ਨਵੇਂ ਸਾਲ 'ਤੇ ਵਧੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ

Wednesday, Jan 01, 2025 - 11:50 AM (IST)

ਨਵੇਂ ਸਾਲ 'ਤੇ ਵਧੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ

ਇਸਲਾਮਾਬਾਦ (ਏਜੰਸੀ)-  ਨਵੇਂ ਸਾਲ 'ਤੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਵਾਧੇ ਦਾ ਐਲਾਨ ਕੀਤਾ ਗਿਆ ਹੈ। ਪਾਕਿਸਤਾਨ ਸਰਕਾਰ ਵੱਲੋਂ 31 ਦਸੰਬਰ ਦੀ ਰਾਤ ਨੂੰ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਮੁਤਾਬਕ ਪੈਟਰੋਲ ਦੀ ਕੀਮਤ 'ਚ 56 ਪੈਸੇ ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ ਹੈ। ARY News ਮੁਤਾਬਕ, ਹੁਣ ਪੈਟਰੋਲ ਦੀ ਨਵੀਂ ਕੀਮਤ 252.66 ਰੁਪਏ ਪ੍ਰਤੀ ਲੀਟਰ ਹੋਵੇਗੀ। ਇਸੇ ਤਰ੍ਹਾਂ ਹਾਈ ਸਪੀਡ ਡੀਜ਼ਲ ਦੀ ਕੀਮਤ ਵਿੱਚ 2.96 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ ਹੈ। ਹੁਣ ਹਾਈ ਸਪੀਡ ਡੀਜ਼ਲ ਦੀ ਨਵੀਂ ਕੀਮਤ 258.34 ਰੁਪਏ ਪ੍ਰਤੀ ਲੀਟਰ ਹੋਵੇਗੀ।

ਇਹ ਵੀ ਪੜ੍ਹੋ: 31 ਦਸੰਬਰ 2026 ਤੱਕ ਬਿਨਾਂ ਵੀਜ਼ਾ ਦੇ ਇਸ ਦੇਸ਼ ਦੀ ਯਾਤਰਾ ਕਰ ਸਕਣਗੇ ਭਾਰਤੀ

ਇਹ ਬਦਲਾਅ ਤੇਲ ਦੀਆਂ ਕੀਮਤਾਂ 'ਚ ਨਿਯਮਤ ਬਦਲਾਅ ਦੇ ਹਿੱਸੇ ਵਜੋਂ ਕੀਤੇ ਗਏ ਹਨ, ਜੋ ਅੰਤਰਰਾਸ਼ਟਰੀ ਬਾਜ਼ਾਰ ਅਤੇ ਸਥਾਨਕ ਆਰਥਿਕ ਸਥਿਤੀਆਂ 'ਤੇ ਨਿਰਭਰ ਕਰਦੇ ਹਨ। ਵਿੱਤ ਮੰਤਰਾਲੇ ਨੇ ਨਵੀਆਂ ਕੀਮਤਾਂ ਬਾਰੇ ਨੋਟੀਫਿਕੇਸ਼ਨ ਜਾਰੀ ਕੀਤਾ ਹੈ, ਜੋ ਬੁੱਧਵਾਰ ਸਵੇਰੇ 12 ਵਜੇ ਤੋਂ ਲਾਗੂ ਹੋ ਜਾਵੇਗਾ। ਸਰਕਾਰ ਪੈਟਰੋਲੀਅਮ ਲੇਵੀ ਨੂੰ ਘਟਾਉਣ ਵਿੱਚ ਅਸਮਰੱਥ ਰਹੀ, ਜਿਸ ਕਾਰਨ ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ਵਿੱਚ ਭਾਰੀ ਵਾਧਾ ਹੋਇਆ ਹੈ। ਪਿਛਲੇ ਡੇਢ ਮਹੀਨੇ 'ਚ ਕੀਮਤਾਂ 'ਚ 12.14 ਰੁਪਏ ਪ੍ਰਤੀ ਲੀਟਰ ਦਾ ਵਾਧਾ ਹੋਇਆ ਹੈ।

ਇਹ ਵੀ ਪੜ੍ਹੋ: ਐਲੋਨ ਮਸਕ 'H-1B' ਵੀਜ਼ਾ ਪ੍ਰੋਗਰਾਮ 'ਤੇ ਹੋਏ ਨਰਮ, 'ਵੱਡੇ ਸੁਧਾਰਾਂ' ਦੀ ਕੀਤੀ ਮੰਗ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

cherry

Content Editor

Related News