ਇਸ ਤੋਤੇ ਨੇ ਕੀਤੀ ਆਨਲਾਈਨ ਸ਼ਾਪਿੰਗ, ਮਾਲਕਣ ਵੀ ਹੋਈ ਹੈਰਾਨ
Thursday, Sep 21, 2017 - 04:30 PM (IST)

ਲੰਡਨ— ਨਕਲ ਉਤਾਰਣ ਵਾਲਾ ਤੋਤਾ ਸਾਰਿਆਂ ਨੂੰ ਪਿਆਰਾ ਲੱਗਦਾ ਹੈ ਪਰ ਜਦੋਂ ਤੁਹਾਨੂੰ ਸੁਣਨ ਨੂੰ ਮਿਲੇ ਕਿ ਕਿਸੇ ਤੋਤੇ ਨੇ ਆਪਣੇ ਮਾਲਕ ਦੀ ਨਕਰ ਉਤਾਰ ਕੇ ਆਨਲਾਈਨ ਸ਼ਾਪਿੰਗ ਕੀਤੀ ਹੈ ਤਾਂ ਤੁਹਾਡਾ ਕੀ ਰਿਐਕਸ਼ਨ ਹੋਵੇਗਾ? ਅਜਿਹਾ ਹੀ ਇਕ ਤੋਤਾ ਲੰਡਨ ਵਿਚ ਦੇਖਣ ਨੂੰ ਮਿਲਿਆ ਜੋ ਨਾ ਸਿਰਫ ਆਪਣੇ ਮਾਲਕ ਦੀ ਨਕਲ ਉਤਾਰਦਾ ਹੈ ਸਗੋਂ ਆਨਲਾਈਨ ਕੁੱਝ ਵੀ ਪੰਸਦ ਆ ਜਾਵੇ ਤਾਂ ਉਸ ਨੂੰ ਖਰੀਦ ਵੀ ਲੈਂਦਾ ਹੈ । ਮਾਮਲਾ ਸਾਊਥ ਈਸਟ ਲੰਡਨ ਦਾ ਹੈ । ਜਿੱਥੇ ਇਕ ਪਾਲਤੂ ਤੋਤੇ ਨੇ ਆਪਣੇ ਮਾਲਕ ਦੀ ਅਵਾਜ਼ ਦੀ ਮਿਮੀਕਰੀ ਕਰ ਕੇ ਆਨਲਾਈਨ ਸ਼ਾਪਿੰਗ ਕੀਤੀ ।
ਬਡੀ ਨਾਮ ਦੇ ਇਸ ਤੋਤੇ ਨੇ ਅਵਾਜ਼ ਨਾਲ ਕੰਟਰੋਲ ਹੋਣ ਵਾਲੇ ਸਮਾਰਟ ਫੋਨ ਦੀ ਮਦਦ ਨਾਲ ਆਨਲਾਈਨ ਸ਼ਾਪਿੰਗ ਕੰਪਨੀ ਨੂੰ ਫੋਨ ਕੀਤਾ ਅਤੇ 870 ਰੁਪਏ ਦਾ ਗਿਫਟ ਬਾਕਸ ਆਰਡਰ ਕਰ ਦਿੱਤਾ । ਤੋਤੇ ਦੀ ਮਾਲਕਣ ਨੂੰ ਜਦੋਂ ਇਸ ਆਨਲਾਈਨ ਆਰਡਰ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਪਹਿਲਾਂ ਆਪਣੇ ਪਤੀ ਅਤੇ ਬੱਚੇ ਤੋਂ ਇਸ ਆਰਡਰ ਦੇ ਬਾਰੇ ਵਿਚ ਪੁੱਛਿਆ ਜਦੋਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਕੋਈ ਆਰਡਰ ਨਹੀਂ ਕੀਤਾ ਤਾਂ ਬਾਅਦ ਵਿਚ ਜਦੋਂ ਪਤਾ ਲੱਗਾ ਕਿ ਇਹ ਆਰਡਰ ਤਾਂ ਉਨ੍ਹਾਂ ਦੇ ਪਾਲਤੂ ਤੋਤੇ ਬਡੀ ਨੇ ਕੀਤਾ ਸੀ ਤਾਂ ਉਸ ਦੀ ਮਾਲਕਣ ਹੈਰਾਨ ਰਹਿ ਗਈ । ਨਾਲ ਹੀ ਉਨ੍ਹਾਂ ਨੂੰ ਆਪਣੇ ਤੋਤੇ ਦੇ ਇਸ ਕਾਰਨਾਮੇ ਉੱਤੇ ਹਾਸਾ ਵੀ ਆਇਆ।