ਕਵੇਟਾ ''ਚ ਪਸ਼ਤੂਨਾਂ ਨੇ PTM ਨੇਤਾ ਅਲੀ ਵਜ਼ੀਰ ਦੀ ਰਿਹਾਈ ਨੂੰ ਲੈ ਕੇ ਕੀਤਾ ਸ਼ਕਤੀ ਪ੍ਰਦਰਸ਼ਨ

Wednesday, Dec 01, 2021 - 06:06 PM (IST)

ਕਵੇਟਾ- ਪਾਕਿਸਤਾਨ ਦੇ ਕਵੇਟਾ 'ਚ ਪਸ਼ਤੂਨ ਤਹਫੁਜ਼ ਅੰਦੋਲਨ (PTM) ਵਲੋਂ ਪਸ਼ਤੂਨ ਅੰਦੋਲਨ ਦੇ ਨੇਤਾ ਅਲੀ ਵਜ਼ੀਰ ਤੇ ਹੋਰਨਾਂ ਕਾਰਕੁੰਨਾਂ ਦੀ ਰਿਹਾਈ ਦੀ ਮੰਗ ਕਰਦੇ ਹੋਏ ਸ਼ਕਤੀ ਪ੍ਰਦਰਸ਼ਨ ਦਾ ਆਯੋਜਨ ਕੀਤਾ ਗਿਆ। PTM ਦੇ ਨੇਤਾ ਅਲੀ ਵਜ਼ੀਰ ਦੱਖਣੀ ਵਜ਼ੀਰੀਸਤਾਨ ਤੋਂ ਨੈਸ਼ਨਲ ਅਸੈਂਬਲੀ ਦੇ ਮੈਂਬਰ ਵੀ ਹਨ। ਮੀਡੀਆ ਰਿਪੋਰਟਸ ਦੇ ਮੁਤਾਬਕ ਇਕ ਸਾਲ ਤੋਂ ਜੇਲ 'ਚ ਬੰਦ PTM ਨੇਤਾ ਵਜ਼ੀਰ ਨੂੰ 16 ਦਸੰਬਰ, 2020 ਨੂੰ ਸਿੰਧ ਪੁਲਸ ਦੀ ਬੇਨਤੀ 'ਤੇ ਪੇਸ਼ਾਵਰ 'ਚ ਗ੍ਰਿਫ਼ਤਾਰ ਕੀਤਾ ਗਿਆ ਸੀ। ਵਜ਼ੀਰ ਨੂੰ ਕਰਾਚੀ 'ਚ ਇਕ ਪੀ. ਟੀ. ਐੱਮ ਵਿਰੋਧ ਰੈਲੀ 'ਚ ਸੂਬਾ ਅਦਾਰਿਆਂ ਦੇ ਖ਼ਿਲਾਫ਼ ਅਪਮਾਨਜਨਕ ਤੇ ਭੜਕਾਊ ਭਾਸ਼ਣ ਦੇਣ ਦਾ ਦੋਸ਼ ਲਾਇਆ ਗਿਆ ਸੀ।

ਮੀਡੀਆ ਰਿਪੋਰਟਸ ਮੁਤਾਬਕ ਬਲੋਚਿਸਤਾਨ ਸਰਕਾਰ ਨੇ ਸੂਬੇ 'ਚ ਪੀ. ਟੀ. ਐੱਮ. ਪ੍ਰਮੁੱਖ ਦੇ ਦਾਖ਼ਲੇ 'ਤੇ ਰੋਕ ਲਗਾ ਦਿੱਤੀ ਹੈ। ਹਾਲਾਂਕਿ, ਪੀ. ਟੀ. ਐੱਮ. ਦੇ ਪ੍ਰਮੁੱਖ ਮਨਜ਼ੂਰ ਪਸ਼ਤੀਨ ਸਭਾ 'ਚ ਮੌਜੂਦ ਸਨ ਤੇ ਵਜ਼ੀਰ ਦੀ ਰਿਹਾਈ ਦਾ ਜ਼ੋਰਦਾਰ ਸਮਰਥਨ ਕਰ ਰਹੇ ਸਨ। ਪਸ਼ਤੂਨ ਤਹਫੁਜ਼ ਮੂਵਮੈਂਟ ਵਲੋਂ ਆਯੋਜਿਤ ਇਸ ਪਾਵਰ ਸ਼ੋਅ 'ਚ ਵੱਡੀ ਗਿਣਤੀ 'ਚ ਲੋਕਾਂ ਨੇ ਹਿੱਸਾ ਲਿਆ ਜਿਸ 'ਚ ਪਖਤੂਨਖਵਾ ਮਿੱਲੀ ਅਵਾਮੀ ਪਾਰਟੀ (ਪੀ. ਕੇ. ਐੱਮ. ਪੀ.) ਤੇ ਅਵਾਮੀ ਨੈਸ਼ਨਲ ਪਾਰਟੀ (ਏ. ਐੱਨ. ਪੀ.) ਸ਼ਾਮਲ ਹਨ। ਮੀਡੀਆ ਰਿਪੋਰਟਸ ਦੇ ਮੁਤਾਬਕ, ਏ. ਐੱਨ. ਪੀ. ਦੇ ਸੂਬਾ ਪ੍ਰਧਾਨ ਅਸਗਰ ਖ਼ਾਨ ਅਚਕਜ਼ਈ ਵੀ ਵਿਰੋਧ ਪ੍ਰਦਰਸ਼ਨ 'ਚ ਸ਼ਾਮਲ ਸਨ। ਪੱਤਰਕਾਰ ਦੀ ਗ੍ਰਿਫ਼ਤਾਰੀ ਦਾ ਵਿਰੋਧ ਦੁਨੀਆ ਭਰ 'ਚ ਕਈ ਅਦਾਰੇ ਕਰ ਰਹੇ ਹਨ। 


Tarsem Singh

Content Editor

Related News