ਮਾਣ ਦੀ ਗੱਲ, ਪੰਜਾਬੀ ਮੂਲ ਦੇ ਪਾਲ ਸੰਧੂ ਬ੍ਰਿਟਿਸ਼ ਕੋਲੰਬੀਆ ਸੂਬਾਈ ਅਦਾਲਤ ਦੇ ਬਣੇ ਜੱਜ

07/18/2023 11:57:57 AM

ਟੋਰਾਂਟੋ- ਕੈਨੇਡਾ ਵਿਖੇ ਬ੍ਰਿਟਿਸ਼ ਕੋਲੰਬੀਆ ਦੀ ਸਰਕਾਰ ਨੇ ਦੋ ਨਵੇਂ ਪ੍ਰੋਵਿੰਸ਼ੀਅਲ ਕੋਰਟ ਜੱਜਾਂ ਅਤੇ ਦੋ ਨਿਆਂਇਕ ਜੱਜਾਂ ਦੀ ਨਿਯੁਕਤੀ ਕੀਤੀ ਹੈ। ਇਹਨਾਂ ਵਿਚ ਬ੍ਰਿਟਿਸ਼ ਕੋਲੰਬੀਆ ਸੂਬੇ ਦੀ ਸਰਕਾਰ ਨੇ ਵੈਨਕੂਵਰ ਦੇ ਉੱਘੇ ਪੰਜਾਬੀ ਵਕੀਲ ਪਾਲ ਸੰਧੂ ਨੂੰ ਸੂਬਾਈ ਅਦਾਲਤ ਦਾ ਜੱਜ ਨਿਯੁਕਤ ਕੀਤਾ ਹੈ, ਜੋ ਪੰਜਾਬੀ ਭਾਈਚਾਰੇ ਲਈ ਮਾਣ ਦੀ ਗੱਲ ਹੈ। ਪਾਲ ਸੰਧੂ ਬੀ.ਸੀ. ਲਈ ਲੀਗਲ ਆਪ੍ਰੇਸ਼ਨਜ਼ ਫਾਰ ਪ੍ਰੋਸੀਕਿਊਸ਼ਨ ਸਰਵਿਸਿਜ਼ ਬ੍ਰਿਟਿਸ਼ ਕੋਲੰਬੀਆ ਤੇ ਕਰਾਊਨ ਲੀਡ ਪ੍ਰੋਵਿੰਸ਼ਲ ਕੋਰਟਸ ਵਰਚੂਅਲ ਬੇਲ ਪ੍ਰਾਜੈਕਟ ਦੇ ਡਾਇਕੈਰਟਰ ਵਜੋਂ ਸੇਵਾਵਾਂ ਨਿਭਾਅ ਰਹੇ ਹਨ। ਪਾਲ ਸੰਧੂ 8 ਅਗਸਤ ਨੂੰ ਜੱਜ ਦਾ ਅਹੁਦਾ ਸੰਭਾਲਣਗੇ। ਉਹਨਾਂ ਤੋਂ ਇਲਾਵਾ ਹੋਲਿਸ ਲੱਕੀ ਵੀ ਇਸੇ ਦਿਨ ਤੋਂ ਅਹੁਦਾ ਸੰਭਾਲਣਗੇ।

ਪੜ੍ਹੋ ਇਹ ਅਹਿਮ ਖ਼ਬਰ-ਮਾਣ ਦੀ ਗੱਲ, ਸਿੰਗਾਪੁਰ 'ਚ ਭਾਰਤੀ ਮੂਲ ਦੇ ਤਿੰਨ ਵਿਅਕਤੀ ਸੰਸਦ ਦੇ ਨਾਮਜ਼ਦ ਮੈਂਬਰ ਵਜੋਂ ਨਿਯੁਕਤ

ਸੰਧੂ ਨੇ ਅਪਰਾਧਿਕ, ਇਮੀਗ੍ਰੇਸ਼ਨ ਅਤੇ ਸਿਵਲ ਕਾਨੂੰਨ ਦਾ ਅਭਿਆਸ ਕੀਤਾ ਹੈ। 2020 ਵਿੱਚ ਬੀ.ਸੀ. ਵੱਲੋਂ ਪ੍ਰੌਸੀਕਿਊਸ਼ਨ ਸਰਵਿਸ, ਬੀ.ਸੀ. ਨੂੰ ਅੱਗੇ ਵਧਣ ਵਿੱਚ ਉਸਦੇ ਕੰਮ ਅਤੇ ਲੀਡਰਸ਼ਿਪ ਦੀ ਮਾਨਤਾ ਵਿੱਚ ਕੈਨੇਡੀਅਨ ਬਾਰ ਐਸੋਸੀਏਸ਼ਨ ਬੀ.ਸੀ. ਦੇ ਇਨੋਵੇਟਿਵ ਵਰਕਪਲੇਸ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ। ਜ਼ਿਕਰਯੋਗ ਹੈ ਕਿ ਬ੍ਰਿਟਿਸ਼ ਕੋਲੰਬੀਆ ਵਿਚ 2 ਪੰਜਾਬੀ ਤੇ 4 ਪੰਜਾਬਣਾਂ ਸੂਬਾਈ ਅਦਾਲਤ ਦੇ ਜੱਜ ਹਨ, ਜਿਹਨਾਂ ਵਿਚ ਹਰਬੰਸ ਢਿੱਲੋਂ, ਸਤਿੰਦਰ ਸਿੱਧੂ, ਨੀਨਾ ਪੁਰੇਵਾਲ, ਸੂਜਨ ਸੰਘਾ, ਗੁਰਮੇਲ ਸਿੰਘ ਗਿੱਲ ਤੇ ਪਾਲ ਸੰਧੂ ਜੱਜ ਹਨ। ਜ਼ਿਲ੍ਹਾ ਮੋਗਾ ਦੇ ਪਿੰਡ ਢੁੱਡੀਕੇ ਨਾਲ ਸਬੰਧਤ ਗੁਰਮੇਲ ਸਿੰਘ ਗਿੱਲ ਪਹਿਲੇ ਪੰਜਾਬੀ ਹਨ, ਜਿਹਨਾਂ ਨੂੰ ਬ੍ਰਿਟਿਸ਼ ਕੋਲੰਬੀਆ ਸਰਕਾਰ ਵੱਲੋਂ ਸਾਲ 1994 ਵਿਚ ਸੂਬਾਈ ਅਦਾਲਤ ਦਾ ਜੱਜ ਨਿਯੁਕਤ ਕੀਤਾ ਗਿਆ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News