ਆਸਟ੍ਰੇਲੀਆ: ਯਾਤਰੀਆਂ ਨਾਲ ਭਰੀ ਬੱਸ ਅਤੇ ਕਾਰ ਦੀ ਟੱਕਰ, ਕਈ ਜ਼ਖ਼ਮੀ
Sunday, Nov 06, 2022 - 02:24 PM (IST)

ਸਿਡਨੀ (ਬਿਊਰੋ): ਆਸਟ੍ਰੇਲੀਆ ਦੇ ਨਿਊ ਸਾਊਥ ਵੇਲਜ਼ (ਐੱਨ.ਐੱਸ.ਡਬਲਊ.) ਹੰਟਰ ਵੈਲੀ ਵਿੱਚ ਇੱਕ ਬੱਸ ਅਤੇ ਇੱਕ ਕਾਰ ਦੀ ਟੱਕਰ ਹੋ ਗਈ। ਇਸ ਹਾਦਸੇ ਵਿੱਚ ਕਈ ਲੋਕ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ।
ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ : ਇਮਾਰਤ 'ਚ ਲੱਗੀ ਅੱਗ, 38 ਲੋਕ ਝੁਲਸੇ, ਕਈਆਂ ਦੀ ਹਾਲਤ ਗੰਭੀਰ
ਇਹ ਹਾਦਸਾ ਐਤਵਾਰ ਨੂੰ ਨਿਊ ਇੰਗਲੈਂਡ ਹਾਈਵੇਅ 'ਤੇ ਮੁਰੂਲਾ 'ਚ ਵਾਪਰਿਆ।ਕਾਰ ਚਾਲਕ ਨੂੰ ਗੰਭੀਰ ਸੱਟਾਂ ਨਾਲ ਹਸਪਤਾਲ ਦਾਖਲ ਕਰਵਾਇਆ ਗਿਆ।ਬੱਸ 'ਚ 22 ਯਾਤਰੀ ਸਵਾਰ ਸਨ, ਜਿਨ੍ਹਾਂ 'ਚੋਂ ਤਿੰਨ ਨੂੰ ਗੰਭੀਰ ਜ਼ਖਮੀ ਹਾਲਤ 'ਚ ਹਸਪਤਾਲ ਲਿਜਾਇਆ ਗਿਆ। ਫਿਲਹਾਲ ਰਾਹਤ ਅਤੇ ਬਚਾਅ ਕੰਮ ਜਾਰੀ ਹੈ।