ਸ਼ਾਂਤੀ ਰੱਖਿਅਕਾਂ ਨੇ ਗਬੋਨ ’ਚ ਕੀਤਾ ਸੈਕਸ ਸ਼ੋਸ਼ਣ, ਸੰਯੁਕਤ ਰਾਸ਼ਟਰ ਜਨਰਲ ਸਕੱਤਰ ਨੇ 450 ਨੂੰ ਭੇਜਿਆ ਘਰ
Friday, Sep 17, 2021 - 11:42 AM (IST)
ਨਿਊਯਾਰਕ- ਸੰਯੁਕਤ ਰਾਸ਼ਟਰ ਜਨਰਲ ਸਕੱਤਰ ਐਂਤੋਨੀਓ ਗੁਟਾਰੇਸ ਨੇ ਗਬੋਨ ਵਿਚ ਸੰਗਠਨ ਦੇ ਸ਼ਾਂਤੀ ਰੱਖਿਅਕਾਂ ਦੀ ਪੂਰੀ ਟੀਮ ਨੂੰ ਤਤਕਾਲ ਘਰ ਭੇਜਣ ਦਾ ਹੁਕਮ ਦਿੱਤਾ ਹੈ। ਉਨ੍ਹਾਂ ਨੇ 450 ਸ਼ਾਂਤੀ ਰੱਖਿਅਕਾਂ ਵਲੋਂ ਸੈਕਸ ਸ਼ੋਸ਼ਣ ਕੀਤੇ ਜਾਣ ਦੀਆਂ ਖਬਰਾਂ ਅਤੇ ਲਗਾਏ ਗਏ ਦੋਸ਼ਾਂ ਕਾਰਨ ਇਹ ਫੈਸਲਾ ਲਿਆ ਹੈ। ਗਬੋਨ ਦੇ ਸ਼ਾਂਤੀ ਰੱਖਿਅਕਾਂ ਦੇ ਖਿਲਾਫ ਦੁਰਵਿਹਾਰ ਦੇ ਦੋਸ਼ 2015 ਦੇ ਹਨ। ਨਵੀਆਂ ਰਿਪੋਰਟਾਂ ਨਾਲ ਸੰਯੁਕਤ ਰਾਸ਼ਟਰ ਨੂੰ ਸੈਕਸ ਸ਼ੋਸ਼ਣ ਦੇ ਕੁਲ 32 ਦੋਸ਼ਾਂ ਦੀ ਜਾਣਕਾਰੀ ਮਿਲੀ ਹੈ। ਸਾਰੇ ਦੋਸ਼ਾਂ ਵਿਚ ਮੱਧ ਅਫਰੀਕੀ ਦੇਸ਼ ਵਿਚ ਸ਼ਾਂਤੀ ਰੱਖਿਆ ਮਿਸ਼ਨ ਵਿਚ ਤਾਇਨਾਤ ਫੌਜ ਦੇ ਮੈਂਬਰ ਸ਼ਾਮਲ ਹਨ। ਸ਼ਾਂਤੀ ਰੱਖਿਅਕ ਖਾਸ ਤੌਰ ’ਤੇ ਗਬੋਨ ਅਤੇ ਕਾਂਗੋ ਵਿਚ ਤਾਇਨਾਤ ਕਰਮੀਆਂ ’ਤੇ ਬੱਚਿਆਂ ਨਾਲ ਜਬਰ-ਜ਼ਨਾਹ ਅਤੇ ਹੋਰ ਸੈਕਸ ਸ਼ੋਸ਼ਣ ਦੇ ਦੋਸ਼ ਲੰਬੇ ਸਮੇਂ ਤੋਂ ਲਗਦੇ ਰਹੇ ਹਨ।