Pak; ਆਮ ਜਨਤਾ ਨੂੰ ਰਾਹਤ, ਪੈਟਰੋਲ 2 ਰੁਪਏ ਅਤੇ ਡੀਜ਼ਲ 4 ਰੁਪਏ ਹੋਇਆ ਸਸਤਾ
Monday, Dec 01, 2025 - 12:25 PM (IST)
ਇਸਲਾਮਾਬਾਦ- ਪਾਕਿਸਤਾਨ ਦੀ ਸਰਕਾਰ ਨੇ ਅਗਲੇ 2 ਹਫ਼ਤਿਆਂ ਲਈ ਪੈਟਰੋਲੀਅਮ ਉਤਪਾਦਾਂ ਦੀਆਂ ਕੀਮਤਾਂ ਵਿੱਚ ਵੱਧ ਤੋਂ ਵੱਧ 4 ਰੁਪਏ ਪ੍ਰਤੀ ਲੀਟਰ ਦੀ ਕਟੌਤੀ ਕੀਤੀ ਹੈ। ਪੈਟਰੋਲੀਅਮ ਡਿਵੀਜ਼ਨ ਨੇ ਐਤਵਾਰ ਦੇਰ ਰਾਤ ਇਸ ਬਾਰੇ ਐਲਾਨ ਕੀਤਾ। ਪੈਟਰੋਲੀਅਮ ਡਿਵੀਜ਼ਨ ਦੇ ਨੋਟੀਫਿਕੇਸ਼ਨ ਅਨੁਸਾਰ, ਮੋਟਰ ਸਪਿਰਿਟ ਜਾਂ ਪੈਟਰੋਲ ਦੀ ਕੀਮਤ ਵਿੱਚ 2 ਰੁਪਏ ਦੀ ਕਟੌਤੀ ਕੀਤੀ ਗਈ ਹੈ, ਜਿਸ ਤੋਂ ਬਾਅਦ ਨਵੀਂ ਕੀਮਤ 263 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਹਾਈ-ਸਪੀਡ ਡੀਜ਼ਲ ਦੀ ਕੀਮਤ 4 ਰੁਪਏ ਘਟਾ ਕੇ 279 ਰੁਪਏ ਪ੍ਰਤੀ ਲੀਟਰ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ: ਪੰਜਾਬ ਦੇ ਨਾਮੀ ਗਾਇਕ 'ਤੇ ਰੇਪ ਦਾ ਮਾਮਲਾ ਦਰਜ
ਸਰਕਾਰ ਨੇ ਇਹ ਕੀਮਤਾਂ OGRA (ਤੇਲ ਅਤੇ ਗੈਸ ਰੈਗੂਲੇਟਰੀ ਅਥਾਰਟੀ) ਦੀਆਂ ਸਿਫ਼ਾਰਸ਼ਾਂ ਦੇ ਆਧਾਰ ਪੈਟਰੋਲੀਅਮ ਉਤਪਾਦਾਂ ਦੀਆਂ ਕੀਮਤਾਂ ਵਿੱਚ ਸੋਧ ਕੀਤੀ ਹੈ। ਕੀਮਤਾਂ ਦੀ ਇਹ ਦੋ-ਹਫ਼ਤਾਵਾਰੀ ਸਮੀਖਿਆ ਇਹ ਯਕੀਨੀ ਬਣਾਉਂਦੀ ਹੈ ਕਿ ਦਰਾਮਦ ਲਾਗਤਾਂ ਵਿੱਚ ਤਬਦੀਲੀਆਂ ਦਾ ਸ਼ੁੱਧ ਪ੍ਰਭਾਵ ਖਪਤਕਾਰਾਂ ਤੱਕ ਪਹੁੰਚਾਇਆ ਜਾਵੇ। ਪਾਕਿਸਤਾਨ ਹਰ ਦੋ ਹਫ਼ਤਿਆਂ ਬਾਅਦ ਪੈਟਰੋਲੀਅਮ ਉਤਪਾਦਾਂ ਦੀਆਂ ਕੀਮਤਾਂ ਵਿਚ ਸੋਧ ਕਰਦਾ ਹੈ, ਜੋ ਕਿ ਗਲੋਬਲ ਤੇਲ ਬਾਜ਼ਾਰ ਦੇ ਰੁਝਾਨਾਂ, ਕਰੰਸੀ ਦੇ ਉਤਰਾਅ-ਚੜ੍ਹਾਅ ਅਤੇ ਘਰੇਲੂ ਟੈਕਸਾਂ ਵਿੱਚ ਤਬਦੀਲੀਆਂ ਤੋਂ ਪ੍ਰਭਾਵਿਤ ਹੁੰਦੀਆਂ ਹਨ।
ਇਹ ਵੀ ਪੜ੍ਹੋ: 'ਧੁਰੰਧਰ' ਸਿਰ ਪੈ ਗਿਆ ਇਕ ਹੋਰ ਵਿਵਾਦ ! ਹੁਣ ਕਰਾਚੀ ਪੁਲਸ ਅਧਿਕਾਰੀ ਦੀ ਵਿਧਵਾ ਨੇ ਦੇ'ਤੀ ਧਮਕੀ
