ਅਮਰੀਕਾ: ਵ੍ਹਾਈਟ ਹਾਊਸ ਦੇ ਬਾਹਰ ਫੁੱਟਪਾਥ ਨੂੰ ਪੈਦਲ ਯਾਤਰੀਆਂ ਅਤੇ ਸਾਈਕਲਾਂ ਲਈ ਦੁਬਾਰਾ ਖੋਲ੍ਹਿਆ

Tuesday, Jul 06, 2021 - 06:15 PM (IST)

ਅਮਰੀਕਾ: ਵ੍ਹਾਈਟ ਹਾਊਸ ਦੇ ਬਾਹਰ ਫੁੱਟਪਾਥ ਨੂੰ ਪੈਦਲ ਯਾਤਰੀਆਂ ਅਤੇ ਸਾਈਕਲਾਂ ਲਈ ਦੁਬਾਰਾ ਖੋਲ੍ਹਿਆ

ਫਰਿਜ਼ਨੋ/ਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ): ਅਮਰੀਕਾ ਕੋਰੋਨਾ ਵਾਇਰਸ ਮਹਾਮਾਰੀ ਦਾ ਜ਼ਬਰਦਸਤ ਸਾਹਮਣਾ ਕਰਨ ਦੇ ਬਾਅਦ ਫਿਰ ਤੋਂ ਆਮ ਜ਼ਿੰਦਗੀ ਵੱਲ ਵਧ ਰਿਹਾ ਹੈ। ਰਾਸ਼ਟਰਪਤੀ ਜੋਅ ਬਾਈਡੇਨ ਮਹਾਮਾਰੀ ਦੇ ਬਾਅਦ ਦੇਸ਼ ਨੂੰ ਤਾਲਾਬੰਦੀ ਤੋਂ ਮੁਕਤ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ। ਇਹਨਾਂ ਹੀ ਕੋਸ਼ਿਸ਼ਾਂ ਤਹਿਤ ਐਤਵਾਰ ਨੂੰ ਵ੍ਹਾਈਟ ਹਾਊਸ ਦੇ ਬਾਹਰਲੇ ਫੁੱਟਪਾਥ ਨੂੰ ਦੁਬਾਰਾ ਖੋਲ੍ਹਿਆ ਗਿਆ ਹੈ, ਜਿੱਥੇ ਕਿ ਹੁਣ ਪੈਦਲ ਯਾਤਰੀ ਅਤੇ ਸਾਈਕਲ ਦੀ ਆਵਾਜਾਈ ਕੀਤੀ ਜਾ ਸਕੇਗੀ।

ਪੜ੍ਹੋ ਇਹ ਅਹਿਮ ਖਬਰ-  ਆਰਥਿਕ ਮੰਦੀ ਨਾਲ ਜੂਝ ਰਹੇ ਪਾਕਿ ਨੇ ਹੁਣ IDB ਤੋਂ ਲਿਆ ਅਰਬਾਂ ਡਾਲਰ ਦਾ ਕਰਜ਼

ਅਧਿਕਾਰੀਆਂ ਅਨੁਸਾਰ ਪੈਨਸਿਲਵੇਨੀਆ ਐਵੀਨਿਊ ਅਤੇ ਵ੍ਹਾਈਟ ਹਾਊਸ ਫੁੱਟਪਾਥ ਦਾ ਹਿੱਸਾ, 15ਵੀਂ ਅਤੇ 17 ਵੀਂ ਸਟ੍ਰੀਟਜ਼ ਐੱਨ ਡਬਲਯੂ ਦੇ ਵਿਚਕਾਰ ਪੈਦਲ ਅਤੇ ਸਾਈਕਲ ਟ੍ਰੈਫਿਕ ਲਈ ਦੁਬਾਰਾ ਖੋਲ੍ਹ ਦਿੱਤਾ ਗਿਆ ਹੈ। ਇਸ ਦੌਰਾਨ ਅਮਰੀਕਾ ਦੀ ਸੀਕ੍ਰਿਟ ਸਰਵਿਸ ਦੁਆਰਾ ਪੈਨਸਿਲਵੇਨੀਆ ਐਵੀਨਿਊ ਤੱਕ ਜਨਤਕ ਪਹੁੰਚ ਦੀ ਸਹੂਲਤ ਦੇ ਨਾਲ-ਨਾਲ ਜਨਤਕ ਸੁਰੱਖਿਆ ਵੀ ਕੀਤੀ ਜਾਵੇਗੀ। ਹਾਲਾਂਕਿ ਪ੍ਰਸ਼ਾਸਨ ਅਨੁਸਾਰ ਇਸ ਖੇਤਰ ਨੂੰ ਗਰਮੀਆਂ ਦੇ ਅੰਤ ਵਿੱਚ ਇੱਕ ਨੈਸ਼ਨਲ ਪਾਰਕ ਸਰਵਿਸ ਪੇਵਮੈਂਟ ਪ੍ਰੋਜੈਕਟ ਲਈ ਅਸਥਾਈ ਤੌਰ 'ਤੇ ਫਿਰ ਤੋਂ ਬੰਦ ਕੀਤਾ ਜਾ ਸਕਦਾ ਹੈ। 

ਪੜ੍ਹੋ ਇਹ ਅਹਿਮ ਖਬਰ  -ਅਮਰੀਕੀ ਸਾਂਸਦ ਨੇ ਬਾਈਡੇਨ ਨੂੰ ਤਿੱਬਤ ਨੂੰ 'ਸੁਤੰਤਰ ਦੇਸ਼' ਘੋਸ਼ਿਤ ਕਰਨ ਦੀ ਕੀਤੀ ਅਪੀਲ

ਇਹ ਖੇਤਰ ਹੋਰ ਬਹੁਤ ਸਾਰੇ ਸਥਾਨਾਂ ਵਿੱਚੋਂ ਇੱਕ ਸੀ ਜੋ ਕਿ ਮਿਨੀਐਪੋਲਿਸ ਵਿੱਚ ਜਾਰਜ ਫਲਾਇਡ ਦੇ ਕਤਲ ਤੋਂ ਬਾਅਦ ਹੋਏ ਵਿਰੋਧ ਪ੍ਰਦਰਸ਼ਨਾਂ ਦੌਰਾਨ ਲੋਕਾਂ ਲਈ ਬੰਦ ਕਰ ਦਿੱਤਾ ਗਿਆ ਸੀ। ਇਸਦੇ ਇਲਾਵਾ ਵ੍ਹਾਈਟ ਹਾਊਸ ਦੇ ਨੌਰਥ ਵਿੱਚ ਸਥਿਤ ਪਾਰਕ ਲੈਫਾਯੇਟ ਸਕੁਏਰ ਨੂੰ ਲੱਗਭਗ ਇੱਕ ਸਾਲ ਬੰਦ ਰਹਿਣ ਦੇ ਬਾਅਦ ਮਈ ਵਿੱਚ ਦੁਬਾਰਾ ਖੋਲ੍ਹਿਆ ਗਿਆ ਸੀ।


author

Vandana

Content Editor

Related News