ਹੁਣ ਜਾਨਵਰਾਂ ਨੂੰ ਵੀ ਲੱਗਣ ਲੱਗਾ ਕੋਰੋਨਾ ਟੀਕਾ, ਰੂਸ ਨੇ ਬਣਾਈ ਦੁਨੀਆ ਦੀ ਪਹਿਲੀ ਵੈਕਸੀਨ

Tuesday, Jun 08, 2021 - 04:16 PM (IST)

ਮਾਸਕੋ: ਕੋਰੋਨਾ ਵਾਇਰਸ ਨੂੰ ਲੈ ਕੇ ਕੀਤੀ ਗਈ ਖੋਜ ਵਿਚ ਅਜਿਹਾ ਦਾਆਵਾ ਕੀਤਾ ਗਿਆ ਹੈ ਕਿ ਸਾਰਸ-ਕੋਵ2 ਵਾਇਰਸ ਚਮਗਾਦੜਾਂ ਤੋਂ ਇਨਸਾਨਾਂ ਵਿਚ ਫੈਲਿਆ ਹੈ। ਉਥੇ ਹੀ ਪਿਛਲੇ ਕੁੱਝ ਦਿਨਾਂ ਤੋਂ ਕੋਰੋਨਾ ਵਾਇਰਸ ਦੇ ਲੱਛਣ ਜਾਨਵਰਾਂ ਵਿਚ ਵੀ ਦੇਖਣ ਨੂੰ ਮਿਲ ਰਹੇ ਹਨ। ਯਾਨੀ ਇਹ ਕਿਹਾ ਜਾ ਸਕਦਾ ਹੈ ਕਿ ਹੁਣ ਕੋਰੋਨਾ ਵਾਇਰਸ ਇਨਸਾਨਾਂ ਤੋਂ ਜਾਨਵਰਾਂ ਵਿਚ ਫੈਲ ਰਿਹਾ ਹੈ।

ਇਹ ਵੀ ਪੜ੍ਹੋ: ਭਾਰਤੀਆਂ ਲਈ ਚੰਗੀ ਖ਼ਬਰ, ਅਮਰੀਕਾ ਵੱਲੋਂ ਡਾਕਟਰਾਂ ਨੂੰ ਆਕਰਸ਼ਿਤ ਕਰਨ ਲਈ ਬਿੱਲ ਪੇਸ਼

ਹਾਲਾਂਕਿ ਰੂਸ ਨੇ ਜਾਨਵਰਾਂ ਨੂੰ ਲੱਗਣ ਵਾਲੀ ਵੈਕਸੀਨ ਨੂੰ ਵੀ ਬਣਾ ਲਿਆ ਹੈ। ਰੂਸ ਵਿਚ ਪਹਿਲੀ ਵਾਰ ਕਿਸੇ ਜਾਨਵਰ ਨੂੰ ਵੈਕਸੀਨ ਦੀ ਖ਼ੁਰਾਕ ਦਿੱਤੀ ਗਈ। ਰੂਸ ਦੇ ਵਿਗਿਆਨਕਾਂ ਨੇ ਜਾਨਵਰਾਂ ਲਈ ਕੋਰੋਨਾਂ ਖ਼ਿਲਾਫ਼ ਕਾਰਗਾਰ ਵੈਕਸੀਨ ਨੂੰ ਤਿਆਰ ਕੀਤਾ ਹੈ ਅਤੇ ਹੁਣ ਉਥੇ ਜਾਨਵਰਾਂ ਨੂੰ ਵੈਕਸੀਨ ਦਿੱਤੀ ਜਾ ਰਹੀ ਹੈ।

ਇਹ ਵੀ ਪੜ੍ਹੋ: ਪਾਕਿਸਤਾਨ ’ਚ ਟਰੇਨ ਹਾਦਸੇ ’ਚ ਮਰਨ ਵਾਲਿਆਂ ਦੀ ਸੰਖਿਆ 62 ਹੋਈ, 100 ਤੋਂ ਜ਼ਿਆਦਾ ਜ਼ਖ਼ਮੀ

ਇਸ ਵੈਕਸੀਨ ਦਾ ਨਾਮ ਹੈ ਕੋਰਨੀਵਾਕ-ਕੋਵ ਅਤੇ ਇਸ ਨੂੰ ਮਾਰਚ ਵਿਚ ਰਜਿਸਟਰ ਕੀਤਾ ਗਿਆ ਸੀ। ਰੂਸੀ ਵਿਗਿਆਨਕਾਂ ਦੀ ਮੰਨੋ ਤਾਂ ਇਹ ਵੈਕਸੀਨ ਕੋਰੋਨਾ ਖ਼ਿਲਾਫ਼ 100 ਫ਼ੀਸਦੀ ਸੁਰੱਖਿਆ ਦਿੰਦੀ ਹੈ। ਹਾਲਾਂਕਿ ਜਾਨਕਾਰਾਂ ਦਾ ਮੰਨਣਾ ਹੈ ਕਿ ਅਜੇ ਤੱਕ ਅਜਿਹਾ ਕੋਈ ਸਬੂਤ ਸਾਹਮਣੇ ਨਹੀਂ ਆਇਆ ਹੈ ਜੋ ਦੱਸਦਾ ਹੋਵੇ ਕਿ ਕੋਰੋਨਾ ਵਾਇਰਸ ਜਾਨਵਰਾਂ ਤੋਂ ਇਨਸਾਨਾਂ ਵਿਚ ਫੈਲਿਆ ਹੈ ਪਰ ਦੁਨੀਆ ਦੀਆਂ ਕਈ ਪ੍ਰਜਾਤੀਆਂ ਵਿਚ ਕੋਰੋਨਾ ਦੀ ਪੁਸ਼ਟੀ ਹੋਈ ਹੈ।

