ਪੇਰੂ ''ਚ ਮਾਰੀਜੁਆਨਾ ਦੇ ਡਾਕਟਰੀ ਇਸਤੇਮਾਲ ਨੂੰ ਜਾਇਜ਼ ਬਣਾਉਣ ਦਾ ਕਾਨੂੰਨ ਪਾਸ

10/21/2017 1:58:18 PM

ਲੀਮਾ (ਏ.ਪੀ.)— ਪੇਰੂ 'ਚ ਮਾਰੀਜੁਆਨਾ ਦੇ ਡਾਕਟਰੀ ਇਸਤੇਮਾਲ ਨੂੰ ਕਾਨੂੰਨੀ ਇਜਾਜ਼ਤ ਦੇ ਦਿੱਤੀ ਗਈ ਹੈ। ਲੈਟਿਨ ਅਮਰੀਕੀ ਦੇਸ਼ ਉਰੂਗਵੇ 'ਚ ਵੀ ਮਾਰੀਜੁਆਨਾ ਦੇ ਡਾਕਟਰੀ ਇਸਤੇਮਾਲ ਨੂੰ ਕਾਨੂੰਨੀ ਇਜਾਜ਼ਤ ਪ੍ਰਾਪਤ ਹੈ। ਦੇਸ਼ ਦੀ ਕੰਜ਼ਰਵੇਟਿਵ ਕਾਂਗਰਸ ਨੇ ਵੀਰਵਾਰ ਦੇਰ ਰਾਤ ਇਸ ਨੂੰ ਮਨਜ਼ੂਰੀ ਦਿੱਤੀ। ਮਾਰੀਜੁਆਨਾ ਦੇ ਉਤਪਾਦਨ, ਦਰਾਮਦਗੀ ਅਤੇ ਵਿਕਰੀ ਨੂੰ ਕਾਨੂੰਨੀ ਰੂਪ ਦੇਣ ਦੇ ਪੱਖ 'ਚ ਪੰਜ ਦੇ ਮੁਕਾਬਲੇ 67 ਵੋਟਾਂ ਮਿਲੀਆਂ। ਸੰਸਦ ਮੈਂਬਰਾਂ ਨੇ ਇਸ ਕਦਮ ਦੀ ਸ਼ਲਾਘਾ ਕੀਤੀ ਕਿਉਂਕਿ ਇਸ ਨਾਲ ਹਜ਼ਾਰਾਂ ਮਰੀਜ਼ਾਂ ਦੀ ਜ਼ਿੰਦਗੀ ਬਿਹਤਰ ਹੋ ਸਕੇਗੀ। ਰਾਸ਼ਟਰਪਤੀ ਪੇਦਰੋ ਪਾਬਲੋ ਕਿਉਂਜਸਕੀ ਵੀ ਇਸ ਦੇ ਡਾਕਟਰੀ ਇਸਤੇਮਾਲ ਨੂੰ ਕਾਨੂੰਨੀ ਇਜਾਜ਼ਤ ਦੇਣ ਦੇ ਪੱਖ 'ਚ ਸਨ। ਚਿਲੀ ਅਤੇ ਕੋਲੰਬੀਆ 'ਚ ਵੀ ਮਾਰੀਜੁਆਨਾ ਦੇ ਡਾਕਟਰੀ ਇਸਤੇਮਾਲ ਦੀ ਇਜਾਜ਼ਤ ਹੈ। ਉਥੇ ਹੀ ਸਾਲ 2013 'ਚ ਉਰੂਗਵੇ, ਮਾਰੀਜੁਆਨਾ ਦੀ ਵਰਤੋਂ ਨੂੰ ਕਾਨੂੰਨੀ ਇਜਾਜ਼ਤ ਦੇਣ ਵਾਲਾ ਪਹਿਲਾ ਲੈਟਿਨ ਅਮਰੀਕੀ ਦੇਸ਼ ਬਣਿਆ ਸੀ।


Related News