PayPal ਦੇ ਸਹਿ-ਸੰਸਥਾਪਕ ਪੀਟਰ ਥੀਏਲ ਨੇ ਮਰਨ ਉਪਰੰਤ ਆਪਣੇ ਸਰੀਰ ਨੂੰ ਫ੍ਰੀਜ਼ ਕਰਾਉਣ ਦੀ ਜਤਾਈ ਇੱਛਾ
Friday, May 12, 2023 - 09:47 AM (IST)

ਨਵੀਂ ਦਿੱਲੀ- ਪੇਪਾਲ ਦੇ ਸਹਿ-ਸੰਸਥਾਪਕ ਅਤੇ ਜਰਮਨ-ਅਮਰੀਕੀ ਅਰਬਪਤੀ ਉਦਯੋਗਪਤੀ ਪੀਟਰ ਥੀਏਲ ਨੇ ਹਾਲ ਹੀ ਵਿਚ ਖ਼ੁਲਾਸਾ ਕੀਤਾ ਹੈ ਕਿ ਉਨ੍ਹਾਂ ਨੇ ਮਰਨ ਤੋਂ ਬਾਅਦ ਕ੍ਰਾਇਓਜਨਿਕ ਤੌਰ 'ਤੇ ਆਪਣੇ ਸਰੀਰ ਨੂੰ ਸੁਰੱਖਿਅਤ ਰੱਖਣ ਲਈ ਸਾਈਨ ਅਪ ਕੀਤਾ ਹੈ ਤਾਂ ਜੋ ਭਵਿੱਖ ਵਿੱਚ ਉਨ੍ਹਾਂ ਨੂੰ ਦੁਬਾਰਾ ਜ਼ਿੰਦਾ ਕੀਤਾ ਜਾ ਸਕੇ। ਥੀਏਲ PayPal, Palantir Technologies ਅਤੇ Founders Fund ਦੇ ਸਹਿ-ਸੰਸਥਾਪਕ ਹਨ।
ਥੀਏਲ ਨੇ ਹਾਲਾਂਕਿ ਕਿਹਾ ਕਿ ਉਨ੍ਹਾਂ ਨੂੰ ਅਜੇ ਵੀ ਸ਼ੱਕ ਹੈ ਕਿ ਤਕਨਾਲੋਜੀ ਅਸਲ ਵਿੱਚ ਕੰਮ ਕਰਦੀ ਹੈ। ਉਨ੍ਹਾਂ ਨੇ ਪੋਡਕਾਸਟ 'ਤੇ ਕਿਹਾ ਕਿ ਮੈਨੂੰ ਯਕੀਨ ਨਹੀਂ ਹੈ ਕਿ ਇਹ ਕੰਮ ਕਰਦਾ ਹੈ। ਮੈਨੂੰ ਲਗਦਾ ਹੈ ਕਿ ਸਾਨੂੰ ਇਹਨਾਂ ਚੀਜ਼ਾਂ ਨੂੰ ਅਜਮਾਉਣ ਦੀ ਜ਼ਰੂਰਤ ਹੈ। ਥੀਏਲ ਨੇ ਕਿਹਾ ਕਿ ਇਹ ਹਾਲਾਂਕਿ ਮੇਰਾ ਵਿਚਾਰਧਾਰਕ ਬਿਆਨ ਹੈ। ਬਲੂਮਬਰਗ ਬਿਲੀਨੇਅਰਜ਼ ਇੰਡੈਕਸ ਦੇ ਅਨੁਸਾਰ, ਥੀਏਲ ਦੀ $8.13 ਬਿਲੀਅਨ ਦੀ ਅਨੁਮਾਨਤ ਸੰਪਤੀ ਹੈ। 55 ਸਾਲਾ ਥੀਏਲ ਇੱਕ ਪੋਡਕਾਸਟ 'ਤੇ ਬੋਲ ਰਹੇ ਸਨ, ਜਦੋਂ ਉਨ੍ਹਾਂ ਨੇ ਪੁਸ਼ਟੀ ਕੀਤੀ ਕਿ ਉਹ ਮਰਨ ਤੋਂ ਬਾਅਦ ਆਪਣੇ ਸਰੀਰ ਨੂੰ ਫ੍ਰੀਜ਼ ਕਰਵਾ ਦੇਣਗੇ। ਦੱਸ ਦੇਈਏ ਕਿ ਅਮਰੀਕਾ, ਰੂਸ, ਜਰਮਨੀ ਅਤੇ ਆਸਟ੍ਰੇਲੀਆ ਵਰਗੇ ਦੇਸ਼ਾਂ ਵਿਚ ਸੈਂਕੜੇ ਅਮੀਰ ਲੋਕਾਂ ਵਿਚ ਆਪਣੀ ਲਾਸ਼ ਨੂੰ ਸੁਰੱਖਿਅਤ ਰੱਖਵਾਉਣ ਦਾ ਚਲਨ ਵਧਿਆ ਹੈ।
ਇਹ ਵੀ ਪੜ੍ਹੋ: ਪ੍ਰਧਾਨ ਮੰਤਰੀ ਮੋਦੀ ਦਾ ਆਗਾਮੀ ਅਮਰੀਕਾ ਦੌਰਾ ਹੋਵੇਗਾ 'ਇਤਿਹਾਸਕ', ਦੁਨੀਆ ਲਈ ਚੰਗਾ : ਤਰਨਜੀਤ ਸੰਧੂ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।