ਈ. ਯੂ. ਦੇ 8 ਦੇਸ਼ਾਂ ਨੂੰ ਕੋਰੋਨਾ ਵੈਕਸੀਨ ਦੀ ਖੇਪ ਪੁੱਜਣ ''ਚ ਹੋਵੇਗੀ ਦੇਰੀ : ਸਪੇਨ

Monday, Dec 28, 2020 - 04:59 PM (IST)

ਈ. ਯੂ. ਦੇ 8 ਦੇਸ਼ਾਂ ਨੂੰ ਕੋਰੋਨਾ ਵੈਕਸੀਨ ਦੀ ਖੇਪ ਪੁੱਜਣ ''ਚ ਹੋਵੇਗੀ ਦੇਰੀ : ਸਪੇਨ

ਮੈਡ੍ਰਿਡ- ਸਪੇਨ ਦੇ ਸਿਹਤ ਮੰਤਰਾਲੇ ਨੇ ਸੋਮਵਾਰ ਨੂੰ ਕਿਹਾ ਕਿ ਲੋਡਿੰਗ ਅਤੇ ਸ਼ਿਪਿੰਗ ਸਬੰਧਤ ਮਸਲਿਆਂ ਕਾਰਨ ਯੂਰਪੀ ਸੰਘ ਦੇ 8 ਦੇਸ਼ਾਂ ਨੂੰ ਕੋਰੋਨਾ ਵਾਇਰਸ ਫਾਈਜ਼ਰ-ਬਾਇਓਨਟੈਕ ਟੀਕੇ ਦੀ ਦੂਜੀ ਖੇਪ ਸਮੇਂ 'ਤੇ ਉਪਲਬਧ ਨਹੀਂ ਹੋ ਸਕੇਗੀ। 

ਮੰਤਰਾਲੇ ਨੇ ਇਕ ਬਿਆਨ ਵਿਚ ਕਿਹਾ, ਸਪੇਨ ਦੇ ਸਿਹਤ ਮੰਤਰਾਲੇ ਨੇ ਦੱਸਿਆ ਕਿ ਸਪੇਨ ਨੂੰ ਭੇਜੇ ਜਾਣ ਵਾਲੀ ਵੈਕਸੀਨ ਦੀ ਖੇਪ ਸੋਮਵਾਰ ਤੋਂ ਮੰਗਲਵਾਰ ਤੱਕ ਲਈ ਸਥਿਗਤ ਕੀਤੀ ਜਾ ਰਹੀ ਹੈ। ਫਾਈਜ਼ਰ ਸਪੇਨ ਨੇ ਕਿਹਾ ਕਿ ਬੈਲਜੀਅਮ ਦੇ ਪੁਅਰਜ਼ ਵਿਚ ਉਸ ਦੇ ਕਾਰਖਾਨੇ ਨੇ ਸੂਚਿਤ ਕੀਤਾ ਹੈ ਕਿ ਸਪੇਨ ਸਣੇ 8 ਯੂਰਪੀ ਦੇਸ਼ਾਂ ਨੂੰ ਲੋਡਿੰਗ ਤੇ ਸ਼ਿਪਿੰਗ ਪ੍ਰਕਿਰਿਆ ਦੀਆਂ ਸਮੱਸਿਆਵਾਂ ਕਾਰਨ ਸ਼ਿਪਮੈਂਟ ਵਿਚ ਦੇਰੀ ਹੋਈ। 

ਫਿਲਹਾਲ ਬਾਕੀ ਦੇਸ਼ਾਂ ਦੇ ਨਾਂ ਨਹੀਂ ਸਾਂਝੇ ਕੀਤੇ ਗਏ, ਜਿਨ੍ਹਾਂ ਨੂੰ ਵੈਕਸੀਨ ਦੀ ਖੇਪ ਦੇਰੀ ਨਾਲ ਮਿਲੇਗੀ। ਜਦੋਂ ਕੋਰੋਨਾ ਵੈਕਸੀਨ ਦੀ ਦੇਰੀ ਨਾਲ ਸ਼ਿਪਿੰਗ ਦਾ ਕਾਰਨ ਪੁੱਛਿਆ ਗਿਆ ਤਾਂ ਅਧਿਕਾਰੀਆਂ ਨੇ ਕਿਹਾ ਕਿ ਇਹ ਕੋਰੋਨਾ ਵੈਕਸੀਨ ਲਈ ਜ਼ਰੂਰੀ ਤਾਪਮਾਨ ਨਾਲੋਂ ਕਾਫੀ ਘੱਟ ਸੀ। ਇਸ ਲਈ ਇਸ ਦਾ ਪ੍ਰਬੰਧ ਕਰਨ ਵਿਚ ਸਮਾਂ ਲੱਗ ਗਿਆ। ਜ਼ਿਕਰਯੋਗ ਹੈ ਕਿ ਕੋਰੋਨਾ ਵੈਕਸੀਨ ਰੱਖਣ ਲਈ ਤਾਪਮਾਨ -70 ਡਿਗਰੀ ਸੈਲਸੀਅਸ ਹੋਣਾ ਜ਼ਰੂਰੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਸਪੇਨ ਨੂੰ ਕੋਰੋਨਾ ਦੀਆਂ 3,50,000 ਫਾਈਜ਼ਰ-ਬਾਇਓਐਨਟੈਕ ਵੈਕਸੀਨ ਖੁਰਾਕਾਂ ਮਿਲਣੀਆਂ ਹਨ।


author

Lalita Mam

Content Editor

Related News