ਕੈਨੇਡਾ ਵਿਚ ਵੱਡੀਆਂ ਵਾਰਦਾਤਾਂ ਨੂੰ ਅੰਜ਼ਾਮ ਦੇਣ ਵਾਲੇ ਪੰਜਾਬੀ ਚੜ੍ਹੇ ਪੁਲਸ ਦੇ ਹੱਥੇ, ਕਰਦੇ ਸੀ ਅਜਿਹੇ ਕੰਮ (ਤਸਵੀਰਾਂ)

Saturday, Jun 03, 2017 - 11:44 AM (IST)

ਮਿਸੀਸਾਗਾ— ਕੈਨੇਡਾ ਵਿਚ ਚੋਰੀ ਅਤੇ ਲੁੱਟ-ਖੋਹ ਦੀਆਂ ਵੱਡੀਆਂ ਵਾਰਦਾਤਾਂ ਨੂੰ ਅੰਜ਼ਾਮ ਦੇਣ ਵਾਲੇ 3 ਪੰਜਾਬੀ ਪੁਲਸ ਦੇ ਹੱਥੇ ਚੜ੍ਹ ਗਏ ਹਨ। ਬਰੈਂਪਟਨ ਦੇ ਰਹਿਣ ਵਾਲੇ 30 ਸਾਲਾ ਬਲਜੀਤ ਭੰਡਾਲ, 28 ਸਾਲਾ ਗੁਰਪ੍ਰੀਤ ਅਟਵਾਲ ਅਤੇ 41 ਸਾਲਾ ਪਰਮਿੰਦਰ ਚੌਹਾਨ ਨੂੰ ਮਿਸੀਸਾਗਾ ਦੀ ਪੁਲਸ ਨੇ ਟਰੈਫਿਕ ਲਾਈਟਾਂ 'ਤੇ ਕਾਰ ਦੀ ਤਲਾਸ਼ੀ ਦੌਰਾਨ ਕੋਕੀਨ ਅਤੇ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ। ਭੰਡਾਲ ਅਤੇ ਅਟਵਾਲ ਕਿਸੇ ਹੋਰ ਮਾਮਲੇ ਵਿਚ ਜ਼ਮਾਨਤ 'ਤੇ ਸਨ ਅਤੇ ਜੇਲ 'ਚੋਂ ਬਾਹਰ ਸਨ। ਤਿੰਨਾਂ ਦੀ ਅਗਲੀ ਪੇਸ਼ੀ 29 ਜੂਨ ਨੂੰ ਹੋਵੇਗੀ। 
ਡਰੱਗਜ਼ ਤੋਂ ਇਲਾਵਾ ਇਨ੍ਹਾਂ ਦੀ ਕਾਰ 'ਚੋਂ 10 ਮੋਬਾਈਲ ਫੋਨ, ਵਾਹਨਾਂ ਦੀਆਂ 11 ਮਾਸਟਰਜ਼ ਕੀਜ਼, ਘਰਾਂ ਦੇ ਦਰਵਾਜ਼ੇ ਅਤੇ ਖਿੜਕੀਆਂ ਖੋਲ੍ਹਣ ਅਤੇ ਤੋੜਨ ਦਾ ਸਾਮਾਨ ਮਿਲਿਆ। ਇਨ੍ਹਾਂ 'ਤੇ ਦੋਸ਼ ਹੈ ਕਿ ਇਹ ਘਰਾਂ ਵਿਚ ਵੜ ਕੇ ਭੰਨ-ਤੋੜ ਕਰਕੇ ਚੋਰੀ ਦੀਆਂ ਵੱਡੀਆਂ ਵਾਰਦਾਤਾਂ ਨੂੰ ਸਿਰੇ ਚਾੜ੍ਹਦੇ ਸੀ। ਇੰਨਾਂ ਹੀ ਨਹੀਂ ਇਹ ਸਮੂਹ ਪਾਰਕਿੰਗ 'ਚੋਂ ਖੜ੍ਹੇ ਵਾਹਨਾਂ ਨੂੰ ਚੋਰੀ ਕਰਕੇ ਲੈ ਜਾਂਦੇ ਸਨ। ਪੁਲਸ ਨੇ ਇਸ ਮਾਮਲੇ ਵਿਚ ਲੋਕਾਂ ਤੋਂ ਹੋਰ ਜਾਣਕਾਰੀ ਦੀ ਮੰਗ ਕੀਤੀ ਹੈ।


Kulvinder Mahi

News Editor

Related News