ਆਸਟ੍ਰੇਲੀਆ ''ਚ ਦੋ ਕਿਸ਼ਤੀਆਂ ''ਚ ਹੋਈ ਟਕੱਰ, ਵਾਲ-ਵਾਲ ਬਚੇ ਯਾਤਰੀ

12/22/2017 1:16:05 PM

ਸਿਡਨੀ (ਬਿਊਰੋ)— ਆਸਟ੍ਰੇਲੀਆ ਦੇ ਸ਼ਹਿਰ ਪਰਥ ਦੇ ਦੱਖਣ ਵਿਚ 2 ਬੱਚਿਆਂ ਸਮੇਤ 12 ਲੋਕਾਂ ਨੂੰ ਨਦੀ ਵਿਚ ਡੁੱਬਣ ਤੋਂ ਬਚਾਇਆ ਗਿਆ ਹੈ। ਇਹ ਪਰਿਵਾਰ ਜਿਸ ਪੋਨਟੂਨ (ਕਿਸ਼ਤੀ) ਵਿਚ ਬੈਠਾ ਸੀ, ਉਹ ਨੇੜਿਓਂ ਲੰਘਦੀ ਦੂਜੀ ਕਿਸ਼ਤੀ ਨਾਲ ਟਕਰਾ ਗਿਆ ਸੀ। ਪਰਿਵਾਰ ਸ਼ਾਮ ਦੇ 7 ਵਜੇ ਦੇ ਕਰੀਬ ਕ੍ਰਿਸਮਸ ਲਾਈਟਸ ਵੇਖਣ ਲਈ ਕਿਸ਼ਤੀ ਵਿਚ ਬੈਠਾ ਸੀ, ਜਿੱਥੇ ਮੰਡੁਰਾਹ ਨਦੀ ਵਿਚ ਉਹ ਇਕ ਵੱਡੀ ਚਿੱਟੀ ਕਿਸ਼ਤੀ ਨਾਲ ਟਕਰਾ ਗਏ। ਟੱਕਰ ਨਾਲ ਉਨ੍ਹਾਂ ਦੀ ਕਿਸ਼ਤੀ ਡੋਲਣ ਗਈ ਅਤੇ ਉਹ ਪਾਣੀ ਵਿਚ ਡਿੱਗ ਪਏ। ਇਸ ਹਾਦਸੇ ਵਿਚ 4 ਮਹੀਨੇ ਦੇ ਲੜਕੇ ਅਤੇ 6 ਮਹੀਨੇ ਦੀ ਬੱਚੀ ਨੂੰ ਉਸ ਦੇ ਮਾਤਾ-ਪਿਤਾ ਨੇ ਪਾਣੀ ਵਿਚ ਡੁੱਬਣ ਤੋਂ ਬਚਾਇਆ। ਕਿਸ਼ਤੀ ਪਲਟਣ ਮਗਰੋਂ ਦੋ ਵਿਅਕਤੀ ਜਹਾਜ਼ ਦੇ ਥੱਲੇ ਫਸ ਗਏ ਸਨ ਪਰ ਥੋੜ੍ਹੀ ਕੋਸ਼ਿਸ਼ ਕਰਨ ਮਗਰੋਂ ਉਹ ਵਾਪਸ ਸਤਹਿ 'ਤੇ ਆ ਗਏ ਸਨ। ਕਿਨਾਰੇ ਤੇ ਖੜ੍ਹੇ ਹੋਰ ਅਧਿਕਾਰੀ ਵੀ ਉਨ੍ਹਾਂ ਦੀ ਮਦਦ ਲਈ ਜਲਦੀ ਨਾਲ ਉੱਥੇ ਪਹੁੰਚ ਗਏ।

PunjabKesari

ਬਚਾਏ ਗਏ ਲੋਕਾਂ ਨੂੰ ਨੇੜੇ ਦੇ ਕਿਸ਼ਤੀ ਰੈਂਪ ਵਿਚ ਲਿਜਾਇਆ ਗਿਆ, ਜਿੱਥੇ ਐਂਬੁਲੈਂਸ ਵਿਚ ਬਿਠਾ ਕੇ ਉਨ੍ਹਾਂ ਨੂੰ ਪੀਲ ਹੈਲਥ ਕੈਂਪਸ ਪਹੁੰਚਾਇਆ ਗਿਆ। ਸਮੁੰਦਰੀ ਅਧਿਕਾਰੀਆਂ ਨੇ ਬਾਅਦ ਵਿਚ ਪੋਨਟੂਨ ਨੂੰ ਪਾਣੀ ਵਿਚੋਂ ਬਾਹਰ ਕੱਢ ਲਿਆ।


Related News