ਪੀ. ਸੀ. ਪਾਰਟੀ ਲੀਡਰ ਡਗ ਫੋਰਡ ਨੇ ਓਨਟਾਰੀਓ ਦੇ ਨਵੇਂ ਪ੍ਰੀਮੀਅਰ ਵੱਜੋਂ ਚੁੱਕੀ ਸਹੁੰ
Friday, Jun 29, 2018 - 10:02 PM (IST)
ਟੋਰਾਂਟੋ — ਓਨਟਾਰੀਓ ਚੋਣਾਂ 'ਚ ਜਿੱਤ ਹਾਸਲ ਕਰਨ ਤੋਂ ਬਾਅਦ ਡਗ ਫੋਰਡ ਆਪਣੇ 20 ਮੈਂਬਰਾਂ ਨਾਲ ਸ਼ੁੱਕਰਵਾਰ ਸਵੇਰੇ ਨੂੰ ਸਹੁੰ ਚੁੱਕਣ ਲਈ ਕੁਇਨਜ਼ ਪਾਰਕ ਪਹੁੰਚੇ। ਸਹੁੰ ਚੁੱਕਣ ਤੋਂ ਬਾਅਦ ਡਗ ਫੋਰਡ ਓਨਟਾਰੀਓ ਦੇ 26ਵੇਂ ਪ੍ਰੀਮੀਅਰ ਬਣੇ। ਜਾਣਕਾਰੀ ਮੁਤਾਬਕ ਪ੍ਰੋਗ੍ਰੈਸਿਵ ਕੰਜ਼ਰਵੇਟਿਵ ਪਾਰਟੀ 15 ਸਾਲਾਂ ਬਾਅਦ ਸੂਬੇ 'ਚ ਸਰਕਾਰ ਬਣਾਉਣ 'ਚ ਕਾਮਯਾਬ ਰਹੀ।

ਜੂਨ 'ਚ ਹੋਈਆਂ ਓਨਟਾਰੀਓ ਚੋਣਾਂ ਨੂੰ ਪ੍ਰੋਗ੍ਰੈਸਿਵ ਕੰਜ਼ਰਵੇਟਿਵ ਪਾਰਟੀ ਨੇ ਜਿੱਥੇ ਜਗਮੀਤ ਦੀ ਪਾਰਟੀ ਐੱਨ. ਡੀ. ਪੀ. ਅਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਲਿਬਰਲ ਪਾਰਟੀ ਨੂੰ ਪਿੱਛੇ ਛੱਡਦਿਆਂ ਸਭ ਤੋਂ ਜ਼ਿਆਦਾ ਵੋਟਾਂ ਹਾਸਲ ਕਰ ਜਿੱਤ ਹਾਸਲ ਕੀਤੀ। ਡਗ ਫੋਰਡ ਵੱਲੋਂ ਚੋਣਾਂ ਤੋਂ ਪਹਿਲਾਂ ਓਨਟਾਰੀਓ ਵਾਸੀਆਂ ਨਾਲ ਕਈ ਤਰ੍ਹਾਂ ਦੇ ਵਾਅਦੇ ਕੀਤੇ ਗਏ ਸਨ, ਹੁਣ ਲੋਕ ਇਹ ਦੇਖਣਗੇ ਕਿ ਉਨ੍ਹਾਂ ਦੀ ਸਰਕਾਰ ਚੋਣ ਪ੍ਰਚਾਰ ਦੌਰਾਨ ਕੀਤੇ ਗਏ ਵਾਅਦਿਆਂ ਨੂੰ ਪੂਰਾ ਕਰਦੀ ਹੈ ਜਾਂ ਨਹੀਂ।
