆਨ ਵਿਚ ਕਿਹਾ ਕਿ ਰਾਸ਼ਟਰਪਤੀ ਰੋਡਰੀਗੋ ਦੁਤਰੇਤੇ ਨੇ ਫਿਲੀਪੀਨਜ਼ ਵਿਚ ਕੋਵਿਡ-19 ਵੈਰੀਐਂਟ ਦੇ ਅੱਗੇ ਪ੍ਰਸਾਰ ਅਤੇ ਭਾਈਚਾਰਕ ਪ੍ਰਸਾਰਨ ਨੂੰ ਰੋਕਣ ਲਈ ਯਾਤਰਾ ਪਾਬੰਦੀ ਵਿਸਥਾਰ ਨੂੰ ਮਨਜ਼ੂਰੀ ਦਿੱਤੀ ਹੈ।

ਯਾਤਰਾ ਪਾਬੰਦੀ ਵਿਚ ਭਾਰਤ ਦੇ ਇਲਾਵਾ 9 ਹੋਰ ਦੇਸ਼ ਮਲੇਸੀਆ, ਥਾਈਲੈਂਡ, ਇੰਡੋਨੇਸ਼ੀਆ, ਪਾਕਿਸਤਾਨ, ਨੇਪਾਲ, ਬੰਗਲਾਦੇਸ਼, ਸ਼੍ਰੀਲੰਕਾ, ਓਮਾਨ ਅਤੇ ਸੰਯੁਕਤ ਅਰਬ ਅਮੀਰਾਤ ਹਨ। ਭਾਵੇਂਕਿ ਫਿਲੀਪੀਨਜ਼ ਆਪਣੇ ਵਾਪਸੀ ਪ੍ਰੋਗਰਾਮ ਦੇ ਤਹਿਤ ਵਿਦੇਸ਼ੀ ਫਿਲੀਪੀਨੋ ਵਰਕਰਾਂ ਦੀ ਵਾਪਸੀ ਦੀ ਇਜਾਜ਼ਤ ਦਿੰਦਾ ਹੈ ਪਰ ਪਹੁੰਚਣ 'ਤੇ ਉਹਨਾਂ ਨੂੰ 14 ਦਿਨਾਂ ਲਈ ਆਈਸੋਲੇਟ ਕਰ ਦਿੱਤਾ ਜਾਵੇਗਾ।

ਪੜ੍ਹੋ ਇਹ ਅਹਿਮ ਖਬਰ- 1 ਅਗਸਤ ਤੋਂ ਵਿਦੇਸ਼ੀ ਸੈਲਾਨੀ ਜਾ ਸਕਣਗੇ ਸਾਊਦੀ ਅਰਬ, ਹੋਣਗੀਆਂ ਇਹ ਸ਼ਰਤਾਂ

ਇੱਥੇ ਦੱਸ ਦਈਏ ਕਿ ਜ਼ਿਆਦਾ ਖਤਰਨਾਕ ਡੈਲਟਾ ਵੈਰੀਐਂਟ ਫਿਲੀਪੀਨਜ਼ ਵਿਚ ਫੈਲ ਗਿਆ ਹੈ। ਸਿਹਤ ਵਿਭਾਗ ਨੇ ਵੀਰਵਾਰ ਨੂੰ ਕਿਹਾ ਕਿ ਉਸ ਨੇ 97 ਨਵੇਂ ਡੈਲਟਾ ਵੈਰੀਐਂਟ ਮਾਮਲਿਆਂ ਦਾ ਪਤਾ ਲਗਾਇਆ ਹੈ। ਨਵੇਂ ਮਾਮਲਿਆਂ ਨੇ ਡੈਲਟਾ ਇਨਫੈਕਸ਼ਨ ਦੀ ਗਿਣਤੀ ਨੂੰ 216 ਤੱਕ ਪਹੁੰਚਾ ਦਿੱਤਾ ਹੈ। ਘੱਟੋ-ਘੱਟੋ 8 ਡੈਲਟਾ ਮਰੀਜ਼ਾਂ ਦੀ ਮੌਤ ਹੋਈ ਹੈ। ਫਿਲੀਪੀਨਜ਼ ਵਿਚ ਹੁਣ ਤੱਕ ਕੁੱਲ 1,572,287 ਕੋਵਿਡ ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ। ਜਦਕਿ 27,577 ਲੋਕਾਂ ਦੀ ਮੌਤ ਹੋਈ ਹੈ।

ਨੋਟ- ਫਿਲੀਪੀਨਜ਼ ਨੇ ਭਾਰਤ ਸਮੇਤ 9 ਹੋਰ ਦੇਸ਼ਾਂ ਲਈ ਯਾਤਰਾ ਪਾਬੰਦੀ ਵਧਾਈ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News