ਪੈਰਿਸ ''ਚ ਸ਼ੁੱਕਰਵਾਰ ਤੋਂ ਲੋਕਾਂ ਲਈ ਮਾਸਕ ਪਾਉਣਾ ਹੋਵੇਗਾ ਲਾਜ਼ਮੀ

Thursday, Dec 30, 2021 - 09:31 PM (IST)

ਪੈਰਿਸ ''ਚ ਸ਼ੁੱਕਰਵਾਰ ਤੋਂ ਲੋਕਾਂ ਲਈ ਮਾਸਕ ਪਾਉਣਾ ਹੋਵੇਗਾ ਲਾਜ਼ਮੀ

ਪੈਰਿਸ-ਫਰਾਂਸ ਦੀ ਰਾਜਧਾਨੀ 'ਚ ਨਿਵਾਸੀਆਂ ਅਤੇ ਸੈਲਾਨੀਆਂ ਨੂੰ ਬਾਹਰ ਨਿਕਲਣ ਸਮੇਂ ਸ਼ੁੱਕਰਵਾਰ ਤੋਂ ਲਾਜ਼ਮੀ ਰੂਪ ਨਾਲ ਮਾਸਕ ਪਾਉਣਾ ਹੋਵੇਗਾ, ਕਿਉਂਕਿ ਦੇਸ਼ 'ਚ ਕੋਰੋਨਾ ਵਾਇਰਸ ਦੇ ਓਮੀਕ੍ਰੋਨ ਵੇਰੀਐਂਟ ਕਾਰਨ ਇਨਫੈਕਸ਼ਨ ਦੇ ਮਾਮਲੇ ਤੇਜ਼ੀ ਨਾਲ ਵਧ ਰਹੇ ਹਨ। ਪੈਰਿਸ ਪੁਲਸ ਨੇ ਕਿਹਾ ਕਿ ਸੰਬੰਧਿਤ ਨਿਯਮ 12 ਸਾਲ ਅਤੇ ਇਸ ਤੋਂ ਜ਼ਿਆਦਾ ਉਮਰ ਦੇ ਲੋਕਾਂ 'ਤੇ ਲਾਗੂ ਹੋਵੇਗਾ, ਹਾਲਾਂਕਿ, ਸਾਈਕਲ ਜਾਂ ਮੋਟਰਸਾਈਕਲ, ਆਪਣੇ ਵਾਹਨਾਂ 'ਚ ਯਾਤਰਾ ਕਰਨ ਅਤੇ ਕਸਰਤ ਦੌਰਾਨ ਇਸ ਤੋਂ ਛੋਟ ਹੋਵੇਗੀ।

ਇਹ ਵੀ ਪੜ੍ਹੋ : ਡਰੱਗ ਮਾਮਲੇ 'ਚ ਬਿਕਰਮ ਮਜੀਠੀਆ ਨੂੰ ਜਾਣਬੁੱਝ ਕੇ ਗ੍ਰਿਫ਼ਤਾਰ ਨਹੀਂ ਕਰ ਰਹੀ ਚੰਨੀ ਸਰਕਾਰ : ਹਰਪਾਲ ਚੀਮਾ

ਅਧਿਕਾਰੀਆਂ ਨੇ ਕਿਹਾ ਕਿ ਨਿਯਮ ਦਾ ਪਾਲਣ ਨਾ ਕਰਨਾ ਵਾਲਿਆਂ 'ਤੇ 135 ਯੂਰੋ ਦਾ ਜੁਰਮਾਨਾ ਲੱਗੇਗਾ। ਦੇਸ਼ ਦੀਆਂ ਦੁਕਾਨਾਂ, ਜਨਤਕ ਅਦਾਰਿਆਂ, ਦਫ਼ਤਰ ਅਤੇ ਜਨਤਕ ਆਵਾਜਾਈ 'ਚ ਮਾਸਕ ਪਾਉਣਾ ਪਹਿਲੇ ਤੋਂ ਵੀ ਲਾਜ਼ਮੀ ਹੈ। ਫਰਾਂਸ ਸਰਕਾਰ ਨੇ ਕੋਰੋਨਾ ਵਾਇਰਸ ਦੇ ਕਹਿਰ ਨਾਲ ਨਜਿੱਠਣ ਦੇ ਉਪਾਅ ਦਾ ਐਲਾਨ ਅਜਿਹੇ ਸਮੇਂ ਕੀਤਾ ਹੈ ਜਦ ਦੇਸ਼ 'ਚ ਬੁੱਧਵਾਰ ਨੂੰ 2,08,000 ਨਵੇਂ ਮਾਮਲੇ ਦਰਜ ਕੀਤੇ ਗਏ।

ਇਹ ਵੀ ਪੜ੍ਹੋ : ਮੁੰਬਈ 'ਚ ਹਾਈ ਅਲਰਟ, ਹਮਲਾ ਕਰ ਸਕਦੇ ਹਨ ਖਾਲਿਸਤਾਨੀ ਅੱਤਵਾਦੀ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।

 


author

Karan Kumar

Content Editor

Related News