ਮਹਿਲਾ ਨੇ ਜਹਾਜ਼ ''ਚ ਪਾਇਆ ਭੜਥੂ, ਕਰਵਾਈ ਗਈ ਐਮਰਜੈਂਸੀ ਲੈਡਿੰਗ

Friday, Jun 08, 2018 - 10:57 AM (IST)

ਮਹਿਲਾ ਨੇ ਜਹਾਜ਼ ''ਚ ਪਾਇਆ ਭੜਥੂ, ਕਰਵਾਈ ਗਈ ਐਮਰਜੈਂਸੀ ਲੈਡਿੰਗ

ਸਿਡਨੀ (ਬਿਊਰੋ)— ਆਸਟ੍ਰੇਲੀਆ ਵਿਚ ਮੈਲਬੌਰਨ ਤੋਂ ਪਰਥ ਜਾਣ ਵਾਲੀ ਫਲਾਈਟ VA 697 ਦੀ ਐਡੀਲੇਡ ਵਿਚ ਐਮਰਜੈਂਸੀ ਲੈਡਿੰਗ ਕਰਵਾਈ ਗਈ। ਅਸਲ ਵਿਚ ਫਲਾਈਟ ਵਿਚ ਸਵਾਰ ਇਕ ਮਹਿਲਾ ਯਾਤਰੀ ਨੇ ਹੰਗਾਮਾ ਖੜ੍ਹਾ ਕਰ ਦਿੱਤਾ ਸੀ। ਜਾਣਕਾਰੀ ਮੁਤਾਬਕ ਮਹਿਲਾ ਗੁੱਸੇ ਨਾਲ ਅੱਖਾਂ ਲਾਲ ਕਰਦੀ ਹੋਈ 'ਮਰਨ ਦੀ ਧਮਕੀ' ਦੇ ਰਹੀ ਸੀ। ਪੁਲਸ ਦੇ ਇਕ ਬੁਲਾਰੇ ਨੇ ਦੱਸਿਆ ਕਿ ਮਹਿਲਾ ਯਾਤਰੀ ਨੂੰ ਆਸਟ੍ਰੇਲੀਆਈ ਫੈਡਰਲ ਪੁਲਸ ਨੇ ਜ਼ਬਰਦਸਤੀ ਫਲਾਈਟ ਵਿਚੋਂ ਬਾਹਰ ਕੱਢਿਆ। ਅਧਿਕਾਰੀਆਂ ਨੇ ਦੱਸਿਆ ਕਿ ਫਲਾਈਟ VA 697 ਮੈਲਬੌਰਨ ਤੋਂ 9:30 ਵਜੇ ਚੱਲੀ ਪਰ ਇਕ ਮਹਿਲਾ ਯਾਤਰੀ ਦੇ ਭੜਥੂ ਪਾਉਣ ਕਰਨ ਕਾਰਨ ਫਲਾਈਟ ਨੂੰ 1 ਵਜੇ ਐਡੀਲੇਡ ਵਿਚ ਉਤਾਰਿਆ ਗਿਆ। ਫਲਾਈਟ ਵਿਚ ਬੈਠੇ ਯਾਤਰੀਆਂ ਮੁਤਾਬਕ ਮਹਿਲਾ ਦੀ ਮਾਨਸਿਕ ਸਥਿਤੀ ਠੀਕ ਨਹੀਂ ਲੱਗ ਰਹੀ ਸੀ। ਉਹ ਲਗਾਤਾਰ 'ਮਰਨ ਦੀਆਂ ਧਮਕੀਆਂ' ਦੇ ਰਹੀ ਸੀ। ਹੁਣ ਜਹਾਜ਼ ਸ਼ੁੱਕਰਵਾਰ ਸਵੇਰ ਤੱਕ ਪਰਥ ਪਹੁੰਚੇਗਾ।


Related News