ਫਿਲੀਪੀਨਜ਼ 'ਚ ਕੱਪੜਾ ਫੈਕਟਰੀ 'ਚ ਲੱਗੀ ਅੱਗ, ਮਾਸੂਮ ਸਮੇਤ 15 ਲੋਕਾਂ ਦੀ ਦਰਦਨਾਕ ਮੌਤ
Thursday, Aug 31, 2023 - 11:26 AM (IST)
ਮਨੀਲਾ (ਏਪੀ): ਫਿਲੀਪੀਨ ਦੇ ਇਕ ਰਿਹਾਇਸ਼ੀ ਖੇਤਰ ਵਿਚ ਇਕ ਛੋਟੀ ਜਿਹੀ ਕੱਪੜਾ ਫੈਕਟਰੀ ਵਿਚ ਵੀਰਵਾਰ ਨੂੰ ਅੱਗ ਲੱਗਣ ਕਾਰਨ 15 ਲੋਕਾਂ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਅੱਗ ਬੁਝਾਉਣ ਵਾਲੇ ਕਰਮਚਾਰੀਆਂ ਨੂੰ ਹੜ੍ਹ, ਆਵਾਜਾਈ ਜਾਮ ਅਤੇ ਗ਼ਲਤ ਪਤੇ ਕਾਰਨ ਪਹੁੰਚਣ ਵਿਚ ਦੇਰੀ ਹੋਈ। ਇਕ ਅੱਗ ਸੁਰੱਖਿਆ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ।
ਜ਼ਿਆਦਾਤਰ ਪੀੜਤ ਫੈਕਟਰੀ ਵਰਕਰ ਅਤੇ ਤਰਖਾਣ ਸਨ ਜੋ ਵੀਰਵਾਰ ਸਵੇਰੇ ਜਦੋਂ ਅੱਗ ਲੱਗੀ, ਉਸ ਸਮੇਂ ਉਹ ਕਮਰਿਆਂ ਵਿੱਚ ਸੌਂ ਰਹੇ ਸਨ। ਬਿਊਰੋ ਆਫ਼ ਫਾਇਰ ਪ੍ਰੋਟੈਕਸ਼ਨ ਦੇ ਨਾਹੁਮ ਤਰੋਜ਼ਾ ਨੇ ਦੱਸਿਆ ਕਿ ਕੁਝ ਲੋਕ ਕਮਰੇ ਦੇ ਬਾਹਰ ਇੱਕ ਬਰਾਮਦੇ 'ਚ ਮ੍ਰਿਤਕ ਪਾਏ ਗਏ। ਮਰਨ ਵਾਲਿਆਂ ਵਿੱਚ ਫੈਕਟਰੀ ਮਾਲਕ ਅਤੇ ਉਸਦਾ ਬੱਚਾ ਵੀ ਸ਼ਾਮਲ ਹਨ। ਤਰੋਜ਼ਾ ਨੇ ਦੱਸਿਆ ਕਿ ਘਬਰਾਹਟ ਵਿੱਚ ਦੋ ਮੰਜ਼ਿਲਾ ਫੈਕਟਰੀ ਦੀ ਦੂਜੀ ਮੰਜ਼ਿਲ ਤੋਂ ਛਾਲ ਮਾਰ ਕੇ ਤਿੰਨ ਲੋਕ ਜ਼ਖਮੀ ਹੋ ਗਏ। ਤਿੰਨਾਂ ਨੂੰ ਹਸਪਤਾਲ ਲਿਜਾਇਆ ਗਿਆ।
ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ 'ਚ 'ਪੁਰਾਣੀ' ਇਮੀਗ੍ਰੇਸ਼ਨ ਪ੍ਰਣਾਲੀ 'ਚ ਸੁਧਾਰ ਕਰਨ ਦੀ ਉੱਠੀ ਮੰਗ, ਭਾਰਤੀਆਂ 'ਤੇ ਵੀ ਪਵੇਗਾ ਅਸਰ
ਤਰੋਜ਼ਾ ਨੇ ਕਿਹਾ ਕਿ ਹੜ੍ਹ ਅਤੇ ਟ੍ਰੈਫਿਕ ਜਾਮ ਹੋਣ ਤੋਂ ਬਾਅਦ ਫਾਇਰਫਾਈਟਰ ਲਗਭਗ 14 ਮਿੰਟਾਂ ਵਿੱਚ ਪਹੁੰਚੇ ਅਤੇ ਅੱਗ ਬੁਝਾਉਣ ਵਾਲਿਆਂ ਨੂੰ ਗ਼ਲਤ ਪਤਾ ਦੱਸੇ ਜਾਣ ਕਾਰਨ ਵੀ ਉਹਨਾਂ ਨੂੰ ਪਹੁੰਚਣ ਵਿਚ ਦੇਰੀ ਹੋਈ। ਉਪਨਗਰੀ ਕਿਊਜ਼ਨ ਸ਼ਹਿਰ ਦੇ ਤੰਦਾਂਗ ਸੋਰਾ ਪਿੰਡ ਵਿੱਚ ਪਲੇਜ਼ੈਂਟ ਵਿਊ ਰਿਹਾਇਸ਼ੀ ਐਨਕਲੇਵ ਵਿੱਚ ਲੱਗੀ ਅੱਗ ਨੂੰ ਦੋ ਘੰਟਿਆਂ ਵਿੱਚ ਬੁਝਾਇਆ ਗਿਆ। ਅੱਗ ਲੱਗਣ ਦੇ ਕਾਰਨ ਦੀ ਜਾਂਚ ਜਾਰੀ ਹੈ। ਪਿੰਡ ਦੇ ਅਧਿਕਾਰੀਆਂ ਨੇ ਦੱਸਿਆ ਕਿ ਫੈਕਟਰੀ ਵਿਚ ਕੱਪੜਾ ਬਣਾਉਣ ਵਿੱਚ ਵਰਤੀ ਜਾਣ ਵਾਲੀ ਜਲਣਸ਼ੀਲ ਸਮੱਗਰੀ ਅਤੇ ਟੈਕਸਟਾਈਲ ਸਟੋਰ ਕੀਤੀ ਜਾਂਦੀ ਸੀ ਅਤੇ ਵਪਾਰਕ ਪ੍ਰਚਾਰ ਲਈ ਵਰਤੀਆਂ ਜਾਣ ਵਾਲੀਆਂ ਕਮੀਜ਼ਾਂ 'ਤੇ ਡਿਜ਼ਾਈਨ ਵੀ ਛਾਪੇ ਜਾਂਦੇ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।