ਹੁਣ ਪੇਸ਼ਾਵਰ ਪੁਲਸ ਨੇ ਈਸ਼ਨਿੰਦਾ ਦੇ ਦੋਸ਼ੀ ਦੇ ਕਾਤਲ ਨਾਲ ਖਿਚਵਾਈ ਸੈਲਫੀ, ਸੋਸ਼ਲ ਮੀਡਆ ''ਤੇ ਵਾਇਰਲ

08/06/2020 4:24:22 PM

ਪੇਸ਼ਾਵਰ : ਪਿਛਲੇ ਹਫ਼ਤੇ ਪਿਸ਼ਾਵਰ ਦੀ ਇਕ ਅਦਾਲਤ ਵਿਚ ਜੱਜ ਸਾਹਮਣੇ ਈਸ਼ਨਿੰਦਾ ਦੇ ਦੋਸ਼ੀ ਵਿਅਕਤੀ 'ਤੇ ਸ਼ਰ੍ਹੇਆਮ ਗੋਲੀਆਂ ਚਲਾਉਣ ਵਾਲੇ ਕਾਤਲ ਨਾਲ ਪੇਸ਼ਾਵਰ ਪੁਲਸ (ਏਲੀਟ ਫੋਰਸ) ਦੀ ਇਕ ਗਰੁੱਪ ਸੈਲਫੀ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ। ਟਵਿਟਰ 'ਤੇ ਮਨੁੱਖੀ ਅਧਿਕਾਰ ਕਾਰਜਕਰਤਾ ਗੁਲਾਲਾਈ ਇਸਮਾਇਲ ਨੇ ਲਿਖਿਆ, 'ਤਾਹਿਰ ਅਹਿਮਦ ਨਸੀਰ ਦੇ ਕਾਤਲ ਨਾਲ ਸੈਲਫ਼ੀ ਲੈਣ ਵਾਲੇ ਵਕੀਲਾਂ ਤੋਂ ਬਾਅਦ ਹੁਣ ਪੇਸ਼ਾਵਰ ਪੁਲਸ ਵੀ ਇਸ ਕਤਲਕਾਂਡ ਵਿਚ ਸ਼ਾਮਲ ਦੋਸ਼ੀ ਨੂੰ ਸੈਲੀਬ੍ਰਿਟੀ ਬਣਾਉਣ ਵਿਚ ਸ਼ਾਮਲ ਹੋ ਗਈ ਹੈ।' ਕਾਤਲ ਦੀ ਪਛਾਣ ਖਾਲਿਦ ਖਾਨ ਵਜੋਂ ਹੋਈ ਹੈ ਜੋ ਸਖ਼ਤ ਸੁਰੱਖਿਆ ਦੇ ਵਿਚਕਾਰ ਅਦਾਲਤ ਵਿਚ ਦਾਖਲ ਹੋਣ ਵਿਚ ਸਫ਼ਲ ਰਿਹਾ ਸੀ, ਬਾਅਦ ਵਿਚ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ।


ਕਈ ਲੋਕਾਂ ਦੀ ਰਾਏ ਹੈ ਕਿ ਕਾਤਲ ਫੈਸਲ (ਖਾਲਿਦ) ਨੂੰ ਜਾਂ ਤਾਂ ਪੁਲਸ ਨੇ ਅਦਾਲਤ ਵਿਚ ਬੰਦੂਕ ਸੌਂਪੀ ਸੀ ਜਾਂ ਫਿਰ ਪੁਲਸ ਨੇ ਉਸ ਨੂੰ ਬੰਦੂਕ ਅੰਦਰ ਲਿਜਾਣ ਵਿਚ ਮਦਦ ਕੀਤੀ ਸੀ। ਇਸਮਾਈਲ ਨੂੰ ਉਮੀਦ ਹੈ ਕਿ ਅਦਾਲਤ ਕਤਲ ਅਤੇ ਉਨ੍ਹਾਂ ਹਾਲਤਾਂ ਦੀ ਸੁਤੰਤਰ ਜਾਂਚ ਕਰਨ ਦੇ ਯੋਗ ਹੈ ਜਿਸ ਵਿਚ ਤਾਹਿਰ ਨਸੀਮ ਦੀ ਹੱਤਿਆ ਕੀਤੀ ਗਈ ਸੀ। ਘੱਟ ਗਿਣਤੀ ਅਹਿਮਦੀ ਭਾਈਚਾਰੇ ਦੇ ਤਾਹਿਰ ਅਹਿਮਦ ਨਸੀਮ ਦਾ 30 ਜੁਲਾਈ ਨੂੰ ਪੇਸ਼ਾਵਰ ਦੀ ਇਕ ਅਦਾਲਤ ਦੇ ਕਮਰੇ ਵਿਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਤਾਹਿਰ ਨਸੀਮ ਨੂੰ 2 ਸਾਲ ਪਹਿਲਾਂ ਪੇਸ਼ਾਵਰ ਵਿਚ ਹੀ ਈਸ਼ਨਿੰਦਾ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਗਿਆ ਸੀ। ਉਸ 'ਤੇ ਪੈਗੰਬਰ ਮੁਹੰਮ 'ਤੇ ਟਿੱਪਣੀ ਕਰਨ ਦਾ ਦੋਸ਼ੀ ਸੀ।

ਪਾਕਿਸਤਾਨ ਵਿਚ ਚਾਰ ਮਿਲੀਅਨ ​​ਘੱਟ ਗਿਣਤੀ ਸਮੂਹ ਅਹਿਮਦੀਆ ਨੂੰ ਕਈ ਦਹਾਕਿਆਂ ਤੋਂ ਮੌਤ, ਧਮਕੀਆਂ, ਨਫ਼ਰਤ ਮੁਹਿੰਮਾਂ ਦਾ ਸਾਹਮਣਾ ਕਰਨਾ ਪਿਆ ਹੈ। ਪਾਕਿਸਤਾਨ ਦੇ ਵਿਵਾਦਪੂਰਨ ਈਸ਼ਨਿੰਦਾ ਕਾਨੂੰਨ ਵਿਚ ਕਿਸੇ ਨੂੰ ਵੀ ਈਸ਼ਵਰ, ਇਸਲਾਮ ਜਾਂ ਹੋਰ ਧਾਰਮਿਕ ਸ਼ਖਸੀਅਤਾਂ ਦਾ ਅਪਮਾਨ ਕਰਨ ਦਾ ਦੋਸ਼ੀ ਮੰਨਿਆ ਜਾਂਦਾ ਹੈ ਤਾਂ ਉਸ ਲਈ ਮੌਤ ਦੀ ਸਜ਼ਾ ਹੁੰਦੀ ਹੈ। ਪਾਕਿਸਤਾਨ ਵਿਚ ਘੱਟ ਗਿਣਤੀ ਭਾਈਚਾਰੇ ਦੇ ਬਹੁਤ ਸਾਰੇ ਮੈਂਬਰਾਂ- ਅਹਿਮਦੀਆਂ, ਹਿੰਦੂਆਂ, ਈਸਾਈਆਂ ਅਤੇ ਸਿਖਾਂ 'ਤੇ ਈਸ਼ਨਿੰਦਾ ਦੇ ਕਾਨੂੰਨ ਦੇ ਦੋਸ਼ ਲਗਾਏ ਗਏ ਸੀ।


cherry

Content Editor

Related News