ਕੈਂਸਰ ਪੀੜਤ ਨੂੰ 800 ਕਿ. ਮੀ. ਦੂਰ ਪਿੱਜ਼ਾ ਡਿਲੀਵਰ ਕਰਨ ਪਹੁੰਚਿਆ ਮੈਨੇਜਰ

Sunday, Oct 21, 2018 - 01:20 AM (IST)

ਕੈਂਸਰ ਪੀੜਤ ਨੂੰ 800 ਕਿ. ਮੀ. ਦੂਰ ਪਿੱਜ਼ਾ ਡਿਲੀਵਰ ਕਰਨ ਪਹੁੰਚਿਆ ਮੈਨੇਜਰ

ਵਾਸ਼ਿੰਗਟਨ — ਕੋਈ ਕੰਮ ਜੇਕਰ ਕਿਸੇ ਮਰਦੇ ਹੋਏ ਸ਼ਖਸ ਦੇ ਚਿਹਰੇ 'ਤੇ ਖੁਸ਼ੀ ਲਿਆ ਦੇਵੇ ਤਾਂ ਉਸ ਤੋਂ ਚੰਗਾ ਹੋਰ ਕੀ ਹੋ ਸਕਦਾ ਹੈ। ਅਮਰੀਕਾ ਦੇ ਮਿਸ਼ੀਗਨ 'ਚ ਇਕ ਰੈਸਤਰਾਂ ਨੇ ਇਕ ਕੈਂਸਰ ਪੀੜਤ ਨੂੰ 800 ਕਿ. ਮੀ. ਦੂਰ ਪਿੱਜ਼ਾ ਡਿਲੀਵਰ ਕੀਤਾ। ਇਕ ਅੰਗ੍ਰੇਜ਼ੀ ਨਿਊਜ਼ ਦੀ ਰਿਪੋਰਟ ਮੁਤਾਬਕ ਜੂਲੀ ਅਤੇ ਰਿਚ ਮੋਰਗਨ 25 ਸਾਲ ਪਹਿਲਾਂ ਮਿਸ਼ੀਗਨ ਸਿਟੀ 'ਚ ਰਿਹਾ ਕਰਦੇ ਸੀ। ਉਥੇ ਉਹ ਅਕਸਰ ਸਟੀਵਸ ਪਿੱਜ਼ਾ ਖਾਇਆ ਕਰਦੇ ਸੀ ਜੋ ਕਿ ਉਨ੍ਹਾਂ ਨੂੰ ਬਹੁਤ ਪਸੰਦ ਸੀ ਪਰ ਫਿਰ ਬਾਅਦ 'ਚ ਇਹ ਜੋੜਾ ਮਿਸ਼ੀਗਨ ਤੋਂ ਇੰਡੀਆਨਾਪੋਲਿਸ ਸ਼ਿਫਟ ਹੋ ਗਿਆ।
ਇੰਡੀਆਨਾਪੋਲਿਸ ਸ਼ਿਫਟ ਹੋਣ ਤੋਂ ਬਾਅਦ ਵੀ ਉਨ੍ਹਾਂ ਸਵੀਟਸ ਪਿੱਜ਼ਾ ਦਾ ਟੈਸਟ ਹਮੇਸ਼ਾ ਯਾਦ ਆਉਂਦਾ ਰਿਹਾ। ਪਿੱਜ਼ਾ ਖਾਣ ਲਈ ਦੋਹਾਂ ਨੇ ਮਿਸ਼ੀਗਨ ਦਾ ਇਕ ਟ੍ਰਿਪ ਪਲਾਨ ਕੀਤਾ ਪਰ ਇਸ ਤੋਂ ਪਹਿਲਾਂ ਕੀ ਉਹ ਉਥੇ ਜਾਂਦੇ, ਰਿਚ ਦੀ ਸਿਹਤ ਖਰਾਬ ਹੋ ਗਈ। ਉਹ ਆਈ. ਸੀ. ਯੂ. 'ਚ 5 ਦਿਨ ਤੱਕ ਰਿਹਾ। ਡਾਕਟਰਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਕੈਂਸਰ ਹੈ ਅਤੇ ਉਹ ਜ਼ਿਆਦਾ ਦਿਨ ਤੱਕ ਜਿਊਂਦੇ ਨਹੀਂ ਰਹਿਣਗੇ।
ਇਸ ਵਿਚਾਲੇ ਰਿਚ ਦੇ ਪਿਤਾ ਨੇ ਗਮ 'ਚ ਡੁੱਬੇ ਪਰਿਵਾਰ ਦਾ ਮਾਹੌਲ ਥੋੜਾ ਬਦਲਣ ਲਈ ਸਟੀਵਸ ਪਿੱਜ਼ਾ ਵਾਲਿਆ ਨੂੰ ਫੋਨ ਕੀਤਾ। ਉਨ੍ਹਾਂ ਆਖਿਆ ਕਿ ਕੀ ਉਹ ਉਨ੍ਹਾਂ ਦੇ ਪੁੱਤਰ ਦੀ ਖੁਸ਼ੀ ਲਈ ਕਾਰਡ ਜਿਹਾ ਕੁਝ ਭੇਜ ਸਕਦੇ ਹਨ। ਰੈਸਤਰਾਂ ਦੇ ਮੈਨੇਜਰ ਨੇ ਉਹ ਕੀਤਾ ਜਿਸ ਦੀ ਉਮੀਦ ਕਰਨਾ ਮੁਸ਼ਕਿਲ ਹੈ। ਡਾਲਟਨ ਨੇ ਪੁੱਛਿਆ ਕਿ ਤੁਸੀਂ ਇਹ ਦਸੋਂ ਕਿ ਤੁਹਾਡੇ ਪੁੱਤਰ ਨੂੰ ਕਿਹੜਾ ਪਿੱਜ਼ਾ ਪਸੰਦ ਹੈ। ਪਿਤਾ ਨੇ ਦੱਸਿਆ ਕਿ ਉਨ੍ਹਾਂ ਦਾ ਪਰਿਵਾਰ ਮਿਸ਼ੀਗਨ ਤੋਂ 800 ਕਿ. ਮੀ. ਦੂਰ ਇੰਡੀਆਨਾਪੋਲਿਸ 'ਚ ਰਹਿੰਦਾ ਹੈ। 800 ਕਿ. ਮੀ. ਲੰਬਾ ਡਰਾਈਵ ਕਿਵੇਂ ਹੋ ਪਾਵੇਗਾ। ਡਾਲਟਨ ਨੇ ਆਖਿਆ ਕਿ ਉਹ ਖੁਦ ਕਾਰ ਡ੍ਰਾਈਵ ਕਰ ਪਿੱਜ਼ਾ ਲੈ ਕੇ ਆਉਣਗੇ।
ਜੂਲੀ ਨੇ ਆਪਣੀ ਫੇਸਬੁੱਕ ਪੋਸਟ 'ਤੇ ਲਿੱਖਿਆ ਕਿ ਮੈਂ ਅਤੇ ਰਿਚ ਸੋ ਚੁੱਕੇ ਸੀ। ਰਾਤ ਕਰੀਬ 12:30 ਵਜੇ ਡਾਲਟਨ ਨੇ ਸਾਡੇ ਦਰਵਾਜ਼ੇ ਦੀ ਬੈਲ (ਘੰਟੀ) ਵਜਾਈ। ਉਹ 2 ਹੋਰ ਪਿੱਜ਼ੇ ਵੀ ਲੈ ਕੇ ਆਇਆ ਸੀ।


Related News