ਕੋਰੋਨਾ ਟੀਕਾ ਲਵਾ ਚੁੱਕੇ ਲੋਕ ਬਿਨਾਂ ਮਾਸਕ ਨਿਕਲ ਸਕਦੇ ਹਨ ਬਾਹਰ

Friday, May 14, 2021 - 02:30 AM (IST)

ਕੋਰੋਨਾ ਟੀਕਾ ਲਵਾ ਚੁੱਕੇ ਲੋਕ ਬਿਨਾਂ ਮਾਸਕ ਨਿਕਲ ਸਕਦੇ ਹਨ ਬਾਹਰ

ਵਾਸ਼ਿੰਗਟਨ-ਕੋਰੋਨਾ ਇਨਫੈਕਸ਼ਨ ਦੀ ਮਾਰ ਝੇਲ ਚੁੱਕਿਆ ਅਮੀਰਕਾ ਹੁਣ ਇਸ ਨੂੰ ਮਾਤ ਦਿੰਦਾ ਨਜ਼ਰ ਆ ਰਿਹਾ ਹੈ। ਯੂ.ਐੱਸ. ਸੈਂਟਰ ਫਾਰ ਡਿਜ਼ੀਜ ਕੰਟਰੋਲ ਐਂਡ ਪ੍ਰੀਵੈਂਸ਼ਨ (ਸੀ.ਡੀ.ਸੀ.) ਨੇ ਕਿਹਾ ਕਿ ਅਮਰੀਕਾ 'ਚ ਟੀਕਾ ਲਵਾ ਚੁੱਕੇ ਲੋਕ ਹੁਣ ਬਿਨਾਂ ਮਾਸਕ ਪਾਏ ਜਾਂ 6 ਫੁੱਟ ਦੀ ਦੂਰੀ ਨਾਲ ਆਪਣੀਆਂ ਗਤੀਵਿਧੀਆਂ ਕਰ ਸਕਦੇ ਹਨ।ਦੱਸ ਦੇਈਏ ਕਿ ਅਮਰੀਕਾ 'ਚ ਵੱਡੇ ਪੱਧਰ 'ਤੇ ਟੀਕਾਕਰਣ ਦਾ ਕੰਮ ਹੋਇਆ ਹੈ। ਇਥੇ ਤਕਰੀਬਨ ਸਾਰੇ ਬਾਲਗਾਂ ਨੂੰ ਟੀਕਾ ਲਾਉਣ ਦੀ ਕੰਮ ਪੂਰਾ ਹੋ ਚੁੱਕਿਆ ਹੈ।

ਇਹ ਵੀ ਪੜ੍ਹੋ-ਕੋਰੋਨਾ ਤੋਂ ਠੀਕ ਹੋਣ ਤੋਂ ਬਾਅਦ ਵੀ 50 ਫੀਸਦੀ ਮਰੀਜ਼ਾਂ ਨੂੰ ਹੋ ਰਿਹੈ ਹਾਰਟ ਅਟੈਕ

ਹਾਲ ਹੀ 'ਚ ਬੱਚਿਆਂ 'ਚ ਟੀਕਾਕਰਣ ਨੂੰ ਮਨਜ਼ੂਰੀ ਦਿੱਤੀ ਗਈ ਹੈ। ਇਸ ਦੇ ਨਾਲ ਹੀ ਤੁਹਾਨੂੰ ਦੱਸ ਦੇਈਏ ਕਿ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਨੇ ਭਾਰਤ 'ਚ ਕਹਿਰ ਮਚਾ ਦਿੱਤਾ ਹੈ। ਇਸ ਨੂੰ ਦੇਖਦੇ ਹੋਏ ਅਮਰੀਕਾ ਭਾਰਤ ਨਾਲ ਕਰੀਬੀ ਨਾਲ ਕੰਮ ਕਰ ਰਿਹਾ ਹੈ ਤਾਂ ਕਿ ਇਲਾਜ 'ਚ ਲੋੜੀਂਦੀਆਂ ਜ਼ਰੂਰਤਾਂ ਨੂੰ ਪੂਰਾ ਕੀਤਾ ਜਾ ਸਕੇ। ਅਮਰੀਕਾ ਦੇ ਵਿਦੇਸ਼ ਮੰਤਰਾਲਾ ਦੇ ਇਕ ਚੋਟੀ ਦੇ ਅਧਿਕਾਰੀ ਨੇ ਇਸ ਦੇ ਬਾਰੇ 'ਚ ਜਾਣਕਾਰੀ ਦਿੱਤੀ।

