ਗਲਾਸਗੋ ਦੇ ਇਕ ਹਸਪਤਾਲ ''ਚ ਸੂਡੋਮੋਨਸ ਏਰੂਗੀਨੋਸਾ ਨਾਲ ਮਰੀਜ਼ ਦੀ ਮੌਤ

Friday, Jan 01, 2021 - 05:22 PM (IST)

ਗਲਾਸਗੋ ਦੇ ਇਕ ਹਸਪਤਾਲ ''ਚ ਸੂਡੋਮੋਨਸ ਏਰੂਗੀਨੋਸਾ ਨਾਲ ਮਰੀਜ਼ ਦੀ ਮੌਤ

ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ)- ਸਕਾਟਲੈਂਡ ਦੇ ਗਲਾਸਗੋ ਸਥਿਤ ਇਕ ਹਸਪਤਾਲ ਦੀ ਇੰਟੈਂਸਿਵ ਕੇਅਰ ਯੂਨਿਟ ਵਿਚ ਮਲਟੀ-ਡਰੱਗ ਸੰਕਰਮਣ ਹੋਣ ਤੋਂ ਬਾਅਦ ਹਸਪਤਾਲ ਦੇ ਇਕ ਮਰੀਜ਼ ਦੀ ਮੌਤ ਹੋ ਗਈ ਹੈ। 

ਮ੍ਰਿਤਕ ਮਰੀਜ਼ ਜਿਸ ਦਾ ਨਾਮ ਫਿਲਹਾਲ ਨਹੀਂ ਦੱਸਿਆ ਗਿਆ ਹੈ, ਨੇ ਗਲਾਸਗੋ ਰਾਇਲ ਇਨਫਰਮਰੀ ਵਿਖੇ ਸੂਡੋਮੋਨਸ ਏਰੂਗੀਨੋਸਾ ਨਾਮਕ ਵਿਸ਼ਾਣੂ ਦੇ ਸੰਕਰਮਣ ਦਾ ਸਾਹਮਣਾ ਕੀਤਾ ਸੀ। ਇਸ ਮਾਮਲੇ ਵਿਚ ਐੱਨ. ਐੱਚ. ਐੱਸ. ਗ੍ਰੇਟਰ ਗਲਾਸਗੋ ਅਤੇ ਕਲਾਈਡ ਦੁਆਰਾ ਇਸ ਜਾਨਲੇਵਾ ਸੰਕਰਮਣ, ਜੋ ਆਮ ਤੌਰ 'ਤੇ ਗੰਭੀਰ ਬੀਮਾਰੀਆਂ ਜਿਵੇਂ ਕਿ ਨਮੂਨੀਆ ਆਦਿ ਨਾਲ ਪਾਇਆ ਜਾਂਦਾ ਹੈ। 

ਇਸ ਦੇ ਪੂਰੀ ਸਾਵਧਾਨੀ ਦੇ ਬਾਵਜੂਦ ਆਈ. ਸੀ. ਯੂ. ਵਿਚ ਆਉਣ ਬਾਰੇ ਜਾਂਚ ਸ਼ੁਰੂ ਕੀਤੀ ਗਈ ਹੈ। ਸੂਡੋਮੋਨਸ ਏਰੂਗੀਨੋਸਾ ਕਈ ਤਰ੍ਹਾਂ ਦੀਆਂ ਲਾਗਾਂ ਦਾ ਕਾਰਨ ਬਣ ਸਕਦਾ ਹੈ ਅਤੇ ਉਨ੍ਹਾਂ ਮਰੀਜ਼ਾਂ ਲਈ ਵਧੇਰੇ ਖ਼ਤਰਨਾਕ ਹੁੰਦਾ ਹੈ ਜਿਨ੍ਹਾਂ ਦੀ ਬੀਮਾਰੀਆਂ ਨਾਲ ਲੜਨ ਦੀ ਸਮਰੱਥਾ ਘੱਟ ਹੁੰਦੀ ਹੈ।


author

Lalita Mam

Content Editor

Related News