ਇਟਲੀ ਦੇ ਗੁਰਦੁਆਰਾ ਲਾਦਸਪੋਲੀ ਵਿਚ ਲੱਗੇ ਪਾਸਪੋਰਟ ਕੈਂਪ

Friday, May 29, 2020 - 08:12 AM (IST)

ਮਿਲਾਨ ,(ਸਾਬੀ ਚੀਨੀਆ)- ਇਟਲੀ ਵਿਚ ਖੁੱਲ੍ਹੀ ਇੰਮੀਗ੍ਰੇਸ਼ਨ ਕਰਕੇ ਭਾਰਤੀ ਅੰਬੈਸੀ ਵੱਲੋ ਲਾਕਡਾਊਨ ਨੂੰ ਵੇਖਦਿਆਂ ਕੁਝ ਸਮਾਜ ਸੇਵੀ ਸੰਸਥਾਵਾਂ ਤੇ ਗੁਰਦੁਆਰਾ ਪ੍ਰਬੰਧਕ ਕਮੇਟੀਆ ਦੇ ਸਹਿਯੋਗ ਨਾਲ ਮਿਆਦ ਖਤਮ ਹੋ ਚੁੱਕੇ ਪਾਸਪੋਰਟਾਂ ਨੂੰ ਰੀਨਿਊ ਕਰਨ ਲਈ ਉਪਰਾਲਾ ਕੀਤਾ ਜਾ ਰਿਹਾ ਜਿਸ ਤਹਿਤ ਗੁਰਦੁਆਰਾ ਹਰਿਗੋਬਿੰਦ ਸੇਵਾ ਸੁਸਾਇਟੀ ਲਾਦੀਸਪੋਲੀ ਦੀ ਪ੍ਰਬੰਧਕ ਕਮੇਟੀ ਵੱਲੋਂ ਹਰ ਰੋਜ 2 ਵਜੇ ਤੋਂ ਬਾਅਦ ਲਗਾਤਾਰ ਆਨਲਾਈਨ ਫਾਰਮ ਭਰਨ ਦੀਆਂ
ਸੇਵਾਵਾਂ ਨਿਭਾਈਆ ਜਾ ਰਹੀਆਂ ਹਨ। ਐਤਵਾਰ ਨੂੰ ਵੀ 24 ਦੇ ਕਰੀਬ ਵਿਅਕਤੀਆਂ ਦੇ ਫਾਰਮ ਭਰਕੇ ਅੰਬੈਸੀ ਨੂੰ ਭੇਜੇ ਗਏ ਸਨ ਪ੍ਰਬੰਧਕਾਂ ਨੇ ਦੱਸਿਆ ਕਿ ਇਹ ਪਾਸਪੋਰਟ ਕੈਂਪ ਸਿਰਫ ਤੇ ਸਿਰਫ ਉਨ੍ਹਾਂ ਵਿਅਕਤੀਆਂ ਦੇ ਲਈ ਹੈ ਜੋ ਬਿਨਾਂ ਪੇਪਰਾਂ ਤੋਂ ਹਨ ।

ਗੁੰਮਸ਼ੁਦਾ ਪਾਸਪੋਰਟ ਦੀ ਅਪਲਾਈ ਕਰਨ ਵਾਲੇ ਪੁਲਸ ਰਿਪੋਰਟ ਲਾਜ਼ਮੀ ਹੋਣੀ ਚਾਹੀਦੀ ਹੈ, ਜਿਨ੍ਹਾਂ ਵੀ ਲੋੜਵੰਦਾਂ ਨੇ ਮਿਆਦ ਮੁੱਕ ਚੁੱਕੇ ਪਾਸਪੋਟਰਟ ਅਪਲਾਈ ਕਰਨੇ ਹਨ, ਉਹ ਹਰ ਰੋਜ 2 ਵਜੇ ਤੋਂ ਬਾਅਦ ਦੇਰ ਸ਼ਾਮ ਤੱਕ ਗੁਰਦੁਆਰਾ ਹਰਿਗੋਬਿੰਦ ਸੇਵਾ ਸੁਸਾਇਟੀ ਲਾਦੀਸਪੋਲੀ ਪਹੁੰਚ ਕੇ ਆਨਲਾਈਨ ਫਾਰਮ ਜਮ੍ਹਾ ਕਰਵਾ ਸਕਦੇ ਹਨ ।


Lalita Mam

Content Editor

Related News