ਅਮਰੀਕਾ ’ਚ ਮਿੱਟੀ ਬਚਾਓ ਵਾਕੇਥਾਨ ’ਚ ਸ਼ਾਮਲ ਹੋਏ ਵੱਖ-ਵੱਖ ਖੇਤਰਾਂ ਨਾਲ ਜੁੜੇ ਲੋਕ
Monday, Jun 20, 2022 - 01:54 PM (IST)
ਹਿਊਸਟਨ (ਭਾਸ਼ਾ)- ਅਮਰੀਕਾ ’ਚ ਵੱਖ-ਵੱਖ ਖੇਤਰਾਂ ਨਾਲ ਜੁੜੇ ਲੋਕਾਂ ਨੇ ਮਿੱਟੀ ਦੀ ਸੰਭਾਲ ਨੂੰ ਉਤਸ਼ਾਹਿਤ ਕਰਨ ਲਈ ਆਯੋਜਿਤ ‘ਵਾਕੇਥਾਨ’ ਵਿਚ ਹਿੱਸਾ ਲਿਆ। ਉਨ੍ਹਾਂ ਨੇ ਦੁਨੀਆ ਭਰ ਦੇ ਲੋਕਾਂ ਨੂੰ ਮਿੱਟੀ ਦੇ ਜੈਵਿਕ ਤੱਤਾਂ ਨੂੰ 3-6 ਪ੍ਰਤੀਸ਼ਤ ਤਕ ਵਧਾਉਣ ਦੀ ਦਿਸ਼ਾ ’ਚ ਯਤਨ ਤੇਜ਼ ਕਰਨ ਦੀ ਵੀ ਅਪੀਲ ਕੀਤੀ।
‘ਕਾਨਿਸ਼ਿਅਸ ਪਲੈਨੇਟ’ ਦੇ ਸਹਿਯੋਗ ਨਾਲ ਈਸ਼ਾ ਫਾਊਂਡੇਸ਼ਨ ਦੁਆਰਾ ਆਯੋਜਿਤ 5 ਕਿਲੋਮੀਟਰ ਲੰਬੀ ਵਾਕੇਥਾਨ ਮਨੁੱਖੀ ਗਤੀਵਿਧੀਆਂ ਨੂੰ ਕੁਦਰਤ ਅਤੇ ਸਾਡੀ ਗ੍ਰਹਿ ’ਤੇ ਮੌਜੂਦ ਸਾਰੇ ਜੀਵਾਂ ਦੀ ਮਦਦ ਕਰਨ ਲਈ ਇਕਸਾਰ ਕਰਨ ਦੀ ਕੋਸ਼ਿਸ਼ ਦਾ ਹਿੱਸਾ ਸੀ, ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਦੇ ਭਵਿੱਖ ਨੂੰ ਸੁਰੱਖਿਅਤ ਕੀ ਤਾ ਜਾ ਸਕੇ।
ਅਧਿਕਾਰੀਆਂ ਮੁਤਾਬਕ, ਭਿਆਨਕ ਗਰਮੀ ਦੇ ਬਾਵਜੂਦ ਉੱਤਰੀ ਅਤੇ ਦੱਖਣੀ ਅਮਰੀਕਾ ਦੇ 60 ਤੋਂ ਵੱਧ ਸ਼ਹਿਰਾਂ ’ਚ ਸੈਂਕੜੇ ਲੋਕ ਮਿੱਟੀ ਬਚਾਓ ਅੰਦੋਲਨ ’ਚ ਸ਼ਾਮਲ ਹੋਏ। ਹਿਊਸਟਨ ’ਚ ਸਥਾਨਕ ਪ੍ਰਸ਼ਾਸਨਿਕ ਅਧਿਕਾਰੀਆਂ, ਪੁਲਸ ਕਰਮਚਾਰੀਆਂ, ਮੀਡੀਆ ਕਰਮਚਾਰੀਆਂ ਅਤੇ ਪ੍ਰਵਾਸੀ ਭਾਰਤੀਆਂ ਸਮੇਤ ਵੱਖ-ਵੱਖ ਖੇਤਰਾਂ ਦੇ ਲੋਕਾਂ ਨੇ ਵਾਕੇਥਾਨ ’ਚ ਹਿੱਸਾ ਲਿਆ।