ਭਾਰਤ-ਅਮਰੀਕਾ ਵਿਚਾਲੇ ਸੰਬੰਧ ਸਹੀ ਦਿਸ਼ਾ ਵੱਲ ਵਧ ਰਹੇ ਹਨ: ਪੈਂਟਾਗਨ

Friday, Oct 07, 2022 - 04:09 PM (IST)

ਭਾਰਤ-ਅਮਰੀਕਾ ਵਿਚਾਲੇ ਸੰਬੰਧ ਸਹੀ ਦਿਸ਼ਾ ਵੱਲ ਵਧ ਰਹੇ ਹਨ: ਪੈਂਟਾਗਨ

ਵਾਸ਼ਿੰਗਟਨ (ਭਾਸ਼ਾ)— ਪੈਂਟਾਗਨ ਨੇ ਕਿਹਾ ਕਿ ਭਾਰਤ ਅਤੇ ਅਮਰੀਕਾ ਵਿਚਾਲੇ ਸੰਬੰਧ ਸਹੀ ਦਿਸ਼ਾ 'ਚ ਅੱਗੇ ਵਧ ਰਹੇ ਹਨ ਅਤੇ ਦੋਵੇਂ ਦੇਸ਼ ਖ਼ਾਸ ਤੌਰ 'ਤੇ ਆਪਣੀਆਂ ਫ਼ੌਜਾਂ ਵਿਚਾਲੇ ਅੰਤਰਕਾਰਜਸ਼ੀਲਤਾ 'ਤੇ ਧਿਆਨ ਦੇ ਰਹੇ ਹਨ। ਵਿਦੇਸ਼ ਮੰਤਰਾਲੇ (MEA) ਦੀ ਵੈੱਬਸਾਈਟ ਦੇ ਅਨੁਸਾਰ, ਰੱਖਿਆ ਸੰਬੰਧ ਭਾਰਤ-ਅਮਰੀਕਾ ਰਣਨੀਤਕ ਸਾਂਝੇਦਾਰੀ ਦੇ ਇਕ ਮੁੱਖ ਥੰਮ੍ਹ ਵਜੋਂ ਉਭਰੇ ਹਨ। ਦੋਵੇਂ ਦੇਸ਼ ਹੁਣ ਕਿਸੇ ਵੀ ਹੋਰ ਦੇਸ਼ ਨਾਲੋਂ ਇਕ ਦੂਜੇ ਨਾਲ ਵਧੇਰੇ ਦੋ ਪੱਖੀ ਅਭਿਆਸ ਕਰਦੇ ਹਨ।

ਅਮਰੀਕੀ ਰੱਖਿਆ ਉਦਯੋਗ ਨਾਲ ਰੱਖਿਆ ਖ਼ਰੀਦ ਦਾ ਕੁੱਲ ਮੁੱਲ 13 ਅਮਰੀਕੀ ਡਾਲਰ ਨਾਲੋਂ ਵੱਧ ਹੋ ਗਿਆ ਹੈ। ਪੈਂਟਾਗਨ ਦੇ ਬੁਲਾਰੇ ਏਅਰ ਫੋਰਸ ਬ੍ਰਿਗੇਡੀਅਰ ਜਨਰਲ ਪੈਟ ਰਾਈਡਰ ਨੇ ਵੀਰਵਾਰ ਨੂੰ ਇਥੇ ਇਕ ਪੱਤਰਕਾਰ ਸੰਮੇਲਨ ਵਿਚ ਕਿਹਾ, "ਇਹ ਇਕ ਅਜਿਹਾ ਰਿਸ਼ਤਾ ਹੈ, ਜਿਸ ਵਿੱਚ ਅਸੀਂ ਲਗਾਤਾਰ ਸੁਧਾਰ ਦੀ ਉਮੀਦ ਕਰਦੇ ਹਾਂ।" ਖ਼ਾਸ ਤੌਰ 'ਤੇ, ਅਸੀਂ ਦੋਵਾਂ ਫ਼ੌਜਾਂ ਵਿਚਕਾਰ 'ਅੰਤਰ-ਕਾਰਜਸ਼ੀਲਤਾ' 'ਤੇ ਧਿਆਨ ਕੇਂਦਰਤ ਕਰਦੇ ਹਾਂ। ਇਕ ਸਵਾਲ ਦੇ ਜਵਾਬ 'ਚ ਉਨ੍ਹਾਂ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਇਹ ਸਹੀ ਦਿਸ਼ਾ 'ਚ ਵਧ ਰਿਹਾ ਹੈ। 

Nobel Prize 2022: ਬੇਲਾਰੂਸ ਦੇ Ales Bialiatski ਨੂੰ ਮਿਲਿਆ ਨੋਬਲ ਸ਼ਾਂਤੀ ਪੁਰਸਕਾਰ

ਵਿਦੇਸ਼ ਮੰਤਰਾਲੇ ਦੇ ਅਨੁਸਾਰ, ਜੂਨ 2016 ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਮਰੀਕਾ ਫੇਰੀ ਦੌਰਾਨ ਵਾਸ਼ਿੰਗਟਨ ਨੇ ਭਾਰਤ ਨੂੰ ਇਕ "ਪ੍ਰਮੁੱਖ ਰੱਖਿਆ ਭਾਈਵਾਲ" ਵਜੋਂ ਮਾਨਤਾ ਦਿੱਤੀ ਸੀ। ਇਸ ਦੇ ਨਾਲ ਹੀ ਅਮਰੀਕਾ, ਭਾਰਤ ਦੇ ਸਭ ਤੋਂ ਨਜ਼ਦੀਕੀ ਸਹਿਯੋਗੀ ਅਤੇ ਭਾਈਵਾਲ ਵਜੋਂ ਰੱਖਿਆ ਉਤਪਾਦਨ ਅਤੇ ਉਦਯੋਗ ਦੇ ਖੇਤਰ ਵਿੱਚ ਤਕਨਾਲੋਜੀ ਸਾਂਝਾ ਕਰਨ ਲਈ ਪ੍ਰਤੀ ਵਚਨਬੱਧਤਾ ਵੀ ਵਿਖਾਈ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

shivani attri

Content Editor

Related News