ਢਿੱਡ ਦਰਦ ਦੀ ਸ਼ਿਕਾਇਤ ਲੈ ਕੇ ਡਾਕਟਰ ਕੋਲ ਪਹੁੰਚਿਆ ਸ਼ਖ਼ਸ, ਫਿਰ ਅੰਦਰੋਂ ਨਿਕਲੀ 'ਜ਼ਿੰਦਾ ਮੱਛੀ'

Tuesday, Mar 26, 2024 - 01:16 PM (IST)

ਢਿੱਡ ਦਰਦ ਦੀ ਸ਼ਿਕਾਇਤ ਲੈ ਕੇ ਡਾਕਟਰ ਕੋਲ ਪਹੁੰਚਿਆ ਸ਼ਖ਼ਸ, ਫਿਰ ਅੰਦਰੋਂ ਨਿਕਲੀ 'ਜ਼ਿੰਦਾ ਮੱਛੀ'

ਹਨੋਈ: ਵੀਅਤਨਾਮ ਵਿੱਚ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ, ਜਿਸ ਨੇ ਨਾ ਸਿਰਫ਼ ਡਾਕਟਰਾਂ ਨੂੰ ਸਗੋਂ ਪੂਰੀ ਦੁਨੀਆ ਨੂੰ ਹੈਰਾਨ ਕਰ ਦਿੱਤਾ ਹੈ। ਢਿੱਡ 'ਚ ਦਰਦ ਦੀ ਸ਼ਿਕਾਇਤ ਲੈ ਕੇ ਆਏ ਇਕ ਵਿਅਕਤੀ ਦੇ ਢਿੱਡ 'ਚ ਕੁਝ ਅਸਾਧਾਰਨ ਮਹਿਸੂਸ ਹੋਣ ਤੋਂ ਬਾਅਦ ਸਰਜਨ ਨੇ ਸਰਜਰੀ ਕਰਨ ਦਾ ਫ਼ੈਸਲਾ ਕੀਤਾ। ਜਦੋਂ ਇਸ ਵਿਅਕਤੀ ਦਾ ਆਪ੍ਰੇਸ਼ਨ ਕੀਤਾ ਗਿਆ ਤਾਂ ਉਸ ਦੇ ਢਿੱਡ 'ਚੋਂ ਜ਼ਿੰਦਾ ਮੱਛੀ ਮਿਲੀ। ਆਪ੍ਰੇਸ਼ਨ ਤੋਂ ਬਾਅਦ ਢਿੱਡ 'ਚੋਂ ਜ਼ਿੰਦਾ ਮੱਛੀ ਨਿਕਲਣ ਦੀ ਇਸ ਘਟਨਾ ਤੋਂ ਮੈਡੀਕਲ ਮਾਹਿਰ ਹੈਰਾਨ ਹਨ।

PunjabKesari

ਮੈਟਰੋ ਯੂ.ਕੇ ਦੀ ਰਿਪੋਰਟ ਮੁਤਾਬਕ ਇਹ ਵਿਅਕਤੀ ਲਗਾਤਾਰ ਢਿੱਡ ਦਰਦ ਦੀ ਸ਼ਿਕਾਇਤ ਕਰ ਰਿਹਾ ਸੀ। ਇਸ ਦੇ ਦਰਦ ਨੂੰ ਦੇਖਦੇ ਹੋਏ ਅਲਟਰਾਸਾਊਂਡ ਅਤੇ ਐਕਸਰੇ ਕੀਤਾ ਗਿਆ। ਅਲਟਰਾਸਾਊਂਡ ਅਤੇ ਐਕਸ-ਰੇ ਤੋਂ ਬਾਅਦ ਡਾਕਟਰਾਂ ਨੂੰ ਪਤਾ ਲੱਗਾ ਕਿ ਉਸ ਦੇ ਸਰੀਰ 'ਚ ਕੋਈ ਜੀਵ ਹੈ। ਉਸ ਨੂੰ ਕੁਆਂਗ ਨਿਨਹ ਸੂਬੇ ਦੇ ਇੱਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਇਸ ਤੋਂ ਬਾਅਦ ਇਸ ਦਾ ਆਪਰੇਸ਼ਨ ਕੀਤਾ ਗਿਆ।