ਇਹ ਵੀ ਪੜ੍ਹੋ-ਗੂਗਲ ਨੇ ਸਟਾਰਲਿੰਕ ਇੰਟਰਨੈੱਟ ਸੇਵਾ ਲਈ SpaceX ਤੋਂ ਜਿੱਤੀ ਕਲਾਊਡ ਡੀਲ

ਮੰਗਲਵਾਰ ਨੂੰ ਇਕ ਪ੍ਰੈੱਸ ਕਾਨਫਰੰਸ ਰਾਹੀਂ ਅਮਰੀਕੀ ਵਿਦੇਸ਼ ਮਤੰਰਾਲਾ ਦੇ ਨੇਡ ਪ੍ਰਾਈਸ ਨੇ ਕਿਹਾ ਕਿ ਅਮਰੀਕਾ ਸਰਕਾਰ ਨੇ ਹੁਣ ਤੱਕ 10 ਕਰੋੜ ਡਾਲਰ ਮੁੱਲ ਦੀ ਸਹਾਇਤਾ ਸਮਗੱਰੀ ਦਿੱਤੀ ਹੈ। ਇਸ ਤੋਂ ਇਲਾਵਾ ਨਿੱਜੀ ਖੇਤਰ ਨੇ ਵੀ 40 ਕਰੋੜ ਡਾਲਰ ਮੁੱਲ ਦੀ ਵਾਧੂ ਸਹਾਇਤਾ ਸਮਗੱਰੀ ਦਾਨ ਕੀਤੀ ਹੈ।ਦੋਵਾਂ ਦੀ ਮਿਲਾ ਕੇ ਗੱਲ ਕਰੀਏ ਤਾਂ ਭਾਰਤ ਨੂੰ ਅਮਰੀਕਾ ਵੱਲੋਂ ਕੁੱਲ 50 ਕਰੋੜ ਡਾਲਰ ਦੀ ਸਹਾਇਤਾ ਸਮਗੱਰੀ ਭੇਜੀ ਗਈ ਹੈ। ਪ੍ਰਾਈਸ ਨੇ ਕਿਹਾ ਕਿ ਅਸੀਂ ਭਾਰਤੀ ਅਧਿਕਾਰੀਆਂ ਅਤੇ ਹੈਲਥ ਮਾਹਿਰਾਂ ਨਾਲ ਮਿਲ ਕੇ ਕੰਮ ਕਰ ਰਹੇ ਹਾਂ ਤਾਂ ਕਿ ਮੌਜੂਦਾ ਸੰਕਟ 'ਚ ਲਗਾਤਾਰ ਪੈਦਾ ਹੋ ਰਹੀਆਂ ਲੋੜੀਂਦੀਆਂ ਜ਼ਰੂਰਤਾਂ ਨੂੰ ਪੂਰਾ ਕੀਤਾ ਜਾ ਸਕੇ।

ਇਹ ਵੀ ਪੜ੍ਹੋ-ਨੇਪਾਲ : ਭਰੋਸੇ ਦੀ ਵੋਟ ਹਾਰਨ ਦੇ ਤਿੰਨ ਦਿਨ ਬਾਅਦ ਕੇ.ਪੀ. ਓਲੀ ਫਿਰ ਪ੍ਰਧਾਨ ਮੰਤਰੀ ਨਿਯੁਕਤ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।


author

Karan Kumar

Content Editor

Related News