ਫਿਲੀਪੀਨਜ਼ ਦੀਆਂ ਜੇਲ੍ਹਾਂ ''ਚ ਕੋਰੋਨਾ ਪ੍ਰਸਾਰ ਰੋਕਣ ਲਈ ਕਰੀਬ 22 ਹਜ਼ਾਰ ਕੈਦੀ ਰਿਹਾਅ

07/22/2020 12:38:38 PM

ਮਨੀਲਾ (ਵਾਰਤਾ) : ਫਿਲੀਪੀਨਜ਼ ਨੇ ਜ਼ਿਆਦਾ ਭੀੜ ਵਾਲੀਆਂ ਜੇਲ੍ਹਾਂ ਵਿਚ ਕੋਰੋਨਾ ਵਾਇਰਸ ਦੇ ਪ੍ਰਸਾਰ ਦੀ ਰੋਕਥਾਮ ਲਈ ਲਗਭਗ 22 ਹਜ਼ਾਰ ਕੈਦੀਆਂ ਨੂੰ ਰਿਹਾਅ ਕਰ ਦਿੱਤਾ ਹੈ। ਸਕਾਨਕ ਸਰਕਾਰ ਦੇ ਘਰੇਲੂ ਮੰਤਰੀ ਏਡੁਆਡਰ ਏਨੋ ਨੇ ਬੁੱਧਵਾਰ ਨੂੰ ਦੱਸਿਆ ਕਿ 17 ਮਾਰਚ ਤੋਂ 13 ਜੁਲਾਈ ਤੱਕ ਦੇਸ਼ ਭਰ ਦੀਆਂ 470 ਜੇਲ੍ਹਾਂ 'ਚੋਂ 21,858 ਕੈਦੀਆਂ ਨੂੰ ਰਿਹਾਅ ਕਰ ਦਿੱਤਾ ਗਿਆ ਹੈ।

ਜੇਲ੍ਹਾਂ 'ਚੋਂ ਜਿਨ੍ਹਾਂ ਲੋਕਾਂ ਨੂੰ ਰਿਹਾਅ ਕੀਤਾ ਗਿਆ, ਉਨ੍ਹਾਂ ਵਿਚ 409 ਬਜ਼ੁਰਗ, 621 ਬੀਮਾਰ ਅਤੇ 24 ਗਰਭਵਤੀ ਔਰਤਾਂ ਹਨ। ਫਿਲੀਪੀਨਜ਼ ਦੀ ਸੁਪਰੀਮ ਕੋਰਟ ਨੇ ਜੇਲ੍ਹਾਂ ਵਿਚ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਜੇਲ੍ਹ ਵਿਚ ਬੰਦ 6 ਮਹੀਨੇ ਤੋਂ 20 ਸਾਲ ਤੱਕ ਦੀ ਸਜ਼ਾ ਵਾਲੇ ਕੈਦੀਆਂ ਨੂੰ ਉਨ੍ਹਾਂ ਦੀ ਉਮਰ ਅਤੇ ਰੋਗ ਨੂੰ ਧਿਆਨ ਵਿਚ ਰੱਖਦੇ ਹੋਏ ਜ਼ਮਾਨਤ ਦੇ ਦਿੱਤੀ ਹੈ। ਖ਼ਾਸ ਤੌਰ 'ਤੇ ਬਜ਼ੁਰਗਾਂ ਅਤੇ ਬੀਮਾਰ ਕੈਦੀਆਂ ਨੂੰ ਪਹਿਲ ਦੇ ਆਧਾਰ 'ਤੇ ਰਿਹਾਅ ਕੀਤਾ ਗਿਆ ਹੈ, ਜਿਨ੍ਹਾਂ ਦੇ ਕੋਰੋਨਾ ਵਾਇਰਸ ਨਾਲ ਪੀੜਤ ਹੋਣ ਦਾ ਖ਼ਤਰਾ ਜ਼ਿਆਦਾ ਹੈ। ਫਿਲੀਪੀਨਜ਼ ਵਿਚ ਕੋਰੋਨਾ ਵਾਇਰਸ ਦੇ 70,764 ਮਾਮਲੇ ਹਨ, ਜਿਸ ਵਿਚ 23,281 ਠੀਕ ਹੋ ਚੁੱਕੇ ਹਨ ਅਤੇ 1,837 ਦੀ ਮੌਤ ਹੋ ਚੁੱਕੀ ਹੈ।


cherry

Content Editor

Related News