''ਫਾਈਜ਼ਰ ਤੇ ਆਕਸਫੋਰਡ ਟੀਕਿਆਂ ਨਾਲ ਬਜ਼ੁਰਗਾਂ ''ਚ ਗੰਭੀਰ ਕੋਵਿਡ-19 ਇਨਫੈਕਸ਼ਨ ''ਚ ਆਈ ਕਮੀ''

Wednesday, Mar 03, 2021 - 02:29 AM (IST)

''ਫਾਈਜ਼ਰ ਤੇ ਆਕਸਫੋਰਡ ਟੀਕਿਆਂ ਨਾਲ ਬਜ਼ੁਰਗਾਂ ''ਚ ਗੰਭੀਰ ਕੋਵਿਡ-19 ਇਨਫੈਕਸ਼ਨ ''ਚ ਆਈ ਕਮੀ''

ਲੰਡਨ-ਕੋਵਿਡ-19 ਰੋਕੂ ਫਾਈਜ਼ਰ ਅਤੇ ਆਕਸਫੋਰਡ-ਐਸਟ੍ਰਾਜੇਨੇਕਾ ਦੇ ਟੀਕੇ 70 ਸਾਲ ਅਤੇ ਉਸ ਦੇ ਵਧੇਰੇ ਉਮਰ ਦੇ ਲੋਕਾਂ 'ਚ ਕੋਰੋਨਾ ਵਾਇਰਸ ਦੇ ਗੰਭੀਰ ਇਨਫੈਕਸ਼ਨ ਨੂੰ ਘੱਟ ਕਰਨ ਲਈ ਬਹੁਤ ਪ੍ਰਭਾਵਸ਼ਾਲੀ ਹਨ। ਇਹ ਗੱਲ ਇਕ ਅਧਿਆਨ 'ਚ ਸਾਹਮਣੇ ਆਈ ਹੈ। ਇਸ ਦੇ ਮੁਤਾਬਕ ਇੰਗਲੈਂਡ 'ਚ 70 ਸਾਲ ਜਾਂ ਉਸ ਤੋਂ ਵਧੇਰੇ ਉਮਰ ਦੇ ਅਜਿਹੇ ਵਿਕਅਤੀਆਂ 'ਤੇ ਦੋਵੇਂ ਟੀਕਿਆਂ ਦੇ ਪ੍ਰਭਾਵ ਦਾ ਅਨੁਮਾਨ ਲਾਇਆ ਗਿਆ ਜਿਸ 'ਚ ਪ੍ਰਯੋਗਸ਼ਾਲਾ 'ਚ ਜਾਂਚ 'ਚ ਲੱਛਣ ਵਾਲੇ ਇਨਫੈਕਸ਼ਨ ਦੀ ਪੁਸ਼ਟੀ ਹੋਈ ਸੀ।

ਇਹ ਵੀ ਪੜ੍ਹੋ -ਅਮਰੀਕਾ ਨੇ ਰੂਸ ਅਧਿਕਾਰੀਆਂ ਤੇ ਕਾਰੋਬਾਰਾਂ 'ਤੇ ਲਾਈ ਪਾਬੰਦੀ

ਪਬਲਿਕ ਹੈਲਥ ਇੰਗਲੈਂਡ (ਪੀ.ਐੱਚ.ਈ.) ਦੇ ਖੋਜਕਰਤਾਵਾਂ ਨੇ ਕੋਵਿਡ-19 ਨਾਲ ਇਨਫੈਕਟਿਡ ਅਤੇ 14 ਦਿਨਾਂ ਤੋਂ ਪਹਿਲਾਂ ਟੀਕਾ ਲੈਣ ਵਾਲੇ 80 ਤੋਂ ਵਧੇਰੇ ਉਮਰ ਦੇ ਰੋਗੀਆਂ ਦੇ ਹਸਪਤਾਲ 'ਚ ਦਾਖਲ ਹੋਣ ਜਾਂ ਮੌਤ ਹੋਣ ਦੀ ਦਰ ਦੀ ਤੁਲਨਾ ਉਨ੍ਹਾਂ ਨਾਲ ਕੀਤੀ ਜਿਨ੍ਹਾਂ ਨੂੰ ਕੋਈ ਟੀਕਾ ਨਹੀਂ ਲਾਇਆ ਗਿਆ ਸੀ।

ਇਹ ਵੀ ਪੜ੍ਹੋ -ਚੀਨੀ ਸਾਈਬਰ ਹਮਲੇ 'ਤੇ ਬੋਲੇ ਅਮਰੀਕੀ ਸੰਸਦ-ਭਾਰਤ ਦਾ ਸਾਥ ਦੇਣ ਬਾਈਡੇਨ

ਪੀ.ਐੱਚ.ਈ. ਨੇ ਇਕ ਬਿਆਨ 'ਚ ਕਿਹਾ ਕਿ ਅਧਿਐਨ ਮੁਤਾਬਕ ਅੰਕੜਿਆਂ ਤੋਂ ਪਤਾ ਚੱਲਿਆ ਕਿ 80 ਸਾਲ ਤੋਂ ਵਧੇਰੇ ਉਮਰ ਦੇ ਲੋਕਾਂ ਨੂੰ ਇਹ ਟੀਕੇ ਲਾਉਣ ਦੇ ਤਿੰਨ ਤੋਂ ਚਾਰ ਹਫਤੇ ਬਾਅਦ ਉਨ੍ਹਾਂ ਦੇ ਹਸਪਤਾਲ 'ਚ ਦਾਖਲ ਹੋਣ ਤੋਂ ਰੋਕਣ 'ਚ 80 ਫੀਸਦੀ ਤੋਂ ਵਧੇਰੇ ਪ੍ਰਭਾਵੀ ਹੈ। ਫਾਈਜ਼ਰ ਟੀਕੇ ਦੇ ਸਬੂਤ ਤੋਂ ਪਤਾ ਚੱਲਦਾ ਹੈ ਕਿ ਇਸ ਨਾਲ ਕੋਵਿਡ-19 ਨਾਲ ਮੌਤਾਂ 'ਚ 83 ਫੀਸਦੀ ਦੀ ਕਮੀ ਆਈ ਹੈ।

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।


author

Karan Kumar

Content Editor

Related News