PunjabKesari

ਪੜ੍ਹੋ ਇਹ ਅਹਿਮ ਖ਼ਬਰ-ਯੂ.ਕੇ. ਸਰਕਾਰ ਨੇ ਭਾਰਤ ਜਾਣ ਵਾਲੇ ਆਪਣੇ ਨਾਗਰਿਕਾਂ ਲਈ ਐਡਵਾਈਜ਼ਰੀ ਕੀਤੀ ਜਾਰੀ

ਢਿੱਡ 'ਚੋਂ ਨਿਕਲੀ 30 ਸੈਂਟੀਮੀਟਰ ਲੰਬੀ ਮੱਛੀ 

ਡਾਕਟਰਾਂ ਨੇ ਦੱਸਿਆ ਕਿ ਜਦੋਂ 34 ਸਾਲਾ ਵਿਅਕਤੀ ਦਾ ਆਪਰੇਸ਼ਨ ਕੀਤਾ ਗਿਆ ਤਾਂ ਉਸ ਦੇ ਢਿੱਡ ਅੰਦਰ 30 ਸੈਂਟੀਮੀਟਰ ਲੰਬੀ ਈਲ ਮੱਛੀ ਜ਼ਿੰਦਾ ਮਿਲੀ। ਡਾਕਟਰਾਂ ਦੀ ਟੀਮ ਨੇ ਮਰੀਜ਼ ਦੇ ਢਿੱਡ 'ਚੋਂ ਮੱਛੀ ਨੂੰ ਸਫਲਤਾਪੂਰਵਕ ਕੱਢ ਲਿਆ ਅਤੇ ਉਹ ਤੇਜ਼ੀ ਨਾਲ ਠੀਕ ਹੋ ਰਿਹਾ ਹੈ। ਡਾਕਟਰਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਢਿੱਡ 'ਚ ਕੁਝ ਮਹਿਸੂਸ ਹੋਇਆ ਸੀ ਪਰ ਉਸ ਦੀ ਪਛਾਣ ਨਹੀਂ ਹੋ ਸਕੀ। ਮੱਛੀ ਦੇ ਹਿੱਲਣ ਕਾਰਨ ਇਸ ਵਿੱਚ ਸੋਜ ਅਤੇ ਬਹੁਤ ਜ਼ਿਆਦਾ ਦਰਦ ਹੋ ਰਿਹਾ ਸੀ। ਹਸਪਤਾਲ ਦੇ ਸਟਾਫ ਨੇ ਕਿਹਾ ਕਿ ਮਰੀਜ਼ ਇਹ ਨਹੀਂ ਦੱਸ ਸਕਿਆ ਕਿ ਈਲ ਉਸਦੇ ਸਰੀਰ ਦੇ ਅੰਦਰ ਕਿਵੇਂ ਆਈ। ਡਾਕਟਰਾਂ ਅਨੁਸਾਰ, ਉਨ੍ਹਾਂ ਨੂੰ ਲੱਗਦਾ ਹੈ ਕਿ ਇਹ ਗੁਦਾ ਰਾਹੀਂ ਉਸ ਦੀ ਅੰਤੜੀ ਵਿੱਚ ਦਾਖਲ ਹੋਇਆ ਸੀ। ਰਿਪੋਰਟ 'ਚ ਡਾਕਟਰਾਂ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਉਹ ਇਹ ਦੇਖ ਕੇ ਹੈਰਾਨ ਰਹਿ ਗਏ ਕਿ ਜਦੋਂ ਉਨ੍ਹਾਂ ਨੇ ਇਸ ਨੂੰ ਹਟਾਇਆ ਤਾਂ ਉਹ ਜ਼ਿੰਦਾ ਸੀ। ਡਾਕਟਰ ਫਾਮ ਮੈਨ ਹੰਗ ਨੇ ਕਿਹਾ ਕਿ ਇਹ ਇੱਕ ਦੁਰਲੱਭ ਮਾਮਲਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 
 


author

Vandana

Content Editor

Related News