ਦੱਖਣ-ਪੱਛਮੀ ਚੀਨ ''ਚ ਚੱਟਾਨ ਢਹਿਣ ਕਾਰਨ ਕਈ ਲੋਕ ਲਾਪਤਾ
Wednesday, Aug 14, 2019 - 04:00 PM (IST)

ਚੇਂਗਡੂ— ਚੀਨ ਦੇ ਦੱਖਣ-ਪੱਛਮੀ ਸੂਬੇ ਸਿਚੁਆਨ 'ਚ ਇਕ ਚੱਟਾਨ ਦੇ ਢਹਿਣ ਦੀ ਖਬਰ ਮਿਲੀ ਹੈ। ਇਸ ਦੀ ਜਾਣਕਾਰੀ ਰੇਲਵੇ ਅਧਿਕਾਰੀਆਂ ਵਲੋਂ ਬੁੱਧਵਾਰ ਨੂੰ ਦਿੱਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਦੌਰਾਨ ਕਈ ਲੋਕ ਲਾਪਤਾ ਹਨ। ਚੀਨ ਦੇ ਚੇਂਗਡੂ ਰੇਵਲੇ ਵਿਭਾਗ ਵਲੋਂ ਦਿੱਤੀ ਜਾਣਕਾਰੀ ਮੁਤਾਬਕ ਇਹ ਹਾਦਸਾ ਦੁਪਹਿਰੇ ਕਰੀਬ 12:44 ਵਜੇ ਗੇਨਲਓ ਕਾਉਂਟੀ 'ਚ ਵਾਪਰਿਆ। ਘਟਨਾ ਬਾਰੇ ਅਜੇ ਵਧੇਰੇ ਜਾਣਕਾਰੀ ਨਹੀਂ ਮਿਲ ਸਕੀ ਹੈ।