ਇਜ਼ਰਾਈਲ ਦੇ ਲੋਕ ਤੈਅ ਕਰਨਗੇ ਕਿ ਉਨ੍ਹਾਂ ਦੇ ਇੱਥੇ ਚੋਣਾਂ ਕਦੋਂ ਹੋਣਗੀਆਂ: ਨੇਤਨਯਾਹੂ
Monday, Mar 18, 2024 - 12:34 PM (IST)
ਤੇਲ ਅਵੀਵ (ਭਾਸ਼ਾ)- ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਨੇ ਹਮਾਸ ਨਾਲ ਵਿਨਾਸ਼ਕਾਰੀ ਯੁੱਧ ਦਰਮਿਆਨ ਆਪਣੀ ਲੀਡਰਸ਼ਿਪ ਵਿਰੁੱਧ ਅਮਰੀਕਾ ਦੀ ਵਧਦੀ ਆਲੋਚਨਾ ’ਤੇ ਐਤਵਾਰ ਨੂੰ ਪਲਟਵਾਰ ਕੀਤਾ ਅਤੇ ਨਵੇਂ ਸਿਰੇ ਤੋਂ ਚੋਣਾਂ ਦੀ ਮੰਗ ਨੂੰ ਪੂਰੀ ਤਰ੍ਹਾਂ ਨਾਲ ਅਣਉਚਿਤ ਦੱਸਿਆ। ਹਾਲ ਹੀ ਦੇ ਦਿਨਾਂ ਵਿਚ ਅਮਰੀਕੀ ਸੈਨੇਟ ਦੇ ਬਹੁਗਿਣਤੀ ਨੇਤਾ ਚੱਕ ਸ਼ੂਮਰ ਨੇ ਇਜ਼ਰਾਈਲ ਨੂੰ ਨਵੇਂ ਸਿਰੇ ਤੋਂ ਚੋਣਾਂ ਕਰਾਉਣ ਦਾ ਸੱਦਾ ਦਿੰਦੇ ਹੋਏ ਕਿਹਾ ਸੀ ਕਿ ਨੇਤਨਯਾਹੂ ਰਸਤਾ ਭਟਕ ਚੁੱਕੇ ਹਨ। ਰਾਸ਼ਟਰਪਤੀ ਜੋਅ ਬਾਈਡੇਨ ਨੇ ਸ਼ੂਮਰ ਦੇ ਭਾਸ਼ਣ ਦਾ ਸਮਰਥਨ ਕੀਤਾ ਸੀ। ਇਸ ਤੋਂ ਪਹਿਲਾਂ ਬਾਈਡੇਨ ਨੇ ਗਾਜ਼ਾ ਵਿਚ ਵੱਡੀ ਗਿਣਤੀ ਵਿਚ ਨਾਗਰਿਕਾਂ ਦੀ ਮੌਤ ਨੂੰ ਲੈ ਕੇ ਨੇਤਨਯਾਹੂ ’ਤੇ ਇਜ਼ਰਾਈਲ ਨੂੰ ਨੁਕਸਾਨ ਪਹੁੰਚਾਉਣ ਦਾ ਦੋਸ਼ ਲਗਾਇਆ ਸੀ।
ਨੇਤਨਯਾਹੂ ਨੇ ਟੀਵੀ ਚੈਨਲ 'ਫੌਕਸ' ਨਿਊਜ਼ ਨੂੰ ਦੱਸਿਆ ਕਿ 11 ਸਤੰਬਰ 2001 ਦੇ ਹਮਲਿਆਂ ਬਾਅਦ ਇਜ਼ਰਾਈਲ ਨੇ ਕਦੇ ਵੀ ਨਵੇਂ ਸਿਰੇ ਤੋਂ ਅਮਰੀਕਾ ਵਿਚ ਚੋਣਾਂ ਕਰਾਉਣ ਦੀ ਮੰਗ ਨਹੀਂ ਕੀਤੀ ਹੋਵੇਗੀ। ਉਨ੍ਹਾਂ ਨੇ ਸ਼ੂਮਰ ਦੀਆਂ ਟਿੱਪਣੀਆਂ ਨੂੰ ਅਣਉਚਿਤ ਦੱਸਿਆ। ਉਨ੍ਹਾਂ ਕਿਹਾ ਅਸੀਂ ਕੋਈ ਸਾਧਾਰਨ ਗਣਰਾਜ ਨਹੀਂ ਹਾਂ। ਇਜ਼ਰਾਈਲ ਦੇ ਲੋਕ ਤੈਅ ਕਰਨਗੇ ਕਿ ਉਨ੍ਹਾਂ ਦੇ ਇੱਥੇ ਚੋਣਾਂ ਕਦੋਂ ਹੋਣਗੀਆਂ ਅਤੇ ਉਹ ਕਿਸ ਨੂੰ ਚੁਣਨਗੇ ਅਤੇ ਇਹ ਕੋਈ ਅਜਿਹੀ ਚੀਜ਼ ਨਹੀਂ ਹੈ, ਜਿਸ ਨੂੰ ਸਾਡੇ 'ਤੇ ਥੋਪਿਆ ਜਾਵੇਗਾ। ਸੀ.ਐੱਨ.ਐੱਨ. ਵੱਲੋਂ ਇਹ ਪੁੱਛੇ ਜਾਣ 'ਤੇ ਕਿ ਕੀ ਉਹ ਯੁੱਧ ਸਮਾਪਤ ਹੋਣ ਦੇ ਬਾਅਦ ਨਵੀਆਂ ਚੋਣਾਂ ਲਈ ਵਚਨਬੱਧ ਹੋਣਗੇ, ਨੇਤਨਯਾਹੂ ਨੇ ਕਿਹਾ- ਮੈਨੂੰ ਲੱਗਦਾ ਹੈ ਕਿ ਇਹ ਇਜ਼ਰਾਈਲੀ ਜਨਤਾ ਨੂੰ ਤੈਅ ਕਰਨਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।