ਇਹ ਵੀ ਪੜ੍ਹੋ: ਆਸਟ੍ਰੇਲੀਅਨ ਕ੍ਰਿਕਟਰ ਗਲੇਨ ਮੈਕਸਵੈੱਲ ਜਲਦ ਬਣੇਗਾ ‘ਭਾਰਤ ਦਾ ਜਵਾਈ’, ਇਸ ਭਾਰਤੀ ਕੁੜੀ ਨਾਲ ਹੈ ਰਿਸ਼ਤਾ

9 ਮਈ ਨੂੰ ਰੂਸੀ ਫ਼ੌਜ ਦੇ ਜਾਨਵਰਾਂ ਨੂੰ ਕੋਰੋਨਾ ਵੈਕਸੀਨ ਲਗਾਈ ਗਈ। ਰੂਸ ਦੇ ਵਾਇਰੋਲਾਜਿਸਟ ਦਾ ਕਹਿਣਾ ਹੈ ਕਿ ਇਹ ਇੰਫੈਕਸ਼ਨ ਜਾਨਵਰਾਂ ਵਿਚ ਤੇਜ਼ੀ ਨਾਲ ਫੈਲ ਸਕਦੀ ਹੈ। ਇਸ ਲਈ ਇਸ ਨੂੰ ਹਰਾਉਣ ਲਈ ਵੈਕਸੀਨ ਲਗਾਉਣਾ ਹੀ ਸਭ ਤੋਂ ਜ਼ਰੂਰੀ ਹੈ। ਉਥੇ ਹੀ ਰੂਸ ਦੇ ਪਸ਼ੂ ਦੇ ਡਾਕਟਰਾਂ ਦਾ ਕਹਿਣਾ ਹੈ ਕਿ ਇਹ ਜਾਨਵਰਾਂ ਨੂੰ ਲਗਾਈ ਜਾਣ ਵਾਲੀ ਪਹਿਲੀ ਵੈਕਸੀਨ ਹੈ।

ਇਹ ਵੀ ਪੜ੍ਹੋ: ਮਹਾਤਮਾ ਗਾਂਧੀ ਦੀ ਪੜਪੋਤੀ ਨੂੰ ਧੋਖਾਧੜੀ ਦੇ ਦੋਸ਼ ’ਚ ਹੋਈ 7 ਸਾਲ ਦੀ ਸਜ਼ਾ

ਦੱਸ ਦੇਈਏ ਕਿ ਹੁਣ ਦੇਸ਼ ਅਤੇ ਦੁਨੀਆ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਘੱਟ ਹੋ ਰਹੇ ਹਨ ਪਰ ਕਈ ਦੇਸ਼ ਅਜਿਹੇ ਹਨ, ਜਿੱਥੇ ਅਜੇ ਵੀ ਸੰਪੂਰਨ ਤਾਲਾਬੰਦੀ ਲੱਗੀ ਹੋਈ ਹੈ। ਉਥੇ ਹੀ ਕੋਰੋਨਾ ਨੂੰ ਮਾਤ ਦੇਣ ਲਈ ਰੂਸੀ ਵੈਕਸੀਨ ਸਪੂਤਨਿਕ-ਵੀ ਦੀ ਵੀ ਖੇਪ ਭਾਰਤ ਪਹੁੰਚ ਚੁੱਕੀ ਹੈ ਅਤੇ ਜੁਲਾਈ ਦੇ ਅੰਤ ਤੱਕ ਇਸ ਵੈਕਸੀਨ ਦੇ ਬਾਜ਼ਾਰ ਵਿਚ ਉਪਲਬੱਧ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। 

ਇਹ ਵੀ ਪੜ੍ਹੋ: ਵਾਹਨ ਚਾਲਕ ਨੇ ਮੁਸਲਿਮ ਪਰਿਵਾਰ ਨੂੰ ਕੁਚਲਿਆ, 4 ਦੀ ਮੌਤ, PM ਟਰੂਡੋ ਨੇ ਕੀਤੀ ਹਮਲੇ ਦੀ ਨਿੰਦਾ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News