ਅਜ਼ਰਬੈਜਾਨ ਦੇ ਲੋਕਾਂ ਨੇ ਦਿਖਾਇਆ ਪਾਕਿ ਪ੍ਰਤੀ ਪਿਆਰ, ਘਰਾਂ ਵਿਚ ਲਗਾਏ ਪਾਕਿਸਤਾਨੀ ਝੰਡੇ

10/04/2020 11:41:57 PM

ਬਾਕੂ - ਅਰਮੇਨੀਆ ਨਾਲ ਜੰਗ ਵਿਚ ਪਾਕਿਸਤਾਨ ਅਤੇ ਤੁਰਕੀ ਖੁੱਲ੍ਹ ਕੇ ਅਜ਼ਰਬੈਜਾਨ ਦਾ ਸਾਥ ਦੇ ਰਹੇ ਹਨ। ਅਜ਼ਰਬੈਜਾਨ ਦੇ ਲੋਕਾਂ ਨੇ ਪਾਕਿ ਪ੍ਰਤੀ ਪਿਆਰ ਦਿਖਾਉਂਦੇ ਹੋਏ ਆਪਣੇ ਘਰਾਂ ਵਿਚ ਪਾਕਿਸਤਾਨ ਅਤੇ ਤੁਰਕੀ ਦੇ ਝੰਡੇ ਲਗਾਏ ਹਨ ਜਿਸ ਨਾਲ ਸਾਰੀ ਸਥਿਤੀ ਸਾਫ ਹੋ ਗਈ ਹੈ। ਅਰਮੇਨੀਆ ਅਤੇ ਅਜ਼ਰਬੈਜਾਨ ਵਿਚਾਲੇ ਵਿਵਾਦਤ ਨਾਗੋਰਨੋ-ਕਾਰਾਖਾਬ ਨੂੰ ਲੈ ਕੇ ਜਾਰੀ ਜੰਗ ਵਿਚ ਪਾਕਿਸਤਾਨ ਦੀ ਭੂਮਿਕਾ ਨੂੰ ਲੈ ਕੇ ਪੂਰੀ ਦੁਨੀਆ ਹੈਰਾਨ ਸੀ।

ਰੂਸ ਇਸ ਜੰਗ ਵਿਚ ਅਰਮੇਨੀਆ ਦੇ ਨਾਲ ਹੈ, ਪਰ ਪਾਕਿਸਤਾਨ ਨੂੰ ਲੈ ਕੇ ਹੋਏ ਖੁਲਾਸੇ ਨੇ ਸਭ ਨੂੰ ਹੈਰਾਨ ਕਰ ਦਿੱਤਾ ਸੀ। ਪਾਕਿਸਤਾਨ ਅਤੇ ਤੁਰਕੀ ਵਲੋਂ ਹਜ਼ਾਰਾਂ ਅੱਤਵਾਦੀ ਭੇਜੇ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਅੱਤਵਾਦੀ ਗ੍ਰਹਿ ਯੁੱਧ ਨਾਲ ਪ੍ਰਭਾਵਿਤ ਸੀਰੀਆ ਅਤੇ ਲੀਬੀਆ ਦੇ ਰਸਤੇ ਨਾਗੋਰਨੋ ਕਾਰਾਖਾਬ ਭੇਜੇ ਜਾ ਰਹੇ ਹਨ। ਇਨ੍ਹਾਂ ਅੱਤਵਾਦੀਆਂ ਨੂੰ ਮੁਸਲਿਮ ਦੇਸ਼ ਅਜ਼ਰਬੈਜਾਨ ਦੇ ਪੱਖ ਵਿਚ ਈਸਾਈ ਦੇਸ਼ ਅਰਮੇਨੀਆ ਲਈ ਕਾਫੀ ਪੈਸਾ ਦਿੱਤਾ ਜਾ ਰਿਹਾ ਹੈ।

ਅਜਰਬੈਜਾਨ ਦਾ ਦਾਅਵਾ-ਅਰਮੀਨਨੀਆ ਦੇ 1 ਸ਼ਹਿਰ ਅਤੇ 7 ਪਿੰਡਾਂ 'ਤੇ ਕਬਜ਼ਾ
ਅਜ਼ਰਬੈਜਾਨ ਦੇ ਰਾਸ਼ਟਰਪਤੀ ਇਲਹਮ ਅਲਿਯੇਵ ਨੇ ਸ਼ਨੀਵਾਰ ਨੂੰ ਦਾਅਵਾ ਕੀਤਾ ਕਿ ਉਨ੍ਹਾਂ ਦੀ ਫੌਜ ਨੇ 1 ਸ਼ਹਿਰ ਅਤੇ 7 ਪਿੰਡਾਂ 'ਤੇ ਕਬਜ਼ਾ ਕਰਕੇ ਝੰਡਾ ਲਹਿਰਾ ਦਿੱਤਾ ਸੀ। ਜਦੋਂ ਕਿ ਅਰਮੇਨੀਆਈ ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਦੀ ਫੌਜ ਨੇ ਵਿਰੋਧੀ ਧਿਰ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ। ਇਸ ਖੇਤਰ ਵਿਚ 27 ਸਤੰਬਰ ਨੂੰ ਦੋਹਾਂ ਦੇਸ਼ਾਂ ਵਿਚਾਲੇ ਸੰਘਰਸ਼ ਹੋਇਆ ਸੀ, ਜੋ ਅਜ਼ਰਬੈਜਾਨ ਦੇ ਤਹਿਤ ਆਉਂਦਾ ਹੈ ਪਰ ਇਸ 'ਤੇ ਸਥਾਨਕ ਅਰਮੀਨੀਆ ਦਸਤਿਆਂ ਦਾ ਕੰਟਰੋਲ ਹੈ। ਇਹ 1994 ਵਿਚ ਖਤਮ ਹੋਈ ਜੰਗ ਤੋਂ ਬਾਅਦ ਇਸ ਇਲਾਕੇ ਵਿਚ ਸਭ ਤੋਂ ਗੰਭੀਰ ਸੰਘਰਸ਼ ਹੈ।


Khushdeep Jassi

Content Editor

Related News