2 ਹਫ਼ਤਿਆਂ ਬਾਅਦ ਅਫਗਾਨਿਸਤਾਨ ਦੇ 17 ਸੂਬਿਆਂ ’ਚ ਫਿਰ ਤੋਂ ਪਾਸਪੋਰਟ ਸੇਵਾ ਸ਼ੁਰੂ
Monday, Dec 06, 2021 - 10:59 AM (IST)
ਕਾਬੁਲ (ਏ.ਐੱਨ.ਆਈ.)– ਅਫਗਾਨਿਸਤਾਨ ਦੇ ਪਾਸਪੋਰਟ ਵਿਭਾਗ ਨੇ 17 ਸੂਬਿਆਂ ਵਿਚ ਆਪਣੀਆਂ ਸੇਵਾਵਾਂ ਮੁੜ ਸ਼ੁਰੂ ਕਰ ਦਿੱਤੀਆਂ ਹਨ ਅਤੇ ਜਲਦੀ ਹੀ ਹੋਰ ਸੂਬਿਆਂ ਵਿਚ ਵੀ ਸ਼ੁਰੂ ਹੋਣ ਦੀ ਉਮੀਦ ਹੈ। ਪਾਸਪੋਰਟ ਵਿਭਾਗ ਦੇ ਮੁਖੀ ਆਲਮ ਗੁਲ ਹੱਕਾਨੀ ਨੇ ਘੋਸ਼ਣਾ ਕੀਤੀ ਕਿ ਤਾਲਿਬਾਨ ਦੀ ਅਗਵਾਈ ਵਾਲੀ ਅੰਤ੍ਰਿਮ ਕੈਬਨਿਟ ਨੇ 16 ਨਵੰਬਰ ਨੂੰ 7 ਸੂਬਿਆਂ-ਬਲਖ, ਪਕਤੀਆ, ਕੰਧਾਰ, ਕੁੰਦੁਜ਼, ਹੇਰਾਤ, ਨੰਗਰਹਾਰ ਅਤੇ ਖੋਸਤ ਵਿਚ ਪਾਸਪੋਰਟ ਸੇਵਾਵਾਂ ਸ਼ੁਰੂ ਕਰਨ ਦਾ ਐਲਾਨ ਕੀਤਾ ਸੀ ਪਰ ਸੂਚਨਾ ਮਿਲਣ ਦੇ ਬਾਵਜੂਦ ਕਾਰਵਾਈ ਠੱਪ ਕਰ ਦਿੱਤੀ ਗਈ।
ਪੜ੍ਹੋ ਇਹ ਅਹਿਮ ਖਬਰ- ਜਿਨਪਿੰਗ ਦੀ ਅਗਵਾਈ ’ਚ ਤਿੱਬਤ ’ਚ ਸੱਭਿਆਚਾਰਕ ਨਸਲਕੁਸ਼ੀ ਕਰ ਰਿਹਾ ਚੀਨ
ਪਾਸਪੋਰਟ ਸੇਵਾਵਾਂ ਹੁਣ ਪਰਵਾਨ, ਕਪੀਸਾ, ਲੋਗਰ, ਮੈਦਾਨ ਵਾਰਦਕ, ਗਜ਼ਨੀ, ਦਾਈਕੁੰਡੀ, ਫਰਿਆਬ, ਘੋਰ, ਨੂਰਿਸਤਾਨ ਅਤੇ ਬਦਖਸ਼ਾਨ ਪ੍ਰਾਂਤਾਂ ਵਿਚ ਵੀ ਉਪਲਬਧ ਹੋਣਗੀਆਂ। ਹਾਲਾਂਕਿ, ਵਿਭਾਗ ਆਪਣੀਆਂ ਸੇਵਾਵਾਂ ਨੂੰ ਸੂਬਾਈ ਸ਼ਾਖਾ ਤੱਕ ਵਧਾਉਣ ਦੀ ਯੋਜਨਾ ਬਣਾ ਰਿਹਾ ਹੈ। ਹੱਕਾਨੀ ਨੇ ਕਿਹਾ ਕਿ ਕਾਬੁਲ ਵਿਚ ਪਾਸਪੋਰਟ ਦਫ਼ਤਰ ਵਿਚ ਕੁਝ ਤਕਨੀਕੀ ਸਮੱਸਿਆਵਾਂ ਹਨ, ਜੋ ਅਜੇ ਸੁਲਝੀਆਂ ਨਹੀਂ ਹਨ। ਹੱਕਾਨੀ ਨੇ ਭਰੋਸਾ ਦਿੱਤਾ ਕਿ ਰੁਕੀ ਹੋਈ ਪ੍ਰਗਤੀ ਨੂੰ ਹੱਲ ਕਰਨ ਦੀ ਕੋਸ਼ਿਸ਼ ਜਾਰੀ ਹੈ, ਅਸੀਂ ਨਵੀਆਂ ਮਸ਼ੀਨਾਂ ਖਰੀਦੀਆਂ ਹਨ। ਅਸੀਂ ਰਾਜਧਾਨੀ ਵਿਚ ਪਾਸਪੋਰਟ ਜਾਰੀ ਕਰਨਾ ਦੁਬਾਰਾ ਸ਼ੁਰੂ ਕਰਾਂਗੇ।